ਅੰਮ੍ਰਿਤਸਰ (ਕਮਲ) - ਹਲਕਾ ਉਤਰੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉਪ-ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਵਾਰਡ 18, ਗੋਕੁਲ ਵਿਹਾਰ ਅਤੇ ਵਾਰਡ ਨੰਬਰ 12 ਭਗਤ ਕਬੀਰ ਮਾਰਗ ’ਚ ਸਥਾਨਕ ਵਾਸੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਸ਼ਾ ’ਚ ਵਿਚਾਰ ਵਟਾਂਦਰਾ ਕੀਤਾ। ਅਨਿਲ ਜੋਸ਼ੀ ਵੱਲੋਂ ਸਥਾਨਕ ਨਿਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮ ਦੇ ਵਿਸ਼ਾ ’ਚ ਜਾਣੂ ਕਰਵਾਇਆ ਗਿਆ। ਅਨਿਲ ਜੋਸ਼ੀ ਨੇ ਲੋਕਾਂ ਨੂੰ ਜਾਣੂ ਕਰਵਾਉਂਦੇ ਕਿਹਾ ਕਿ ਸ਼੍ਰੋਅਦ ਹੀ ਪੰਜਾਬ ਦੀ ਇਕੋ ਇਕ ਰਿਜਨਲ ਪਾਰਟੀ ਹੈ, ਜਿੰਨ੍ਹੇ ਹਮੇਸ਼ਾ ਹੀ ਪੰਜਾਬ ਨੂੰ ਤਰੱਕੀ ਵੱਲ ਅਗਾਂਹ ਕੀਤਾ ਹੈ। ਅਕਾਲੀ ਦਲ ਦੇ ਕਾਰਜਕਾਲ ’ਚ ਹੀ ਗੁਰੂ ਨਗਰੀ ਦਾ ਇੰਨ੍ਹੇ ਵੱਡੇ ਪੱਧਰ ’ਤੇ ਵਿਕਾਸ ਕੀਤਾ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)
ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਆਪਣਾ ਮੁੱਖ ਮੰਤਰੀ ਬਦਲ ਕੇ ਆਪਣੇ ਕੀਤੇ ਵਾਅਦਿਆਂ ਤੋਂ ਮੂੰਹ ਫੇਰ ਚੁੱਕੀ ਹੈ ਪਰ ਲੋਕ ਕਾਂਗਰਸ ਦੇ ਕੀਤੇ ਇਸ ਖਿਲਵਾੜ ਨੂੰ ਬਿਲਕੁਲ ਵੀ ਨਹੀਂ ਭੁੱਲੇ ਹਨ ਅਤੇ ਜਨਤਾ 2022 ਦੇ ਵਿਧਾਨ ਸਭਾ ਚੋਣ ’ਚ ਆਪਣਾ ਬਦਲਾ ਲਵੇਗੀ। ਇਸ ਦੌਰਾਨ ਸਾਬਕਾ ਕੌਂਸਲਰ ਰਸ਼ਪਾਲ ਸਿੰਘ ਬੱਬੂ, ਵਿਕਰਮ ਐਰੀ (ਸੀਨੀਅਰ ਵਾਈਸ ਪ੍ਰਧਾਨ ਯੂਥ ਅਕਾਲੀ ਦਲ), ਸਵਿੰਦਰ ਸਿੰਘ ਵਾਹਲਾ, ਪਾਰਸ ਜੋਸ਼ੀ, ਅਕਸ਼ੈ, ਅਨੀਕੇਤ, ਸੋਰੇਨ ਜੇਤਲੀ, ਵਿਕਾਸ ਗਿੱਲ , ਡਾ. ਹੈਪੀ, ਰਾਕੇਸ਼ ਮਿੰਟੂ, ਦਵਿੰਦਰ ਸ਼ਰਮਾ, ਨੀਰਜ ਵਡਾਲਾ, ਅਕਸ਼ੈ ਕੁਮਾਰ ਆਦਿ ਮੌਜੂਦ ਸਨ ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਦੁਕਾਨ ਮਾਲਕ ਤੋਂ ਤੰਗ ਹੋ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਇਹ ਖ਼ੁਲਾਸਾ
NEXT STORY