ਚੰਡੀਗੜ੍ਹ : ਪੰਜਾਬ 'ਚ ਭਾਵੇਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਮੌਜੂਦ ਹਨ ਪਰ ਮੁੱਖ ਤੌਰ 'ਤੇ ਸੂਬੇ ਦੀ ਸਿਆਸਤ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੁਆਲੇ ਹੀ ਘੁੰਮਦੀ ਹੈ। ਇੱਥੋਂ ਤੱਕ ਕਿ ਇਨ੍ਹਾਂ ਦੋਹਾਂ ਪਾਰਟੀਆਂ ਦੇ ਬਹੁਤੇ ਆਗੂ ਤਾਂ ਇਕ-ਦੂਜੇ ਦੇ ਰਿਸ਼ਤੇਦਾਰ ਵੀ ਹਨ। ਜੇਕਰ ਇਕ ਝਾਤ ਮਾਰੀ ਜਾਵੇ ਤਾਂ ਦੋਹਾਂ ਪਾਰਟੀਆਂ ਦੇ ਪਰਿਵਾਰਾਂ ਦੇ ਕਿਤੇ ਨਾ ਕਿਤੇ ਆਪਸ 'ਚ ਤਾਰ ਜ਼ਰੂਰ ਜੁੜੇ ਹੋਏ ਹਨ। ਇਨ੍ਹਾਂ 'ਚੋਂ ਕੁਝ ਨੂੰ ਛੱਡ ਕੇ ਬਾਕੀ ਪਰਿਵਾਰ ਕੈਰੋਂ, ਬਾਦਲ, ਬਰਾੜ ਅਤੇ ਪਟਿਆਲਾ ਰਾਇਲਜ਼ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਸਾਰੇ ਮਾਮਲਿਆਂ 'ਚ ਇਕ ਗੱਲ ਬਰਾਬਰ ਹੈ ਕਿ ਇਹ ਸਾਰੇ ਅਮੀਰ ਜੱਟ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1957 'ਚ ਵਿਧਾਇਕ ਚੁਣੇ ਗਏ ਸਨ ਅਤੇ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ ਪਰ ਪਾਰਟੀ ਨੂੰ ਛੱਡਣ ਤੋਂ ਬਾਅਦ ਉਹ ਕਾਂਗਰਸ ਦੇ ਸਭ ਤੋਂ ਮਜ਼ਬੂਤ ਵਿਰੋਧੀ ਦੇ ਰੂਪ 'ਚ ਸਾਹਮਣੇ ਆਏ।
![PunjabKesari](https://static.jagbani.com/multimedia/15_49_104861636akali7-ll.jpg)
ਇਸ ਦੁਸ਼ਮਣੀ ਦੇ ਬਾਵਜੂਦ ਵੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਧੀ ਪਰਨੀਤ ਕੌਰ ਦਾ ਵਿਆਹ 2 ਕਾਂਗਰਸੀ ਪਰਿਵਾਰਾਂ 'ਚ ਹੀ ਕੀਤਾ ਅਤੇ ਬਾਅਦ 'ਚ ਇਨ੍ਹਾਂ ਪਰਿਵਾਰਾਂ ਨੂੰ ਅਕਾਲੀ ਦਲ 'ਚ ਲੈ ਆਂਦਾ। ਸੁਖਬੀਰ ਸਿੰਘ ਬਾਦਲ ਦਾ ਵਿਆਹ ਮਜੀਠਾ ਪਰਿਵਾਰ ਦੀ ਧੀ ਹਰਸਿਮਰਤ ਕੌਰ ਬਾਦਲ ਨਾਲ, ਜਦੋਂ ਕਿ ਪਰਨੀਤ ਕੌਰ ਦਾ ਵਿਆਹ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਆਦੇਸ਼ ਪ੍ਰਤਾਪ ਕੈਰੋਂ ਨਾਲ ਹੋਇਆ। ਇਹ ਦੋਵੇਂ ਪਰਿਵਾਰ ਕਾਂਗਰਸੀ ਸਨ। ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਨਿਰਵਾਣ ਸਿੰਘ ਅਤੇ ਅੰਗਦ ਸਿੰਘ ਦਾ ਵਿਆਹ ਕਾਂਗਰਸੀ ਆਗੂ ਕਰਨ ਸਿੰਘ ਦੀ ਪੋਤੀ ਮ੍ਰਿਗੰਕਾ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਧੀ ਅਪਰਾਜਿਤਾ ਕੁਮਾਰੀ ਨਾਲ ਹੋਇਆ ਹੈ।
ਵੜਿੰਗ ਦੀ ਰੈਲੀ 'ਚ ਮੁੜ ਹੰਗਾਮਾ, ਸਮਰਥਕਾਂ ਨੇ ਝੰਬਿਆ ਪਿੰਡ ਵਾਸੀ
NEXT STORY