ਤਿਰੂਵਨੰਤਪੁਰਮ (ਏਜੰਸੀ)- ਤਾਮਿਲਨਾਡੂ ਦੇ ਇਕ 37 ਸਾਲਾ ਇੰਜੀਨੀਅਰ ਨੂੰ ਕੇਰਲਮ ਦੀ ਰਾਜਧਾਨੀ ਦੇ ਕਈ ਪ੍ਰਮੁੱਖ ਅਦਾਰਿਆਂ ਤੇ ਸੂਬੇ ਦੇ ਕਈ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਇਸ ਮੰਤਵ ਦੀਆਂ ਝੂਠੀਆਂ ਈਮੇਲ ਭੇਜੀਆਂ ਸਨ। ਮਿਲੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ, ਜਿਸ ਦੀ ਪਛਾਣ ਸ਼ਰਤ ਸੁਬਰਾਮਨੀਅਮ ਵਜੋਂ ਹੋਈ ਹੈ, ਕਈ ਸਾਲਾਂ ਤੋਂ ਸੰਯੁਕਤ ਰਾਜ ਅਮਰੀਕਾ ’ਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਰਕਾਰੀ ਬੱਸਾਂ, ਸਫ਼ਰ ਕਰਨ ਤੋਂ ਪਹਿਲਾਂ ਪੜ੍ਹੋ ਪੂਰੀ ਖ਼ਬਰ
ਦੂਜੇ ਪਾਸੇ ਤਿਰੂਵਨੰਤਪੁਰਮ ਸਿਟੀ ਪੁਲਸ ਦੇ ਸਾਈਬਰ ਸੈੱਲ ਅਨੁਸਾਰ ਉਸ ਵਿਰੁੱਧ ਇਕੱਲੇ ਤਿਰੂਵਨੰਤਪੁਰਮ ’ਚ ਹੀ 36 ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ ਉਸ ਨੇ 34 ਅਪਰਾਧ ਕਰਨ ਦੀ ਗੱਲ ਮੰਨੀ ਹੈ। ਪੁਲਸ ਨੂੰ ਸ਼ੱਕ ਹੈ ਕਿ ਕੁਝ ਮਹੀਨੇ ਪਹਿਲਾਂ ਸਕੱਤਰੇਤ, ਲੋਕ ਭਵਨ, ਅਦਾਲਤੀ ਕੰਪਲੈਕਸਾਂ ਤੇ ਕਲਿਫ ਹਾਊਸ ਵਰਗੇ ਸਰਕਾਰੀ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਵਾਲੀਆਂ ਈਮੇਲਾਂ ਭੇਜਣ ਪਿੱਛੇ ਉਸ ਦਾ ਹੱਥ ਸੀ। ਇਨ੍ਹਾਂ ਧਮਕੀਆਂ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਜਾਂਚ ਨੂੰ ਤੇਜ਼ ਕਰ ਦਿੱਤਾ। ਪੁਲਸ ਨੇ ਕਿਹਾ ਕਿ ਈਮੇਲ ਡਾਰਕ ਵੈੱਬ ਰਾਹੀਂ ਭੇਜੇ ਗਏ ਸਨ, ਜਿਸ ਕਾਰਨ ਉਨ੍ਹਾਂ ਦੇ ਸੋਮੇ ਦਾ ਪਤਾ ਲਾਉਣਾ ਮੁਸ਼ਕਲ ਹੋ ਗਿਆ ਸੀ।
ਇਹ ਵੀ ਪੜ੍ਹੋ : ਪਟਿਆਲਾ ’ਚ ਖਾਣੇ ਦੇ ਆਰਡਰ ’ਚ ਦੇਰੀ ’ਤੇ ਹੰਗਾਮਾ : 4 ਦੋਸਤਾਂ ਨੂੰ ਨੰਗਾ ਕਰ ਕੁੱਟਿਆ, ਬਣਾਈ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਨੀਵਾਰ ਤੋਂ ਇਨ੍ਹਾਂ 4 ਰਾਸ਼ੀਆਂ ਦੇ ਘਰ ਲੱਗਣਗੇ ਨੋਟਾਂ ਦੇ ਢੇਰ ! ਧਨ-ਦੌਲਤ 'ਚ ਹੋਵੇਗਾ ਵਾਧਾ
NEXT STORY