ਬਾਘਾਪੁਰਾਣਾ (ਅਜੇ ਅਗਰਵਾਲ) : ਸਬ ਡਵੀਜ਼ਨ ਬਾਘਾਪੁਰਾਣਾ ਦੇ ਨੇੜਲੇ ਪਿੰਡ ਰਾਜਿਆਣਾ ਦੇ ਬੱਸ ਸਟੈਂਡ ਤੇ ਐਂਬੂਲੈਂਸ ਅਤੇ ਮਰੂਤੀ ਸਜ਼ੂਕੀ ਏ ਸਟਾਰ ਕਾਰ ਇਕੋ ਸਾਈਡ ਤੋਂ ਟਕਰਾਉਣ ਨਾਲ਼ ਐਂਬੂਲੈਂਸ ਦੇ ਮਰੀਜ਼ ਦੀ ਮੌਕੇ 'ਤੇ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਰੀਬ 5 ਵਜੇ ਸ਼ਾਮ ਨੂੰ ਐਂਬੂਲੈਂਸ ਮੋਗਾ ਹਸਪਤਾਲ ਤੋਂ ਮਰੀਜ਼ ਲੈ ਕੇ ਬਠਿੰਡਾ ਜਾ ਰਹੀ ਸੀ ਤਾਂ ਜਦੋਂ ਉਹ ਰਾਜਿਆਣਾ ਪਹੁੰਚੀ ਤਾਂ ਬਾਘਾਪੁਰਾਣਾ ਸਾਈਡ ਵੱਲੋਂ ਆ ਰਹੀ ਏ ਸਟਾਰ ਕਾਰ ਨਾਲ ਜ਼ਬਰਦਸਤ ਟੱਕਰ ਵੱਜੀ। ਇਸ ਦੌਰਾਨ ਐਂਬੂਲੈਂਸ ਪਲਟ ਗਈ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਜਿਸ ਨੂੰ ਮੌਕੇ 'ਤੇ ਲੋਕਾਂ ਨੇ ਸਿੱਧਾ ਕੀਤਾ ਅਤੇ ਬੰਦਿਆਂ ਨੂੰ ਬਾਹਰ ਕੱਢਿਆ। ਇਸ ਦੌਰਾਨ ਐਂਬੂਲੈਂਸ ਦੇ ਮਰੀਜ਼ ਦੀ ਮੌਕੇ 'ਤੇ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਦੋਨੋਂ ਕਾਰ ਸਵਾਰ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭੇਜਿਆ ਗਿਆ। ਦੋਨਾਂ ਗੱਡੀਆ ਦਾ ਭਾਰੀ ਨੁਕਸਾਨ ਹੋਇਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜੇਕਰ ਸੜਕ 'ਤੇ ਆਵਾਜਾਈ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਐਂਬੂਲੈਂਸ ਵੱਜਣ ਨਾਲ ਸਕੂਟਰ ਰਿਪੇਅਰ ਮਿਸਤਰੀ ਦੀ ਦੁਕਾਨ ਦੇ ਬਾਹਰ ਖੜੀ ਸਕੂਟਰੀ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਛੱਤੀਸਗੜ੍ਹ 'ਚ ਨਵਾਂਸ਼ਹਿਰ ਦੇ BSF ਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ, ਮ੍ਰਿਤਕ ਦੇਹ ਵੇਖ ਧਾਹਾਂ ਮਾਰ ਰੋਇਆ ਪਰਿਵਾਰ
NEXT STORY