ਬਾਬਾ ਬਕਾਲਾ ਸਾਹਿਬ (ਜ. ਬ., ਅਠੌਲਾ)-ਅੱਜ ਤਕਰੀਬਨ ਸ਼ਾਮ 4 ਵਜੇ ਮੋੜ ਬਾਬਾ ਬਕਾਲਾ ਸਾਹਿਬ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਦਰਜਨ ਦੇ ਕਰੀਬ ਲੋਕਾਂ ਵੱਲੋਂ ਪੰਜਾਬ ਰੋਡਵੇਜ਼ ਜਲੰਧਰ ਵਨ ਦੇ ਕੰਡਕਟਰ ਨੂੰ ਅਗਵਾ ਕਰ ਲਿਆ ਗਿਆ, ਜਿਸ ਨੂੰ ਬਾਅਦ ’ਚ ਥਾਣਾ ਬਿਆਸ ਦੀ ਪੁਲਸ ਵੱਲੋਂ ਸੁਭਾਨਪੁਰ ਤੋਂ ਬਰਾਮਦ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ’ਤੇ ਬੋਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ‘ਗੋਲਡੀ ਬਰਾੜ ਤੇ ਸਚਿਨ ਨੇ ਕਰਵਾਇਆ ਕਤਲ’
ਇਸ ਸਬੰਧੀ ਬੱਸ ਦੇ ਡਰਾਈਵਰ ਸਾਰਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਬੱਸ ਨੂੰ ਅੰਮ੍ਰਿਤਸਰ ਤੋਂ ਤਕਰੀਬਨ ਢਾਈ ਵਜੇ ਲੈ ਕੇ ਜਲੰਧਰ ਲਈ ਰਵਾਨਾ ਹੋਏ ਸਨ ਅਤੇ ਬੱਸ ’ਚ ਲੱਗਭਗ 80 ਸਵਾਰੀਆਂ ਬੈਠੀਆਂ ਹੋਈਆਂ ਸਨ, ਉਥੇ ਹੀ ਇਕ 11 ਸਾਲਾ ਬੱਚੇ ਸਮੇਤ ਇਕ 30-35 ਸਾਲਾ ਔਰਤ ਜੰਡਿਆਲਾ ਗੁਰੂ ਤੋਂ ਇਸ ਬੱਸ ’ਚ ਸਵਾਰ ਹੋਈ ਅਤੇ ਬੱਚੇ ਦੀ ਟਿਕਟ ਨੂੰ ਲੈ ਕੇ ਕੰਡਕਟਰ ਨਾਲ ਤਕਰਾਰਬਾਜ਼ੀ ਹੋ ਗਈ ਅਤੇ ਇਸਦੇ ਚੱਲਦਿਆਂ ਹੀ ਉਕਤ ਮੁਸਾਫ਼ਿਰ ਔਰਤ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਸਾਰੀ ਕਹਾਣੀ ਦੱਸੀ, ਤਾਂ ਬਾਅਦ ’ਚ ਇਧਰੋਂ ਉਧਰੋਂ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਮੋੜ ਬਾਬਾ ਬਕਾਲਾ ਸਾਹਿਬ ਪੁੱਜ ਕੇ ਉਕਤ ਬੱਸ ਨੂੰ ਰੋਕ ਲਿਆ ਅਤੇ ਕੰਡਕਟਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੀ ਵੀਡੀਓ ਵੀ ਵਾਇਰਲ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਦਿੱਲੀ ਤੋਂ ਲੁਧਿਆਣੇ ਖਿੱਚ ਲਿਆਈ ਕਿਸਮਤ, ਰਾਤੋ-ਰਾਤ ਬਦਲੇ ਨਸੀਬ, ਬਣਿਆ ਕਰੋੜਪਤੀ (ਵੀਡੀਓ)
ਉਪਰੰਤ ਡਰਾਈਵਰ ਸਾਰਜ ਸਿੰਘ ਨੇ ਇਸ ਘਟਨਾ ਦੀ ਸੂਚਨਾ 112 ਨੰਬਰ ’ਤੇ ਦਿੱਤੀ ਅਤੇ ਥਾਣਾ ਬਿਆਸ ਨੂੰ ਵੀ ਸੂਚਿਤ ਕੀਤਾ। ਪੁਲਸ ਨੇ ਹਰਕਤ ’ਚ ਆਉਂਦਿਆਂ ਨਾਕਾਬੰਦੀ ਕਰ ਕੇ ਉਕਤ ਕੰਡਕਟਰ, ਜਿਸ ਦਾ ਨਾਂ ਯਾਦਵਿੰਦਰ ਕੁਮਾਰ ਦੱਸਿਆ ਜਾਂਦਾ ਹੈ, ਨੂੰ ਸੁਭਾਨਪੁਰ ਤੋਂ ਬਰਾਮਦ ਕਰ ਲਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖ਼ਲ ਕਰਵਾ ਦਿਤਾ ਗਿਆ ਹੈ। ਥਾਣਾ ਬਿਆਸ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸੇ ਦੌਰਾਨ ਹੀ ਪੰਜਾਬ ਰੋਡਵੇਜ਼ ਜਲੰਧਰ ਵਨ ਦੇ ਜਨਰਲ ਮੈਨੇਜਰ ਅਤੇ ਹੋਰ ਅਧਿਕਾਰੀ ਵੀ ਘਟਨਾ ਸਥਾਨ ’ਤੇ ਪੁੱਜ ਗਏ।
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਲਾਈਵ ਹੋਣ ’ਤੇ ਜੇਲ੍ਹ ਸੁਪਰਡੈਂਟ ਦਾ ਬਿਆਨ, ਜਾਣੋ ਕੀ ਕਿਹਾ
NEXT STORY