ਬਲਾਚੌਰ (ਬ੍ਰਹਮਪੁਰੀ) : ਉੱਘੇ ਸਮਾਜ ਸੇਵੀ ਕਾਮਰੇਡ ਵਤਨ ਸਿੰਘ ਚੇਅਰਮੈਨ ਸਕੂਲ ਵੈਲਫ਼ੇਅਰ ਕਮੇਟੀ ਸਜਾਵਾਲਪੁਰ ਅਤੇ ਉਨ੍ਹਾਂ ਦੀਆਂ ਲਾਸ਼ਾਂ ਘਰ ’ਚੋਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਵਤਨ ਸਿੰਘ ਬੀਤੀ ਰਾਤ ਆਪਣੀ ਵੱਡੀ ਭੈਣ ਬਖਸ਼ੋ ਸਮੇਤ ਆਪਣੇ ਕਮਰੇ ਵਿਚ ਸੌ ਰਹੇ ਸਨ। ਉਨ੍ਹਾਂ ਨੇ ਠੰਡ ਤੋਂ ਬਚਣ ਲਈ ਕਮਰੇ ਵਿਚ ਅੰਗੀਠੀ ਬਾਲ਼ੀ ਹੋਈ ਸੀ, ਜਿਸ ਦੀ ਗੈਸ ਚੜ੍ਹਨ ਕਰਕੇ ਦੋਵੇਂ ਭੈਣ-ਭਰਾ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਚਾਚਾ ਕਾਮਰੇਡ ਵਤਨ ਸਿੰਘ (71) ਸਵੇਰੇ ਜੋ ਦੁੱਧ ਦੀ ਡਾਇਰੀ ਕਰਦੇ ਸੀ ਅਤੇ ਮੇਰੀ ਭੂਆ ਬਖਸ਼ੋ ਦੇਵੀ ਜੋ ਆਪਣੇ ਪਿੰਡ ਦੌਲਤਪੁਰ ਤੋਂ ਮਿਲਣ ਆਏ ਹੋਏ ਸਨ ਰਾਤ ਨੂੰ ਉਹ ਖਾਣਾ ਕੇ ਕਰੀਬ 9 ਵਜੇ ਸੌ ਗਏ ਜਦਕਿ ਬਾਕੀ ਪਰਿਵਾਰ ਆਪਣੇ ਪੁਰਾਣੇ ਘਰ ਪਹਿਲਾਂ ਵਾਂਗ ਸੌਂਦਾ ਸੀ ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਧੀ ਨੂੰ ਮਿਲ ਕੇ ਵਾਪਸ ਪਰਤ ਰਹੇ ਪਿਤਾ ਦੀ ਜਹਾਜ਼ ’ਚ ਬੈਠਦਿਆਂ ਹੀ ਹੋਈ ਮੌਤ
ਅੱਜ ਸਵੇਰੇ ਜਦੋਂ ਕੁਝ ਦੁੱਧ ਲੈਣ ਵਾਲੇ ਰੂਟੀਨ ਵਿਚ ਆਏ ਤਾਂ ਕਾਮਰੇਡ ਵਤਨ ਸਿੰਘ ਨੇ ਦਰਵਾਜ਼ਾ ਨਾ ਖੋਲਿਆ। ਫਿਰ ਦੁੱਧ ਲੈਣ ਵਾਲੇ ਪੁਰਾਣੇ ਘਰ ਇਨ੍ਹਾਂ ਦੇ ਭਤੀਜੇ ਦਵਿੰਦਰ ਨੂੰ ਲੈ ਕਿ ਆਏ ਜਦੋਂ ਉਸ ਨੇ ਕੰਧ ਟੱਪ ਕਿ ਵੇਖਿਆ ਤਾਂ ਉਸਦੇ ਚਾਚੇ ਵਤਨ ਸਿੰਘ ਦੀ ਲਾਸ਼ ਮੰਜੇ ਤੋਂ ਹੇਠਾਂ ਡਿੱਗੀ ਹੋਈ ਸੀ ਅਤੇ ਭੂਆ ਬਖਸ਼ੋ ਮੰਜੇ ’ਤੇ ਹੀ ਮ੍ਰਿਤਕ ਪਈ ਸੀ। ਇਸ ਦੁਖਾਂਤ ਬਾਰੇ ਗੱਲ ਕਰਦਿਆਂ ਕੁਲਵਿੰਦਰ ਗੋਰਾ ਨੇ ਦੱਸਿਆ ਕਿ ਕਾਮਰੇਡ ਵਤਨ ਸਿੰਘ ਇਕ ਵੱਡੇ ਸਮਾਜ ਸੇਵਕ ਸਨ ਅਤੇ ਉਨ੍ਹਾਂ ਦੀ ਬੇਵਕਤ ਮੌਤ ਨਾਲ ਪਿੰਡ ਨੂੰ ਖਾਸ ਕਰਕੇ ਸਕੂਲ ਦੇ ਵੈਲਫੇਅਰ ਕਾਰਜਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਧਰ ਸਕੂਲ ਮੁਖੀ ਦਵਿੰਦਰ ਹਕਲਾ ਅਤੇ ਪਰਮਾ ਨੰਦ ਹੈੱਡ ਟੀਚਰ ਨੇ ਦੱਸਿਆ ਕਿ ਕਾਮਰੇਡ ਨੇ ਹਮੇਸ਼ਾਂ ਸਕੂਲ ਦੇ ਕਾਰਜਾਂ ਵਿਚ ਆਰਥਿਕ ਅਤੇ ਸਰੀਰਕ ਪੱਖੋਂ ਬਹੁਤ ਯੋਗਦਾਨ ਪਾਇਆ ਜੋ ਅਭੁੱਲ ਰਹੇਗਾ ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਨੇ ਪੰਜਾਬ ’ਚ ਬਿਜਲੀ ਦੀ ਮੰਗ ਦੇ ਸਾਰੇ ਰਿਕਾਰਡ ਤੋੜੇ, ‘ਜ਼ੀਰੋ ਬਿੱਲਾਂ’ ਨੇ ਕਢਾਈ ਪਾਵਰਕਾਮ ਦੀ ਚੀਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜ਼ੀਰਕਪੁਰ 'ਚ ਸੜਕ ਪਾਰ ਕਰਦੇ ਵਿਅਕਤੀ ਨੂੰ ਕਾਰ ਨੇ ਮਾਰੀ ਟੱਕਰ, ਮੌਤ
NEXT STORY