ਲੁਧਿਆਣਾ (ਵਰਮਾ) : ਥਾਣਾ ਵੂਮੈਨ ਸੈੱਲ ਦੀ ਪੁਲਸ ਦੇ ਕੋਲ ਗੁਰਪ੍ਰੀਤ ਕੌਰ ਵਾਸੀ ਪਿੰਡ ਸ਼ਰੀਂਹ ਨੇ ਆਪਣੇ ਪਤੀ, ਸੱਸ, ਦਿਓਰ ਖਿਲਾਫ਼ ਉਸ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਅਤੇ ਧੋਖੇ ਨਾਲ ਉਸ ਦੇ ਪੇਕਿਆਂ ਤੋਂ ਲੱਖਾਂ ਰੁਪਏ ਲੈਣ ਦੇ ਗੰਭੀਰ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਪੀੜਤਾ ਦੇ ਪਤੀ ਜਸਪਾਲ ਸਿੰਘ, ਸੱਸ ਪਰਮਜੀਤ ਕੌਰ ਵਾਸੀ ਬਾੜੇਵਾਲ ਖਿਲਾਫ਼ ਦਾਜ ਖਾਤਰ ਪਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪਟਿਆਲਾ : ਗੁਰਦੁਆਰਾ ਸਾਹਿਬ ਨੇੜੇ ਘੁੰਮ ਰਹੇ 2 ਸ਼ੱਕੀ ਅਸਲੇ ਸਣੇ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖੁਲਾਸੇ
ਜਾਣਕਾਰੀ ਮੁਤਾਬਕ ਗੁਰਪ੍ਰੀਤ ਕੌਰ ਨੇ 26 ਅਪ੍ਰੈਲ, 2019 ਨੂੰ ਪੁਲਸ ਨੂੰ ਲਿਖਤੀ ਸ਼ਿਕਾਇਤ 'ਚ ਆਪਣੇ ਸਹੁਰਿਆਂ ਖਿਲਾਫ਼ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ 4 ਜੁਲਾਈ, 2015 ਨੂੰ ਜਸਪਾਲ ਸਿੰਘ ਦੇ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਸਹੁਰੇ ਉਸ ’ਤੇ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਜ਼ੁਲਮ ਕਰਨ ਲੱਗੇ। ਉਸ ਦੇ ਪੇਕੇ ਵਾਲਿਆਂ ਨੇ ਵਿਆਹ ਧੂਮਧਾਮ ਨਾਲ ਕੀਤਾ ਸੀ। ਇਸ ਦੇ ਬਾਵਜੂਦ ਸਹੁਰੇ ਵਾਲੇ ਉਸ ਨੂੰ ਵਾਰ-ਵਾਰ ਪੇਕਿਓਂ ਦਾਜ ਲਿਆਉਣ ਲਈ ਪਰੇਸ਼ਾਨ ਕਰਦੇ ਸਨ।
ਇਹ ਵੀ ਪੜ੍ਹੋ : 'ਬਿਊਪ੍ਰੇਨੋਰਫਿਨ ਗੋਲੀਆਂ' ਦੀ ਕੀਮਤ ਮਾਮਲੇ 'ਤੇ ਅਕਾਲੀ ਦਲ ਨੇ ਘੇਰੀ ਕਾਂਗਰਸ, ਕੀਤੀ ਕਾਰਵਾਈ ਦੀ ਮੰਗ
ਕੈਨੇਡਾ ਜਾਣ ਲਈ ਧੋਖੇ ਨਾਲ ਪੇਕੇ ਵਾਲਿਆਂ ਤੋਂ ਲਏ 25 ਲੱਖ
ਗੁਰਪ੍ਰੀਤ ਕੌਰ ਨੇ ਦੋਸ਼ ਲਾਉਂਦੇ ਹੋਏ ਪੁਲਸ ਨੂੰ ਦੱਸਿਆ ਕਿ ਸਹੁਰੇ ਵਾਲੇ ਉਸ ਦੇ ਪਤੀ ਨੂੰ ਕੈਨੇਡਾ ਭੇਜਣ ਲਈ ਉਸ ਦੇ ਪੇਕਿਆਂ ਤੋਂ 25 ਲੱਖ ਰੁਪਏ ਦੀ ਮੰਗ ਕਰਦੇ ਸਨ। ਸਹੁਰੇ ਵਾਲਿਆਂ ਮੁਤਾਬਕ ਉਸ ਦੇ ਪਤੀ ਨੇ ਕੈਨੇਡਾ ਜਾ ਉਸ ਨੂੰ ਵੀ ਬੁਲਾਉਣਾ ਸੀ। ਧੀ ਦੀ ਖੁਸ਼ੀ ਖਾਤਰ ਪੇਕਿਆਂ ਨੇ ਸਹੁਰਿਆਂ ਨੂੰ 25 ਲੱਖ ਰੁਪਏ ਦੇ ਦਿੱਤੇ। ਕੁਝ ਸਮੇਂ ਬਾਅਦ ਪੀੜਤਾ ਦਾ ਪਤੀ ਇਹ ਕਹਿ ਕੇ ਵਿਦੇਸ਼ ਚਲਾ ਗਿਆ ਕਿ ਉਹ ਉੱਥੇ ਜਾਂਦੇ ਹੀ ਉਸ ਨੂੰ ਬੁਲਾ ਲਵੇਗਾ ਪਰ ਉੱਥੇ ਪੁੱਜਦੇ ਹੀ ਉਸ ਨੇ ਪੀੜਤਾ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਅਤੇ ਉੱਥੇ ਕਿਸੇ ਹੋਰ ਕੁੜੀ ਦੇ ਨਾਲ ਰਹਿਣ ਲੱਗਾ। ਜਦੋਂ ਪੀੜਤਾ ਨੇ ਆਪਣੇ ਸਹੁਰਿਆਂ ਨੂੰ ਕਿਹਾ ਕਿ ਉਨ੍ਹਾਂ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਉਸ ਦੇ ਪੇਕਿਆਂ ਤੋਂ ਲੱਖਾਂ ਰੁਪਏ ਲੈ ਕੇ ਪਤੀ ਨੂੰ ਬਾਹਰ ਭੇਜ ਦਿੱਤਾ ਹੈ ਉਸ ਦੀ ਸੱਸ ਨੇ ਜ਼ੁਲਮਾਂ ਦੀ ਹੱਦ ਕਰ ਛੱਡੀ। ਸੱਸ ਨੇ ਪੀੜਤਾ ਲਈ ਬਹੁਤ ਭੱਦੀ ਸ਼ਬਦਾਵਲੀ ਵਰਤੀ ਅਤੇ ਇਸ ਤੋਂ ਬਾਅਦ ਬੁਰੀ ਤਰ੍ਹਾਂ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।
ਗੁਰਪ੍ਰੀਤ ਦੀ ਪੁਲਸ ਤੋਂ ਮੰਗ, ਪਤੀ ਨੂੰ ਵਿਦੇਸ਼ੋਂ ਵਾਪਸ ਬੁਲਾਓ
ਪੀੜਤਾ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਦਾਜ ਦੇ ਲਾਲਚੀ ਅਤੇ ਧੋਖੇਬਾਜ਼ ਪਤੀ ਨੂੰ ਪੁਲਸ ਵਾਪਸ ਬੁਲਾ ਕੇ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਅਤੇ ਸੱਸ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਕਿਸੇ ਵਿਆਹੁਤਾ ਨੂੰ ਉਸ ਦੇ ਸਹੁਰੇ ਵਾਲੇ ਦਾਜ ਲਈ ਤੰਗ-ਪਰੇਸ਼ਾਨ ਅਤੇ ਧੋਖਾ ਨਾ ਦੇ ਸਕਣ।
ਪਟਿਆਲਾ : ਗੁਰਦੁਆਰਾ ਸਾਹਿਬ ਨੇੜੇ ਘੁੰਮ ਰਹੇ 2 ਸ਼ੱਕੀ ਅਸਲੇ ਸਣੇ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖੁਲਾਸੇ
NEXT STORY