ਲੁਧਿਆਣਾ (ਰਾਜ): ਭਾਈ ਦੂਜ ਮਨਾ ਕੇ ਵਾਪਸ ਘਰ ਪਰਤ ਰਹੀ ਔਰਤ ਤੇ ਉਸ ਦੀ 1 ਸਾਲਾ ਧੀ ਨੂੰ ਕ੍ਰੇਨ ਨੇ ਦਰੜ ਦਿੱਤਾ। ਦੋਹਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰੀਨਾ ਅਤੇ ਉਸ ਦੀ ਧੀ ਯਸ਼ਿਕਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਮਸ਼ਹੂਰ ਡੇਰੇ ਨੇੜੇ ਮਚੇ ਭਾਂਬੜ! ਅੱਧੀ ਰਾਤ ਨੂੰ ਪੈ ਗਈਆਂ ਭਾਜੜਾਂ
ਜਾਣਕਾਰੀ ਮੁਤਾਬਕ ਰਵਿੰਦਰ ਆਪਣੀ ਪਤਨੀ ਰੀਨਾ ਅਤੇ ਧੀ ਯਸ਼ਿਕਾ ਦੇ ਨਾਲ ਸਹੁਰਿਆਂ ਤੋਂ ਪਰਤ ਰਿਹਾ ਸੀ। ਰਾਹ ਵਿਚ ਉਨ੍ਹਾਂ ਦੇ ਮੋਟਰਸਾਈਕਲ ਨੂੰ ਕ੍ਰੇਨ ਨੇ ਦਰੜ ਦਿੱਤਾ। ਇਸ ਹਾਦਸੇ ਵਿਚ ਰੀਨਾ ਅਤੇ ਯਸ਼ਿਕਾ ਦੀ ਮੌਤ ਹੋ ਗਈ, ਜਦਕਿ ਰਵਿੰਦਰ ਵੀ ਜ਼ਖ਼ਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - 5 ਨਵੰਬਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਡੇਹਲੋਂ ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ। ਇਸ ਮਾਮਲੇ ਵਿਚ ਪੁਲਸ ਨੇ ਮੁਲਜ਼ਮ ਕ੍ਰੇਨ ਚਾਲਕ ਨੂੰ ਦੇਰ ਰਾਤ ਨੂੰ ਕਾਬੂ ਕਰ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਨਵੇਂ ਹੁਕਮ, ਇਸ ਤਾਰੀਖ਼ ਤੋਂ ਪਹਿਲਾਂ ਕਰਨਾ ਪਵੇਗਾ ਕੰਮ
NEXT STORY