ਅੰਮ੍ਰਿਤਸਰ (ਰਮਨ) : ਸਾਲ 2023 ’ਚ ਮੌਸਮ ਆਪਣੇ ਕਈ ਰੰਗ ਦਿਖਾ ਰਿਹਾ ਹੈ। ਇੱਥੇ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਸਰਦੀਆਂ ’ਚ ਬਹੁਤ ਘੱਟ ਬਾਰਿਸ਼ ਹੋਈ ਅਤੇ ਮਾਰਚ ਮਹੀਨੇ ਵਿਚ ਇਕ ਵਾਰ ਏ. ਸੀ. ਅਤੇ ਪੱਖੇ ਵੀ ਚੱਲ ਕਰ ਗਏ ਪਰ ਇਕ ਵਾਰ ਫਿਰ ਮੌਸਮ ਨੇ ਕਰਵਟ ਬਦਲੀ ਅਤੇ ਬਾਰਿਸ਼ ਨੇ ਲੋਕਾਂ ਨੂੰ ਗਰਮ ਕੱਪੜੇ ਪਾਉਣ ਲਈ ਮਜ਼ਬੂਰ ਕਰ ਦਿੱਤਾ ਸੀ। ਮਈ ਮਹੀਨੇ ਦੀ ਸ਼ੁਰੂਆਤ ਵਿਚ ਹੀ ਗਰਮੀ ਪੈ ਗਈ ਅਤੇ ਪਾਰਾ 44 ਡਿਗਰੀ ਤੱਕ ਪਹੁੰਚ ਗਿਆ, ਜਦਕਿ ਪਿਛਲੇ ਚਾਰ-ਪੰਜ ਦਿਨਾਂ ਤੋਂ ਮੌਸਮ ਫਿਰ ਤੋਂ ਸੁਹਾਵਣਾ ਹੋ ਗਿਆ ਹੈ ਅਤੇ ਜੂਨ ਮਹੀਨੇ ਦੇ ਪਹਿਲੇ ਦਿਨ ਕਈ ਇਲਾਕਿਆਂ ਵਿਚ ਗੜੇਮਾਰੀ ਹੋਈ। ਬਾਰਿਸ਼ ਹੋਣ ਕਾਰਨ ਲੋਕਾਂ ਨੇ ਏ. ਸੀ. ਅਤੇ ਪੱਖੇ ਚਲਾਉਣੇ ਫਿਰ ਤੋਂ ਬੰਦ ਕਰ ਦਿੱਤੇ ਹਨ। ਇਸ ਸਾਲ ਮੌਸਮ ਦਿਨੋ-ਦਿਨ ਬਦਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਸ਼ਹਿਰ ਵਿਚ 12.8 ਐੱਮ. ਐੱਮ. ਬਾਰਿਸ਼ ਹੋਈ ਤੇ 29.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਲੰਧਰ ਉਪ-ਚੋਣ ਜਿੱਤਣ ’ਤੇ ਕੇਕ ਕੱਟਿਆ, ਭਗਵੰਤ ਮਾਨ ਨੇ ਦਿੱਤਾ ਰਾਤਰੀ ਭੋਜ
ਜੂਨ ਮਹੀਨੇ ’ਚ ਗਰਮੀ ਅਤੇ ਧੁੱਪ ਦਿਖਾਉਦੀ ਸੀ ਆਪਣੇ ਤੇਵਰ
ਹਰ ਸਾਲ ਜੂਨ ਦੇ ਮਹੀਨੇ ਵਿਚ ਗਰਮੀ ਆਪਣਾ ਰੁਖ ਦਿਖਾਉਂਦੀ ਸੀ, ਜਿਸ ਕਾਰਨ ਪੰਜਾਬ ਸਰਕਾਰ ਨੂੰ ਮਈ ਮਹੀਨੇ ਦੇ ਆਖਰੀ ਦਿਨਾਂ ਵਿਚ ਛੁੱਟੀਆਂ ਦਾ ਐਲਾਨ ਕਰਨਾ ਪੈਂਦਾ ਸੀ। ਇਸ ਦੇ ਨਾਲ ਹੀ ਗਰਮੀਆਂ ਦੇ ਮੌਸਮ ਵਿਚ ਲੋਕ ਛੁੱਟੀਆਂ ਮਨਾਉਣ ਲਈ ਵਿਦੇਸ਼ਾਂ ਵਿਚ ਜਾਂਦੇ ਸਨ ਅਤੇ ਸ਼ਹਿਰ ਦੇ ਕਈ ਬਾਜ਼ਾਰ ਵੀ ਬੰਦ ਰਹਿੰਦੇ ਸਨ ਪਰ ਇਸ ਵਾਰ ਮੌਸਮ ਦਾ ਪਤਾ ਨਹੀਂ ਲੱਗ ਰਿਹਾ। ਗੁਰੂ ਨਗਰੀ ਵਿਚ ਪਹਾੜਾਂ ਵਰਗਾ ਮੌਸਮ ਬਣਿਆ ਹੋਇਆ ਹੈ, ਦੂਜੇ ਰਾਜਾਂ ਤੋਂ ਜਿੱਥੇ ਸਕੂਲਾਂ ਵਿਚ ਛੁੱਟੀਆਂ ਚੱਲ ਰਹੀਆਂ ਹਨ, ਤੋਂ ਲੋਕ ਗੁਰੂ ਨਗਰੀ ਆ ਕੇ ਧਾਰਮਿਕ ਸਥਾਨਾਂ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਰ ’ਤੇ ਮੱਥਾ ਟੇਕਣ ਅਤੇ ਹੋਰ ਥਾਵਾਂ ’ਤੇ ਮਨੋਰੰਜਨ ਕਰਦੇ ਹਨ।
ਇਹ ਵੀ ਪੜ੍ਹੋ : ਘੱਲੂਘਾਰਾ ਹਫ਼ਤੇ ਨੂੰ ਲੈ ਕੇ ਪੁਲਸ ਨੇ ਵਧਾਈ ਚੌਕਸੀ, 24 ਘੰਟੇ ਰਹੇਗੀ ਪੁਲਸ ਤਾਇਨਾਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਕੇਂਦਰੀ ਜੇਲ੍ਹ ’ਚ ਚੈਕਿੰਗ ਦੌਰਾਨ ਫਿਰ ਬਰਾਮਦ ਹੋਏ ਲਾਵਾਰਸ ਮੋਬਾਇਲ
NEXT STORY