ਲੁਧਿਆਣਾ (ਰਾਜ) : ਥਾਣਾ ਫੋਕਲ ਪੁਆਇੰਟ ਇਲਾਕੇ ’ਚ 48 ਘੰਟਿਆਂ ਦੌਰਾਨ ਲੁੱਟ ਦੀ ਦੂਜੀ ਵੱਡੀ ਵਾਰਦਾਤ ਹੋਈ ਹੈ। 2 ਦਿਨ ਪਹਿਲਾਂ ਚੌਕੀ ਢੰਡਾਰੀ ਕਲਾਂ ਦੋਂ ਕੁਝ ਦੂਰ ਮਨੀ ਐਕਸਚੇਂਜਰ ਤੋਂ ਗੰਨ ਪੁਆਇੰਟ ’ਤੇ 1 ਲੱਖ ਰੁਪਏ ਲੁੱਟ ਲਏ ਸਨ। ਅਜੇ ਪੁਲਸ ਉਹ ਵਾਰਦਾਤ ਹੱਲ ਨਹੀਂ ਕਰ ਸਕੀ ਸੀ ਕਿ ਬੁੱਧਵਾਰ ਨੂੰ ਇਕ ਹੋਰ ਲੁੱਟ ਦੀ ਵਾਰਦਾਤ ਹੋ ਗਈ। ਇਹ ਵਾਰਦਾਤ ਚੌਕੀ ਜੀਵਨ ਨਗਰ ਤੋਂ ਕੁਝ ਦੂਰ ਹੋਈ ਹੈ, ਜਿਸ ਵਿੱਚ 2 ਮੋਟਰਸਾਈਕਲਾਂ ’ਤੇ ਸਵਾਰ 3 ਲੁਟੇਰਿਆਂ ਨੇ ਇਕ ਕੰਪਨੀ ਦੇ ਵਰਕਰ ਨੂੰ ਗੋਲੀ ਮਾਰ ਕੇ 3 ਲੱਖ ਕੈਸ਼ ਲੁੱਟ ਲਿਆ। ਜ਼ਖ਼ਮੀ ਅਜੇ ਕੁਮਾਰ ਦੀ ਸਰਜਰੀ ਕਰਕੇ ਗੋਲੀ ਕੱਢੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਵਾਲੀ ਜਗ੍ਹਾ 'ਤੇ ਬਣੀ ਸਿੱਧੂ ਮੂਸੇਵਾਲਾ ਦੀ ਯਾਦਗਾਰ, ਲੋਕ ਹੋ ਰਹੇ ਭਾਵੁਕ
ਜਾਣਕਾਰੀ ਮੁਤਾਬਕ ਜੰਮੂ ਕਾਲੋਨੀ ਦਾ ਰਹਿਣ ਵਾਲਾ ਅਜੇ ਕੁਮਾਰ (28) ਈਸਟਮੈਨ ਕੰਪਨੀ ’ਚ ਕੰਮ ਕਰਦਾ ਹੈ, ਜੋ ਬਾਹਰੋਂ ਕੁਲੈਕਸ਼ਨ ਅਤੇ ਬੈਂਕ ਦਾ ਕੰਮ ਕਰਦਾ ਹੈ। ਸ਼ਾਮ ਨੂੰ ਕਰੀਬ ਸਾਢੇ 4 ਵਜੇ ਐੱਚ. ਡੀ. ਐੱਫ. ਸੀ. ਬੈਂਕ ਤੋਂ 3 ਲੱਖ ਰੁਪਏ ਕੈਸ਼ ਕਢਵਾਏ ਸਨ, ਜਿਸ ਤੋਂ ਬਾਅਦ ਉਹ ਕੈਸ਼ ਇਕ ਬੈਗ 'ਚ ਰੱਖ ਕੇ ਬਾਈਕ ’ਤੇ ਕੰਪਨੀ ਵੱਲ ਵਾਪਸ ਜਾ ਰਿਹਾ ਸੀ, ਜਦੋਂ ਉਹ ਆਜ਼ਾਦ ਨਗਰ ਚੌਕ ਕੋਲ ਪੁੱਜਾ ਤਾਂ 2 ਮੋਟਰਸਾਈਕਲਾਂ ’ਤੇ ਆਏ 3 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤਾ ਤਾਂ ਅਜੇ ਨੇ ਵੀ ਇਸ ਦਾ ਵਿਰੋਧ ਕੀਤਾ ਅਤੇ ਲੁਟੇਰਿਆਂ ਨਾਲ ਹੱਥੋਪਾਈ ਕਰਨ ਲੱਗ ਗਿਆ। ਇਸ ’ਤੇ ਲੁਟੇਰਿਆਂ ਨੇ ਉਸ ਦੀ ਪਿੱਠ ’ਤੇ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ : ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਹਰ ਫਾਇਰਿੰਗ ਦੌਰਾਨ ਜ਼ਖ਼ਮੀ ਹੋਏ 2 ਨੌਜਵਾਨਾਂ 'ਚੋਂ ਇਕ ਦੀ ਮੌਤ
ਅਜੇ ਕੁਮਾਰ ਦੇ ਜ਼ਖਮੀ ਹੋਣ ’ਤੇ ਲੁਟੇਰੇ ਬੈਗ ਖੋਹ ਕੇ ਫਰਾਰ ਹੋ ਗਏ। ਅਜੇ ਦੀ ਪਿੱਠ ’ਤੇ ਗੋਲੀ ਲੱਗੀ ਹੋਈ ਸੀ ਪਰ ਉਸ ਨੇ ਫਿਰ ਵੀ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਲੁਟੇਰੇ ਉਸ ਦੀਆਂ ਅੱਖਾਂ ਤੋਂ ਓਹਲੇ ਹੋ ਗਏ। ਕੁਝ ਦੂਰ ਉਸ ਨੂੰ ਪੀ. ਸੀ. ਆਰ. ਮੁਲਾਜ਼ਮ ਖੜ੍ਹੇ ਮਿਲੇ, ਜਿਨ੍ਹਾਂ ਨੂੰ ਉਸ ਨੇ ਸਾਰੀ ਘਟਨਾ ਦੱਸੀ। ਇਸ ਤੋਂ ਬਾਅਦ ਪੁਲਸ ਮੁਲਾਜ਼ਮ ਜ਼ਖ਼ਮੀ ਨੂੰ ਪਹਿਲਾਂ ਚੌਕੀ ਜੀਵਨ ਨਗਰ ਲੈ ਗਏ, ਫਿਰ ਹਸਪਤਾਲ ਦਾਖਲ ਕਰਵਾਇਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪਾਣੀ 'ਤੇ ਲੱਗਣਗੇ ਫਲੋਟਿੰਗ ਸੋਲਰ ਪਾਵਰ ਪ੍ਰਾਜੈਕਟ, ਘਰਾਂ ਦੀਆਂ ਛੱਤਾਂ 'ਤੇ ਲੱਗੇਗਾ ਸੋਲਰ ਪੈਨਲ
ਕਬਾੜ ਦਾ ਕੰਮ ਕਰਨ ਵਾਲੇ ਨੇ ਦੇਖੀ ਸਾਰੀ ਵਾਰਦਾਤ
ਜਿੱਥੇ ਵਾਰਦਾਤ ਹੋਈ, ਉਸ ਦੇ ਨੇੜੇ ਇਕ ਕਬਾੜ ਵਾਲਾ ਸੀ, ਜਿਸ ਨੇ ਇਹ ਸਾਰੀ ਵਾਰਦਾਤ ਦੇਖੀ। ਜਦੋਂ ਗੋਲੀ ਚੱਲੀ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਕਿਸੇ ਗੱਡੀ ਦਾ ਟਾਇਰ ਫਟ ਗਿਆ ਹੈ ਪਰ ਬਾਅਦ ਵਿੱਚ ਉਸ ਨੇ ਦੇਖਿਆ ਕਿ ਕੁਝ ਨੌਜਵਾਨ ਦੂਜੇ ਨੌਜਵਾਨ ਤੋਂ ਬੈਗ ਖੋਹ ਕੇ ਭੱਜ ਰਹੇ ਹਨ, ਜਿਸ ਸਬੰਧੀ ਉਸ ਨੇ ਪੁਲਸ ਨੂੰ ਦੱਸਿਆ। ਇਸ ਬਾਰੇ ਆਈ. ਪੀ. ਐੱਸ. ਤੁਸ਼ਾਰ ਗੁਪਤਾ, ਏ. ਡੀ. ਸੀ. ਪੀ.-4, ਲੁਧਿਆਣਾ ਨੇ ਦੱਸਿਆ ਕਿ ਪੀੜਤ ਹਸਪਤਾਲ ਦਾਖਲ ਹੈ। ਉਸ ਦੀ ਸਰਜਰੀ ਹੋ ਰਹੀ ਹੈ। ਅਜੇ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ। ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਕੁਝ ਫੁਟੇਜ ਪੁਲਸ ਦੇ ਹੱਥ ਲੱਗੀਆਂ ਹਨ। ਮਾਮਲਾ ਜਲਦ ਤੋਂ ਜਲਦ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਮਾਮਲੇ 'ਚ ਅਣਪਛਾਤੇ ’ਤੇ ਕੇਸ ਦਰਜ ਕੀਤਾ ਜਾ ਰਿਹਾ ਹੈ।
ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿੱਧੂ ਮੂਸੇਵਾਲਾ ਦੀ ਯਾਦ 'ਚ ਮੋਹਾਲੀ ਵਿਖੇ ਫ੍ਰੀ ਟੈਟੂ ਬਣਾ ਰਹੇ ਨੋਨੀ ਸਿੰਘ, ਅਪੁਆਇੰਟਮੈਂਟ ਲੈ ਕੇ ਪਹੁੰਚ ਰਹੇ ਫੈਨਜ਼
NEXT STORY