ਬਟਾਲਾ (ਸਾਹਿਲ)- ਬੀਤੇ ਦਿਨ ਠੰਡ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਏ.ਐੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਨਾਮ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਮੱਲੂਦਵਾਰਾ, ਥਾਣਾ ਸਦਰ ਨੇ ਸੂਚਨਾ ਦਿੱਤੀ ਕਿ ਉਹ ਆਟੋ ਰਿਕਸ਼ਾ ਚਲਾਉਂਦਾ ਹੈ ਅਤੇ ਉਸ ਦਾ ਟੈਂਪੂ ਸਟੈਂਡ ਦੁਸਹਿਰਾ ਗਰਾਊਂਡ ਕੋਲ ਗੁਰਦਾਸਪੁਰ ਰੋਡ ’ਤੇ ਹੈ, ਜਿਥੇ ਉਨ੍ਹਾਂ ਨੇ ਬੈਠਣ ਲਈ ਲੱਕੜੀ ਦਾ ਇਕ ਬੈਂਚ ਲਗਾਇਆ ਹੋਇਆ ਹੈ।
ਇਹ ਵੀ ਪੜ੍ਹੋ- CBSE ਦੀ ਨਿਵੇਕਲੀ ਪਹਿਲਕਦਮੀ ; ਵਿਦਿਆਰਥੀ ਹੁਣ ਬੋਰਡ ਕਲਾਸਾਂ 'ਚੋਂ ਨਹੀਂ ਹੋਣਗੇ Fail !
ਇਸ ਦੌਰਾਨ ਸਵੇਰੇ ਜਦੋਂ ਉਸ ਨੇ ਉੱਥੇ ਆ ਕੇ ਦੇਖਿਆ ਤਾਂ ਸਟੈਂਡ ’ਤੇ ਇਕ ਅਣਪਛਾਤਾ 35 ਸਾਲਾ ਵਿਅਕਤੀ ਬੈਂਚ ’ਤੇ ਮ੍ਰਿਤਕ ਹਾਲਤ ਵਿਚ ਪਿਆ ਹੈ। ਚੌਕੀ ਇੰਚਾਰਜ ਨੇ ਦੱਸਿਆ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ। ਲਾਸ਼ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭਿਜਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 52 ਦਿਨਾਂ 'ਚ 20 ਕਿੱਲੋ ਘਟ ਗਿਆ ਡੱਲੇਵਾਲ ਦਾ ਭਾਰ, ਬਾਰਡਰ 'ਤੇ ਬੈਠੇ ਕਿਸਾਨ ਨੂੰ ਪੈ ਗਿਆ 'ਦੌਰਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ-ਮੁੰਬਈ ’ਚ ਜਾਇਦਾਦਾਂ ਛੱਡ ਕੇ ਦੁਬਈ ’ਚ ਘਰ ਖਰੀਦ ਰਹੇ ਛੋਟੇ ਸ਼ਹਿਰਾਂ ਦੇ ਭਾਰਤੀ
NEXT STORY