ਖਮਾਣੋਂ, (ਜਟਾਣਾ)- ਖੰਨਾ-ਭੜੀ ਸੜਕ ਤੋਂ ਖਮਾਣੋਂ ਵੱਲ ਨੂੰ ਪੈਦਲ ਤੁਰੀਆਂ ਜਾ ਰਹੀਆਂ ਮਾਂ-ਧੀ ਨੂੰ ਇਕ ਕਾਰ ਚਾਲਕ ਵੱਲੋਂ ਪਿੱਛੋਂ ਟੱਕਰ ਮਾਰ ਦੇਣ ਕਾਰਨ ਮਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਦਾ ਨਾਂ ਗੁਰਦੀਪ ਕੌਰ ਵਾਸੀ ਵਾਰਡ ਨੰਬਰ 7 ਖਮਾਣੋਂ ਦੱਸਿਆ ਜਾਂਦਾ ਹੈ।
ਉਸ ਦੇ ਪਤੀ ਚੰਨਾ ਸਿੰਘ ਨੇ ਦੱਸਿਆ ਕਿ ਮੈਂ, ਮੇਰੀ ਪਤਨੀ ਗੁਰਦੀਪ ਕੌਰ ਤੇ ਮੇਰੀ ਲੜਕੀ ਕਮਲਜੀਤ ਕੌਰ ਖੰਨਾ ਨੇੜੇ ਲਲਹੇੜੀ ਵਿਖੇ ਮੱਥਾ ਟੇਕਣ ਲਈ ਮੋਟਰਸਾਈਕਲ 'ਤੇ ਗਏ ਸੀ ਤੇ ਜਦੋਂ ਅਸੀਂ ਪਰਤ ਰਹੇ ਸੀ ਤਾਂ ਮੈਂ ਆਪਣੀ ਪਤਨੀ ਤੇ ਲੜਕੀ ਨੂੰ ਭੜੀ ਸੜਕ 'ਤੇ ਉਤਾਰ ਕੇ ਪੈਟਰੋਲ ਪੰਪ ਤੋਂ ਪੈਟਰੋਲ ਪਵਾਉਣ ਲਈ ਚਲਾ ਗਿਆ ਤਾਂ ਇੰਨੀ ਦੇਰ ਨੂੰ ਮੇਰੀ ਪਤਨੀ ਤੇ ਮੇਰੀ ਲੜਕੀ, ਜੋ ਭੜੀ ਤੋਂ ਖਮਾਣੋਂ ਵੱਲ ਨੂੰ ਤੁਰੀਆਂ ਜਾ ਰਹੀਆਂ ਸਨ, ਨੂੰ ਪਿੱਛੋਂ ਇਕ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੇਰੀ ਪਤਨੀ ਰਜਵਾਹੇ 'ਚ ਜਾ ਡਿੱਗੀ, ਜਿਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਤੇ ਮੇਰੀ ਲੜਕੀ ਨੂੰ ਮਾਮੂਲੀ ਸੱਟਾਂ ਲੱਗੀਆਂ। ਰਾਹਗੀਰਾਂ ਤੇ ਦੁਕਾਨਦਾਰਾਂ ਨੇ ਦੋਵਾਂ ਨੂੰ ਭੜੀ ਦੇ ਇਕ ਨਿੱਜੀ ਹਸਪਤਾਲ ਤੋਂ ਮੁਢਲੀ ਸਹਾਇਤਾ ਦਿਵਾ ਕੇ ਖਮਾਣੋਂ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਗੁਰਦੀਪ ਕੌਰ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿਚ ਰੈਫਰ ਕਰ ਦਿੱਤਾ। ਐੱਸ. ਐੱਚ. ਓ. ਗੁਰਦੀਪ ਕੌਰ ਥਾਣਾ ਖੇੜੀ ਨੌਧ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਰਹੀ ਹੈ।
ਬੱਸ ਸਟੈਂਡ ਵਿਖੇ ਚੱਲੇ ਚਾਕੂ, ਖੁੱਲ੍ਹ ਕੇ ਹੋਇਆ ਹੰਗਾਮਾ
NEXT STORY