ਜਲੰਧਰ (ਵੈੱਬ ਡੈਸਕ) - ‘ਜਗਬਾਣੀ’ ਟੀਵੀ ’ਤੇ ਚੱਲ ਰਹੇ ਪ੍ਰੋਗਰਾਮ ‘ਇਤਿਹਾਸ ਦੀ ਡਾਇਰੀ’ ’ਚ ਅੱਜ ਅਸੀਂ ਕਾੱਨਕੋਰਡ ਹਵਾਈ ਜਹਾਜ਼ ਦੀ ਗੱਲ ਕਰਨ ਜਾ ਰਹੇ ਹਾਂ। ਇਹ ਉਹ ਸੁਪਰਸੋਨਿਕ ਹਵਾਈ ਜਹਾਜ਼ ਹੈ, ਜਿਸਦੀ ਰਫਤਾਰ ਅੱਗੇ ਸਭ ਫੇਲ੍ਹ ਹਨ। ਦੁਨੀਆ ਦੇ ਸਭ ਤੋਂ ਪਹਿਲੇ ਕਾੱਨਕੋਰਡ ਹਵਾਈ ਜਹਾਜ਼ ਨੇ ਅੱਜ ਦੇ ਹੀ ਦਿਨ ਯਾਨੀ 2 ਮਾਰਚ 1969 ਨੂੰ ਪਹਿਲੀ ਉਡਾਨ ਭਰੀ ਸੀ। ਨਿਊਯਾਰਕ-ਪੈਰਿਸ ਸਮੇਤ ਹੋਰ ਕਈ ਰੂਟਸ ‘ਤੇ ਕਾੱਨਕੋਰਡ ਸੇਵਾਵਾਂ ਦਿੰਦਾ ਸੀ ਪਰ ਅਜਿਹਾ ਕੀ ਹੋਇਆ ਕਿ ਇਸ ਖੂਬਸੂਰਤ ਸੁਪਰਮਸ਼ੀਨ ਨੂੰ 2003 ‘ਚ ਐਕਸਪਾਇਰ ਕਰ ਦਿੱਤਾ ਗਿਆ। ਕਾੱਨਕੋਰਡ ਹਵਾਈ ਜਹਾਜ਼ ਦੀਆਂ ਕੀ ਨੇ ਖਾਸੀਅਤਾਂ, ਸਫਰ ਕਰਨਾ ਕਿੰਨਾ ਮਹਿੰਗਾ ਸੀ ਅਤੇ ਕਿਉਂ ਇਹ ਹਵਾਈ ਜਹਾਜ਼ ਅੱਜ ਇਸਤੇਮਾਲ ‘ਚ ਨਹੀਂ ਹਨ। ਅੱਜ ਇਨ੍ਹਾਂ ਤਮਾਮ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।
ਕਾੱਨਕੋਰਡ ਸੇਵਾਮੁਕਤ ਕਿਉਂ ਹੋਏ?
‘ਕਾੱਨਕੋਰਡ’ ਨੂੰ ਬਰਤਾਨੀਆ ਦੀ ‘ਬ੍ਰਿਟਿਸ਼ ਏਅਰਕ੍ਰਾਫਟ ਕਾਰਪੋਰੇਸ਼ਨ’ ਤੇ ਫ੍ਰਾਂਸ ਦੀ ਏਅਰੋਸਪੇਸ਼ੀਅਲ ਕੰਪਨੀ ਦੇ ਇੰਜੀਨੀਅਰਾਂ ਨੇ ਮਿਲ ਕੇ ਤਿਆਰ ਕੀਤਾ ਸੀ। ‘ਕਾੱਨਕੋਰਡ’ ਨੂੰ ਬਣਾਉਣਾ ਬਹੁਤ ਜ਼ਿਆਦਾ ਮਹਿੰਗਾ ਸੌਦਾ ਸੀ। ਬ੍ਰਿਟੇਨ ਅਤੇ ਫ੍ਰਾਂਸ ਦੀਆਂ ਸਰਕਾਰਾਂ ਨੇ ਆਪਣੀਆਂ ਵਿਮਾਨ ਕੰਪਨੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਤਾਂ ਜੋ ‘ਕਾੱਨਕੋਰਡ’ ਨੂੰ ਯਾਤਰੀ ਜਹਾਜ਼ ਵਲੋਂ ਸ਼ੁਰੂ ਕੀਤਾ ਜਾ ਸਕੇ। ਇਨਾਂ ਜਹਾਜ਼ਾਂ ‘ਚ ਸਫਰ ਕਰਨਾ ਬਹੁਤ ਮਹਿੰਗਾ ਸੀ। ਜੇਕਰ ਆਮ ਜਹਾਜ਼ ‘ਚ ਸਫਰ ਕਰਨ ਦਾ ਖਰਚਾ ਕੁਝ ਸੌ ਡਾਲਰ ਹੈ ਤਾਂ ਕਾੱਨਕਾਰਡ ‘ਚ ਸਫਰ ਕਰਨ ਲਈ ਹਜ਼ਾਰਾਂ ਡਾਲਰ ਖਰਚਣੇ ਪੈਂਦੇ ਸਨ। ਯਾਨੀ ਭਾਰਤ ਦੇ ਲੱਖ ਰੁਪਏ। ਕਾੱਨਕੋਰਡ ‘ਚ ਅਮੀਰ ਲੋਕ ਨਹੀਂ ਸਗੋਂ ਸਿਰਫ ਬਹੁਤ ਜ਼ਿਆਦਾ ਅਮੀਰ ਲੋਕ ਹੀ ਸਫਰ ਕਰਦੇ ਸਨ। ਦੱਸ ਦੇਈਏ ਕਿ ਜਿਨਾਂ ਦੋ ਦੇਸ਼ਾਂ ਨੇ ਇਸ ਜਹਾਜ਼ ਨੂੰ ਮਿਲ ਕੇ ਬਣਾਇਆ ਸੀ, ਦੋਵਾਂ ਮੁਲਕਾਂ ਲਈ ਇਹ ਪ੍ਰਾਜੈਕਟ ਘਾਟੇ ਦਾ ਸੌਦਾ ਰਿਹਾ। ਦੂਜਾ ਰਫਤਾਰ ਜ਼ਿਆਦਾ ਹੋਣ ਕਾਰਨ ਇਹ ਆਵਾਜ਼ ਬਹੁਤ ਜ਼ਿਆਦਾ ਕਰਦੇ ਸੀ। ਅਮਰੀਕਾ ਨੇ ਤਾਂ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਕਾੱਨਕੋਰਡ ਦੀਆਂ ਉਡਾਨਾਂ ‘ਤੇ ਬੈਨ ਲਗਾ ਦਿੱਤਾ ਸੀ, ਜਿਸ ਨੂੰ ਬਾਅਦ ’ਚ ਹਟਾ ਦਿੱਤਾ ਗਿਆ। ਆਖਿਰਕਾਰ ਵਿਮਾਨ ਉਦਯੋਗ ਚ ਆਈ ਮੰਦੀ ਕਾਰਨ 2003 ‘ਚ ਕਾੱਨਕੋਰਡ ਨੂੰ ਗ੍ਰਾਊਂਡ ਕਰਨ ਦਾ ਫੈਸਲਾ ਲਿਆ ਗਿਆ।
ਕਾੱਨਕੋਰਡ ਹਾਦਸਾ
1976 ਤੋਂ 2003 ਤੱਕ ਯਾਨੀ 27 ਸਾਲ ਕਾੱਨਕਾਰਡ ਨੇ ਲੋਕਾਂ ਨੂੰ ਸੇਵਾਵਾਂ ਦਿੱਤੀਆਂ। ਆਪਣੇ 27 ਸਾਲ ਦੇ ਇਤਿਹਾਸ ‘ਚ ਮਹਿਜ਼ ਇਕ ਹੀ ਕਾੱਨਕੋਰਡ ਹਾਦਸੇ ਦਾ ਸ਼ਿਕਾਰ ਹੋਇਆ। 25 ਜੁਲਾਈ 2000 ਉਹ ਮੰਦਭਾਗਾ ਦਿਨ ਸੀ, ਜਦੋਂ ਏਅਰ ਫ੍ਰਾਂਸ ਦਾ ਕਾੱਨਕੋਰਡ ਨਿਊਯਾਰਕ ਜਾਣ ਸਮੇਂ ਪੈਰਿਸ ਨੇੜੇ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ‘ਚ ਸਾਰੇ 113 ਯਾਤਰੀਆਂ ਦੀ ਮੌਤ ਹੋ ਗਈ ਸੀ।
30 ਘੰਟੇ ‘ਚ ਨਾਪ ਦਿੱਤੀ ਦੁਨੀਆ
ਆਪਣੀ ਸਰਵਿਸ ਦੌਰਾਨ ਕਾੱਨਕੋਰਡ ਨੇ 50 ਹਜ਼ਾਰ ਤੋਂ ਜ਼ਿਆਦਾ ਉਡਾਣਾ ਭਰੀਆਂ। ਕਾੱਨਕਾਰਡ ਲੰਡਨ ਤੋਂ ਨਿਊਯਾਰਕ ਤੱਕ ਦਾ ਸਫਰ ਕਰੀਬ ਤਿੰਨ ਘੰਟਿਆਂ ‘ਚ ਪੂਰਾ ਕਰ ਲੈਂਦਾ ਸੀ, ਜਦੋਂਕਿ ਹੋਰਨਾਂ ਜਹਾਜ਼ਾਂ ਰਾਹੀਂ ਇਹ ਸਫਰ 8 ਘੰਟਿਆਂ ‘ਚ ਪੂਰਾ ਹੁੰਦਾ ਹੈ। ਇਸ ਜਹਾਜ਼ ਦੀ ਇਕ ਉਡਾਣ ਖਾਸ ਸੀ, ਜਿਸ ਨੂੰ ਅੱਜ ਵੀ ਯਾਦ ਕੀਤਾ ਜਦਾ ਹੈ। ਕਾੱਨਕਾਰਡ ਨੇ ਮਹਿਜ਼ 29 ਘੰਟੇ ਤੇ 59 ਮਿੰਟ ‘ਚ ਪੂਰੀ ਦੁਨੀਆ ਦਾ ਚੱਕਰ ਲਗਾ ਦਿੱਤਾ। ਇਹ ਸੀ ਸੁਪਰਸੋਨਿਕ ਹਵਾਈ ਜਹਾਜ਼ ਕਾੱਨਕੋਰਡ ਦਾ ਸਫਰ। ਜੋ ਇਕ ਵਾਰ ਮੁੜ ਉਡਾਣ ਭਰਨ ਦੀ ਉਡੀਕ ‘ਚ ਹੈ। ਕਈ ਦੇਸ਼ ਇਸ ਤਕਨੀਕ ਨੂੰ ਹਾਲੇ ਵੀ ਜ਼ਿਆਦਾ ਸਸਤੀ ਬਣਾਉਣ ਦੀ ਦਿਸ਼ਾ ‘ਚ ਲੱਗੇ ਹੋਏ ਹਨ। ਅਮਰੀਕਾ, ਰੂਸ ਤੇ ਚੀਨ ਵਰਗੇ ਦੇਸ਼ ਤਾਂ ਹਾਈਪਰਸੋਨਿਕ ਤਕਨੀਕ ‘ਤੇ ਵੀ ਕੰਮ ਕਰ ਰਹੇ ਹਨ, ਜੋ ਕਾੱਨਕੋਰਡ ਤੋਂ ਤੇਜ਼ ਹੋਵੇਗੀ। ਮਾਹਰਾਂ ਦਾ ਖਦਸ਼ਾ ਹੈ ਕਿ ਕਈ ਦੇਸ਼ ਤਾਂ ਸੁਪਰਸੋਨਿਕ ਤੇ ਹਾਈਪਰਸੋਨਿਕ ਜਹਾਜ਼ ਬਣਾਉਣ ਦੇ ਪਰਦੇ ਪਿੱਛੇ ਮਿਜ਼ਾਈਲ ਸਿਸਟਮ ‘ਤੇ ਗੁੱਪ-ਚੁੱਪ ਤਰੀਕੇ ਨਾਲ ਕੰਮ ਕਰ ਰਹੇ ਨੇ।
‘ਇਤਿਹਾਸ ਦੀ ਡਾਇਰੀ’ ‘ਚ 2 ਮਾਰਚ ਦੇ ਦਿਨ ਹੋਰ ਕੁਝ ਵੀ ਹੈ ਖਾਸ, ਆਓ ਇਸ ‘ਤੇ ਵੀ ਇਕ ਨਜ਼ਰ ਮਾਰ ਲੈਂਦੇ ਹਾਂ।
ਅਮਰੀਕਾ ਨੇ ਗੁਲਾਮਾਂ ਦੇ ਆਯਾਤ ‘ਤੇ ਰੋਕ ਲਗਾਈ
2 ਮਾਰਚ 1807 ‘ਚ ਅਮਰੀਕਾ ਨੇ ਕਾਨੂੰਨ ਪਾਸ ਕਰਕੇ ਦੇਸ਼ ‘ਚ ਗੁਲਮਾਂ ਦੇ ਆਯਾਤ ‘ਤੇ ਰੋਕ ਲਗਾ ਦਿੱਤੀ। ਇਸ ਨੂੰ ਦਾਸ ਪ੍ਰਥਾ ਦੇ ਅੰਤ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।
ਬੰਬ ਧਮਾਕੇ ‘ਚ ਸ਼੍ਰੀਲੰਕਾ ਕੇ ਰੱਖਿਆ ਉੱਪ-ਮੰਤਰੀ ਦੀ ਮੌਤ
2 ਮਾਰਚ 1991 ‘ਚ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ‘ਚ ਬੰਬ ਧਮਾਕਾ ਹੋਇਆ। ਇਸ ਧਮਾਕੇ ‘ਚ ਰੱਖਿਆ ਉੱਪ-ਮੰਤਰੀ ਰੰਜਨ ਵਿਜਯਰਤਨੇ ਸਮੇਤ 19 ਲੋਕਾਂ ਦੀ ਮੌਤ ਹੋ ਗਈ ਸੀ।
ਭਾਰਤ-ਅਮਰੀਕਾ ‘ਚ ਪਰਮਾਣੂ ਸੰਧੀ
2 ਮਾਰਚ 2006 ‘ਚ ਭਾਰਤ ਤੇ ਅਮਰੀਕਾ ‘ਚ ਪਰਮਾਣੂ ਸੰਧੀ ਹੋਈ। ਇਸ ਸੰਧੀ ‘ਤੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਅਤੇ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹਸਤਾਖਰ ਕੀਤੇ ਸਨ।
ਇਹ ਤਾਂ ਸਨ ਕੁਝ ਜ਼ਰੂਰੀ ਘਟਨਾਵਾਂ ਅਤੇ ਹੁਣ ਨਜ਼ਰ ਮਾਰਦੇ ਹਾਂ ਇਸ ਦਿਨ ਕਿਹੜੀਆਂ ਮੁੱਖ ਸ਼ਖਸੀਅਤਾਂ ਨੇ ਜਨਮ ਜਾਂ ਕਿਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ, ਦੇ ਬਾਰੇ ਵੀ ਜਾਣਦੇ ਹਾਂ...
ਜਯੰਤ ਤਾਲੁਕਦਾਰ (ਤੀਰਅੰਜਾਜ਼)
2 ਮਾਰਚ 1886 ਨੂੰ ਜਯੰਤ ਤਾਲੁਕਦਾਰ ਦਾ ਜਨਮ ਹੋਇਆ ਸੀ। ਉਹ ਭਾਰਤੀ ਤੀਰਅੰਦਾਜ਼ ਹਨ। ਜਯੰਤ ਤਾਲੁਕਦਾਰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਐਨਡ੍ਰਿਊ ਸਟ੍ਰਾਸ (ਕ੍ਰਿਕੇਟਰ)
2 ਮਾਰਚ 1977 ਨੂੰ ਐਨਡ੍ਰਿਊ ਸਟ੍ਰਾਸ ਦਾ ਜਨਮ ਹੋਇਆ ਸੀ। ਉਹ ਇੰਗਲੈਡ ਦੀ ਕ੍ਰਿਕੇਟ ਟੀਮ ‘ਤੇ ਬਿਹਤਰੀਨ ਬੱਲੇਬਾਜ਼ ਸਨ।
ਰੈਜੀ ਬੁੱਸ਼ (ਅਮਰੀਕਨ ਫੁੱਟਬਾਲਰ)
ਅਮਰੀਕਨ ਫੁੱਟਬਾਲਰ ਰੈਜੀ ਬੁੱਸ਼ ਦਾ ਜਨਮ 2 ਮਾਰਚ 1985 ਨੂੰ ਹੋਇਆ ਸੀ। ਰੈਜੀ ਬੁੱਸ਼ ਆਪਣੇ ਦਮਦਾਰ ਖੇਡ ਕਾਰਨ ਕਈ ਇਨਾਮ ਆਪਣੇ ਨਾਮ ਕਰ ਚੁੱਕੇ ਹਨ।
ਸਰੋਜਿਨੀ ਨਾਇਡੀ ਦਾ ਦੇਹਾਂਤ
2 ਮਾਰਚ 1949 ਨੂੰ ਸਰੋਜਿਨੀ ਨਾਇਡੀ ਦਾ ਦੇਹਾਂਤ ਹੋਇਆ ਸੀ। ਭਾਰਤ ਦੀ ਮਹਾਨ ਕਵੀ ਤੇ ਸਿਆਸਤਦਾਨ ਸਨ ਸਰੋਜਿਨੀ ਨਾਇਡੀ, ਜਿਨਾਂ ਨੂੰ ਭਾਰਤ ਕੋਕਿਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।
ਖਰੜ 'ਚ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ, ਤੇਜ਼ ਰਫਤਾਰੀ ਬਣੀ ਕਾਰਨ
NEXT STORY