ਮੋਹਾਲੀ : (ਪਰਦੀਪ) : ਸਥਾਨਕ ਸੈਕਟਰ-70 (ਪਿੰਡ ਮਟੌਰ) ਦੀ ਫਿਰਨੀ ’ਤੇ ਪੈਂਦੇ ਇਕ ਢਾਬੇ ਦੇ ਖਾਣੇ 'ਚੋਂ ਮਰਿਆ ਹੋਇਆ ਕਾਕਰੋਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀ 'ਸਿਆਸਤ' 'ਚ 'ਕੋਰੋਨਾ' ਦਾ ਭੜਥੂ, 2 ਹੋਰ ਵਿਧਾਇਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਇਸ ਸਬੰਧੀ ਕਿਰਨਦੀਪ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੇ ਦੋ ਹੋਰ ਸਾਥੀ ਇੰਦਰਜੀਤ ਸਿੰਘ ਅਤੇ ਵਿਸ਼ਵਜੀਤ ਸਿੰਘ ਨੇ ਖਾਣਾ ਖਾਣ ਲਈ ਸ਼ਾਮ ਨੂੰ ਢਾਬੇ ਤੋਂ ਬਰਿਆਨੀ ਪੈਕ ਕਰਵਾਈ ਸੀ ਅਤੇ ਜਦੋਂ ਘਰ ਜਾ ਕੇ ਬਿਰਆਨੀ ਦੀ ਪੈਕਿੰਗ ਖੋਲ੍ਹੀ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ 'ਚ ਇਕ ਮਰਿਆ ਹੋਇਆ ਕਾਕਰੋਚ ਸੀ।
ਇਹ ਵੀ ਪੜ੍ਹੋ : 'ਕੋਰੋਨਾ ਮਰੀਜ਼ਾਂ' ਦੇ ਅੰਗ ਕੱਢਣ ਦਾ ਮਾਮਲਾ, ਫੇਸਬੁੱਕ 'ਤੇ ਲਾਈਵ ਹੋ ਕੇ ਬਿਆਨ ਕੀਤੀ ਗਈ ਅਸਲੀਅਤ
ਇਸ ਸਬੰਧੀ ਸੰਪਰਕ ਕਰਨ ’ਤੇ ਢਾਬੇ ਦੇ ਮਾਲਕ ਸਰਫੂਦੀਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅਤੇ ਇਨ੍ਹਾਂ ਵਿਅਕਤੀਆਂ ਵੱਲੋਂ ਜਾਣ-ਬੁੱਝ ਕੇ ਉਨ੍ਹਾਂ ਦੇ ਢਾਬੇ ਦਾ ਅਕਸ ਖ਼ਰਾਬ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਜਾਂਦੇ ਹੀ ਪਤੀ ਨੇ ਦਿੱਤਾ ਵੱਡਾ ਧੋਖਾ, ਪਿੱਛੋਂ ਸੱਸ ਨੇ ਵੀ ਜ਼ੁਲਮਾਂ ਦੀ ਹੱਦ ਕਰ ਛੱਡੀ
ਉਨ੍ਹਾਂ ਕਿਹਾ ਕਿ ਉਹ ਪਿਛਲੇ 8 ਸਾਲਾਂ ਤੋਂ ਇੱਥੇ ਆਪਣਾ ਢਾਬਾ ਚਲਾ ਰਹੇ ਹਨ ਅਤੇ ਸਿਹਤ ਮਹਿਕਮਾ ਜਦੋਂ ਚਾਹੇ, ਇੱਥੇ ਜਾਂਚ ਕਰ ਸਕਦਾ ਹੈ।
ਪਿੱਠ 'ਚ ਖੁੱਭਾ ਚਾਕੂ ਲੈ ਕੇ ਨੌਜਵਾਨ ਪੁੱਜਾ ਹਸਪਤਾਲ, ਵੇਖ ਡਾਕਟਰਾਂ ਦੇ ਉੱਡੇ ਹੋਸ਼
NEXT STORY