ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋਣ 'ਤੇ ਇਕ ਵਿਅਕਤੀ ਖਿਲਾਫ ਥਾਣਾ ਸਦਰ ਸੰਗਰੂਰ ਵਿਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਹਰਵਿੰਦਰ ਸਿੰਘ ਬਾਲੀਆ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 2 ਦਸੰਬਰ ਨੂੰ ਮੇਰਾ ਭਰਾ ਬਲਜਿੰਦਰ ਸਿੰਘ ਆਪਣੇ ਨੰਬਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਬਾਲੀਆ ਨੂੰ ਜਾ ਰਿਹਾ ਸੀ ਜਦੋਂ ਉਹ ਟ੍ਰੇਆਂ ਵਾਲੀ ਫੈਕਟਰੀ ਬਾਹੱਦ ਬਾਲੀਆ ਨੇੜੇ ਪੁੱਜਿਆ ਤਾਂ ਰਜਿੰਦਰ ਸਿੰਘ ਵਾਸੀ ਬਾਲੀਆਂ ਨੇ ਆਪਣੇ ਤੇਜ਼ ਰਫ਼ਤਾਰੀ ਮੋਟਰਸਾਈਕਲ ਨਾਲ ਬਲਜਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਦੋਸ਼ੀ ਰਜਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਰੇਲ ਹਾਦਸਾ: ਸਰਕਾਰ ਮੁਆਵਜ਼ਾ ਦੇਵੇ ਤਾਂ ਤੋਰਾਂਗਾ ਨੂੰਹ ਦੀ ਡੋਲੀ (ਵੀਡੀਓ)
NEXT STORY