ਫ਼ਰੀਦਕੋਟ(ਜਗਤਾਰ) - ਕੇਂਦਰ ਸਰਕਾਰ ਵੱਲੋਂ ਥੈਲੇਸੀਮੀਆ ਬੀਮਾਰੀ ਤੋਂ ਪੀੜਤ ਬੱਚਿਆਂ ਲਈ ਆਰ. ਬੀ. ਐਸ. ਸਕੀਮ ਚਲਾਈ ਗਈ ਸੀ, ਜਿਸਦਾ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਅਧਿਕਾਰੀਆਂ ਦੀ ਢਿੱਲੀ ਪ੍ਰਸ਼ਾਸਨਿਕ ਕਾਰਜਸ਼ੈਲੀ ਕਾਰਨ ਜਨਾਜ਼ਾ ਨਿਕਲਦਾ ਵਿਖਾਈ ਦਿੱਤਾ। ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਹਸਪਤਾਲ ਦੇ ਬੱਚਾ ਵਾਰਡ ਵਿੱਚ ਹਸਪਤਾਲ ਵੱਲੋਂ ਆਰ. ਬੀ. ਐਸ. ਸਕੀਮ ਰਾਹੀਂ ਦਿੱਤੀਆਂ ਸਹੂਲਤਾਂ ਦੀ ਘਾਟ ਨਜ਼ਰ ਆਈ ਅਤੇ ਗਰਮੀ ਦੇ ਮੌਸਮ ਵਿੱਚ ਇਸ ਵਾਰਡ ਵਿੱਚ ਕੁਝ ਪੱਖੇ ਖਰਾਬੀ ਕਾਰਨ ਬੰਦ ਅਤੇ ਕੁਝ ਧੀਮੀ ਗਤੀ ਨਾਲ ਚੱਲ ਰਹੇ ਸਨ। ਸਕੀਮ ਦੇ ਤਹਿਤ ਹਰ ਬੱਚੇ ਨੂੰ ਵੱਖਰਾ ਬੈਡ ਦਿੱਤਾ ਜਾਣਾ ਹੈ ਪਰ ਇਸ ਵਾਰਡ ਵਿੱਚ ਇਕ ਬੈਡ 'ਤੇ ਦੋ ਜਾਂ ਤਿੰਨ ਬੱਚਿਆਂ ਨੂੰ ਐਡਜੈਸਟ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਆਪਣੇ ਬੱਚੇ ਦਾ ਇਲਾਜ ਕਰਵਾ ਰਹੇ ਪੀੜਤ ਪਿਤਾ ਬਚਿੱਤਰ ਸਿੰਘ ਨੇ ਕਿਹਾ ਕਿ ਆਰ. ਬੀ. ਐਸ. ਸਕੀਮ ਤਹਿਤ ਉਨ੍ਹਾਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਇਕ ਬੈਡ 'ਤੇ 2-3 ਬੱਚੇ ਐਡਜੈਸਟ ਕੀਤੇ ਗਏ ਹਨ। ਉਨ੍ਹਾਂ ਲਈ ਵੱਖਰੇ ਵਾਰਡ ਦਾ ਕੋਈ ਪ੍ਰਬੰਧ ਨਹੀਂ ਹੈ, ਇਸ ਨਾਲ ਇਲਾਜ ਅਧੀਨ ਹੋਰ ਦਾਖਲ ਬੱਚਿਆਂ ਨੂੰ ਇਨਫੈਕਸ਼ਨ ਹੋ ਸਕਦੀ ਹੈ।
ਇਸ ਸਬੰਧੀ ਜਦੋਂ ਬਲੱਡ ਬੈਂਕ ਦੇ ਪ੍ਰੋਫੈਸਰ ਅਤੇ ਹੈਡ ਡਾ. ਆਰ. ਐਨ. ਮਹਾਂਰਿਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੀਮਾਂਡ ਭੇਜੀ ਹੋਈ ਹੈ, ਜਦੋਂ ਫਿਲਟਰ ਆ ਜਾਣਗੇ ਤਾਂ ਉਹ ਦੇ ਦਿੱਤੇ ਜਾਣਗੇ।
ਪੰਚਕੂਲਾ 'ਚ ਫੈਕਟਰੀ ਦੇ ਬਾਹਰ ਮਜ਼ਦੂਰ ਨੂੰ ਮਾਰੀ ਗੋਲੀ, ਲੁੱਟੇ ਲੱਖਾਂ ਰੁਪਏ
NEXT STORY