ਆਲਮਗੀਰ/ਇਆਲੀ (ਰਾਜਵਿੰਦਰ)-ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲਾ ਲੁਧਿਆਣਾ ਦੀ ਮੀਟਿੰਗ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਾਬ ਦੀ ਕੈਪਟਨ ਸਰਕਾਰ ਦੇ ਫੈਸਲੇ ਅਨੁਸਾਰ ਪੰਜਾਬ ਪੁਲਸ ਵਲੋਂ ਰੋਜ਼ਾਨਾ ਹਜ਼ਾਰਾਂ ਮਾਸਕ ਨਾ ਪਹਿਨਣ ਦੇ ਚਲਾਨ ਅਤੇ ਜ਼ਬਰੀ ਕੋਰੋਨਾ ਟੈਸਟ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਮੀਟਿੰਗ ਨੂੰ ਸੰਬੋਧਨ ਕਰਦਿਆਂ ਉਜਾਗਰ ਸਿੰਘ ਬੱਦੋਵਾਲ, ਜਸਦੇਵ ਸਿੰਘ ਲਲਤੋਂ, ਸੁਖਦੇਵ ਸਿੰਘ ਕਿਲਾ ਰਾਏਪੁਰ, ਮਲਕੀਤ ਸਿੰਘ, ਪ੍ਰੇਮ ਸਿੰਘ, ਬਾਲ ਕਿਸ਼ਨ, ਜੁਗਿੰਦਰ ਸਿੰਘ ਨੇ ਕਿਹਾ ਕਿ 13 ਮਹੀਨੇ ਤੋਂ ਚੱਲਦੇ ‘ਕੋਰੋਨਾ ਦੌਰ’ ਦੇ ਸਿੱਟੇ ਵਜੋਂ ਆਰਥਿਕ ਸੰਕਟ, ਬੇਰੋਜ਼ਗਾਰੀ ਦੇ ਅੱਤ ਦੀ ਮਹਿੰਗਾਈ ਦੇ ਝੰਬੇ ਕਿਸਾਨਾਂ-ਮਜ਼ਦੂਰਾਂ ਹੋਰ ਕਿਰਤੀ ਅਤੇ ਮੱਧ ਸ਼੍ਰੇਣੀ ਤੇ ਆਮ ਲੋਕਾਂ ਦਾ ਮਾਸਕ ਨਾ ਪਾਉਣ ’ਤੇ ਚਲਾਨ ਕਰ ਕੇ ਖੂਨ ਨਿਚੋੜਨ ਦੀ ਬਜਾਏ, ਮਾਸਕ ਮੁਫਤ ਵੰਡੇ ਜਾਣ ਤੇ ਚਲਾਨ ਕਰਨੇ ਬੰਦ ਕੀਤੇ ਜਾਣ। ਇਸ ਤੋਂ ਇਲਾਵਾ ਮੁਲਾਜ਼ਮ ਵਰਗ ਦੀ ਕੋਰੋਨਾ ਟੈਸਟਿੰਗ ਤੇ ਟੀਕਾਕਰਨ ਜ਼ਬਰੀ ਕਰਨ ਦੀ ਬਜਾਏ ਸਵੈ-ਇੱਛਾ ’ਤੇ ਆਧਾਰਿਤ ਕੀਤਾ ਹੋਵੇ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਆਪਣਾ ਕੀਮਤੀ ਜਵਾਬ ਕੁਮੈਂਟ ਕਰਕੇ ਜ਼ਰੂਰ ਦੱਸੋ।
'ਕੇਂਦਰੀ ਗ੍ਰਹਿ ਮੰਤਰਾਲਾ ਦਾ ਪੱਤਰ ਕਿਸਾਨਾਂ ਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਿਸ਼'
NEXT STORY