ਫ਼ਰੀਦਕੋਟ (ਰਾਜਨ) : ਸੂਬਾ ਸਰਕਾਰ ਵੱਲੋਂ ਬਦਲਾਓ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਉਸ ਵੇਲੇ ਭਾਰੀ ਠੇਸ ਪੁੱਜੀ ਜਦੋਂ ਪੰਜਾਬ ਪੁਲਸ ਵੱਲੋਂ ਆਪਣੀਆਂ ਵਧੀਕੀਆਂ ਦੀ ਇਕ ਹੋਰ ਮਿਸਾਲ ਦਿੰਦਿਆਂ ਫ਼ਰੀਦਕੋਟ ਪੀ. ਆਰ. ਟੀ. ਸੀ ਡਿਪੂ ਦੇ ਕੰਡਕਟਰ ਹਰਿੰਦਰ ਸਿੰਘ ਦੀ ਇਕ ਪੁਲਸ ਮੁਲਾਜ਼ਮ ਵੱਲੋਂ ਸ਼ਰੇਆਮ ਸੜਕ ਦੇ ਵਿਚਕਾਰ ਬੱਸ ਰੋਕ ਕੇ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਇਸ ਦੌਰਾਨ ਪੁਲਸ ਮੁਲਾਜ਼ਮ ਨੇ ਕੰਡਕਟਰ ਦੀ ਸਿਰਫ ਕੁੱਟਮਾਰ ਹੀ ਨਹੀਂ ਕੀਤੀ ਸਗੋਂ ਉਸ ਨੂੰ ਸ਼ਰੇਆਮ ਗਾਲੀ-ਗਲੋਚ ਵੀ ਕੀਤਾ। ਪੁਲਸ ਵਲੋਂ ਕੰਡਕਟਰ ਦੀ ਕੀਤੀ ਜਾ ਰਹੀ ਬੁਰੀ ਤਰ੍ਹਾਂ ਕੁੱਟਮਾਰ ਦੀ ਵੀਡੀਓ ਉਥੇ ਖੜ੍ਹੇ ਕਿਸੇ ਵਿਅਕਤੀ ਵਲੋਂ ਕੈਮਰੇ ਵਿਚ ਰਿਕਾਰਡ ਕਰ ਲਈ ਗਈ, ਜੋ ਕਿ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਦਿਲ ’ਚ ਵੱਡੇ ਅਰਮਾਨ ਲੈ ਕੇ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ ਤਾਂ ਚੰਨ, ਸੁਫ਼ਨੇ ’ਚ ਵੀ ਨਾ ਸੋਚਿਆ ਸੀ ਹੋਵੇਗਾ ਇਹ ਕੁੱਝ
ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੁਲਸ ਮੁਲਾਜ਼ਮ ਕੰਡਕਟਰ ਦੀ ਕੁੱਟਮਾਰ ਕਰਦਾ ਸਾਫ਼ ਦਿਖਾਈ ਦੇ ਰਿਹਾ ਹੈ। ਪ੍ਰਾਪਤ ਸੰਖੇਪ ਜਾਣਕਾਰੀ ਅਨੁਸਾਰ ਇਹ ਪੁਲਸ ਮੁਲਾਜ਼ਮ ਉਸ ਵੇਲੇ ਗੁੱਸੇ ਵਿੱਚ ਆ ਗਿਆ ਜਦੋਂ ਕੰਡੱਕਟਰ ਨੇ ਇਸ ਕੋਲੋਂ ਪੁਲਸ ਵਾਊਚਰ ਦੀ ਮੰਗ ਕੀਤੀ ਅਤੇ ਇਸਨੇ ਪੁਲਸ ਵਾਊਚਰ ਵਿਖਾਉਣ ਦੀ ਬਜਾਏ ਕੰਡੱਕਟਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਘਟਨਾਂ ਨੌਸ਼ਿਹਰਾ ਪੰਨੂੰ ਬੱਸ ਅੱਡੇ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜ਼ੀਰਾ ’ਚ ਵੱਡੀ ਵਾਰਦਾਤ, ਘਰ ’ਚ ਸੁੱਤੇ ਪਏ ਹੋਮਗਾਰਡ ਦੇ ਜਵਾਨ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸੂਬੇ ਦੇ ਸਾਰੇ DC ਸਵੈ-ਘੋਸ਼ਣਾ ਪੱਤਰ ਦੀ ਵਰਤੋਂ ਨੂੰ ਬਣਾਉਣ ਯਕੀਨੀ : ਮੀਤ ਹੇਅਰ
NEXT STORY