ਰਾਜਾਸਾਂਸੀ (ਰਾਜਵਿੰਦਰ) - ਕਸਬਾ ਰਾਜਾਸਾਂਸੀ ’ਚ ਉਸ ਸਮੇਂ ਵੱਡੀ ਵਾਰਦਾਤ ਹੋਈ, ਜਦੋਂ ਘਰੇਲੂ ਤਕਰਾਰ ਕਾਰਨ ਇਕ ਵਿਅਕਤੀ ਨੇ ਆਪਣੇ ਹੀ ਪੁੱਤਰ ਨੂੰ ਤਲਵਾਰ ਨਾਲ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਦਾ ਪਤਾ ਲੱਗਣ ’ਤੇ ਇਲਾਕੇ ’ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਲਵਲੀ ਸਿੰਘ ਸੰਤੋਖ ਸਿੰਘ ਵਾਸੀ ਰਾਜਾਸਾਂਸੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ
ਮਿਲੀ ਜਾਣਕਾਰੀ ਅਨੁਸਾਰ ਸੰਤੋਖ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਰਾਜਾਸਾਂਸੀ ਨੇ ਘਰੇਲੂ ਤਕਰਾਰ ਕਾਰਨ ਆਪਣੇ ਪੁੱਤਰ ਲਵਲੀ ਸਿੰਘ ’ਤੇ ਸ਼ਰਾਬੀ ਹਾਲਤ ’ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ, ਜਿਸ ਨਾਲ ਲਵਲੀ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਦੀ ਪਤਨੀ ਵੱਲੋਂ ਉਸ ਨੂੰ ਰਾਜਾਸਾਂਸੀ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾ ਉਸ ਨੇ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ।
ਪੜ੍ਹੋ ਇਹ ਵੀ ਖ਼ਬਰ - ਕਾਂਗਰਸ ’ਚ ਚੱਲ ਰਹੇ ਕਲਾਈਮੈਕਸ ’ਚ ਦੋਆਬਾ ਦੇ 2 ਕੈਬਨਿਟ ਮੰਤਰੀਆਂ ’ਚ ਖਿੱਚੀਆਂ ਜਾ ਸਕਦੀਆਂ ਨੇ ਤਲਵਾਰਾਂ!
ਇਸ ਸਬੰਧੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਵਲੀ ਦੀ ਅੰਗਹੀਣ ਭੂਆ ਜੋ ਕਿ ਬਿਜਲੀ ਵਿਭਾਗ ’ਚੋਂ ਸੇਵਾ ਮੁਕਤ ਹੋਈ ਸੀ ਅਤੇ ਇੱਥੇ ਆਪਣੇ ਭਰਾ ਦੇ ਘਰ ਰਹਿੰਦੀ ਸੀ। ਉਸ ਦੇ ਬੀਮਾਰ ਹੋਣ ’ਤੇ ਸੰਤੋਖ ਸਿੰਘ ਦੇ ਪੁੱਤਰ ਲਵਲੀ ਤੇ ਉਸ ਦੀ ਪਤਨੀ ਨੇ ਬਹੁਤ ਸੇਵਾ ਕੀਤੀ, ਜਿਸ ਕਾਰਨ ਖੁਸ਼ ਹੋ ਕੇ ਭੂਆ ਵੱਲੋਂ ਆਪਣੇ ਭਤੀਜੇ ਨੂੰ ਕੰਮ ਚਲਾਉਣ ਲਈ ਨਵੀਂ ਇਨੋਵਾ ਗੱਡੀ ਲੈ ਕੇ ਦਿੱਤੀ ਸੀ, ਜਿਸ ਕਾਰਨ ਲਵਲੀ ਦਾ ਪਿਤਾ ਸੰਤੋਖ ਸਿੰਘ ਘਰ ’ਚ ਕਲੇਸ਼ ਰੱਖਦਾ ਸੀ। ਇਸੇ ਰੰਜਿਸ਼ ਤਹਿਤ ਉਸ ਵੱਲੋਂ ਸ਼ਰਾਬੀ ਹਾਲਤ ’ਚ ਆਪਣੇ ਪੁੱਤਰ ਲਵਲੀ ਦਾ ਤਲਵਾਰ ਨਾਲ ਕਤਲ ਕਰ ਦਿੱਤਾ ਗਿਆ ਤੇ ਮ੍ਰਿਤਕ ਦੀ ਪਤਨੀ ਪਿੰਕੀ ਦੇ ਬਿਆਨਾਂ ’ਤੇ ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਰਾਜਾਸਾਂਸੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਸਰਟੀਫਿਕੇਟ ਦੇਣ ਬਦਲੇ ਮਾਪਿਆਂ ਦੀ ਜੇਬ ’ਚੋਂ ਕਰੋੜਾਂ ਰੁਪਏ ਖਿਸਕਾਏਗਾ ਪੰਜਾਬ ਸਿੱਖਿਆ ਬੋਰਡ
ਕੈਪਟਨ-ਸਿੱਧੂ ਵਿਵਾਦ 'ਚ ਉਲਝੀ ਸੂਬੇ ਦੀ ਸਿਆਸਤ, ਨਵੀਆਂ ਸਿਆਸੀ ਪਾਰਟੀਆਂ ਦਾ ਗੜ੍ਹ ਬਣਨ ਜਾ ਰਿਹੈ 'ਪੰਜਾਬ'
NEXT STORY