ਖਰੜ (ਅਮਰਦੀਪ) : ਸੀਨੀਅਰ ਕਾਂਗਰਸੀ ਆਗੂ ਕਮਲਦੀਪ ਸਿੰਘ ਸੈਣੀ ਵਲੋਂ ਅੱਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ ਟਿਕਟ ਦੀ ਆਪਣੀ ਦਾਅਵੇਦਾਰੀ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕਮਲਦੀਪ ਸਿੰਘ ਸੈਣੀ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਵਿਚ ਤਿੰਨ ਵਾਰ ਸੂਬਾ ਜਨਰਲ ਸੈਕਟਰੀ, ਪੰਜਾਬ ਯੂਥ ਕਾਂਗਰਸ ਦੇ ਜ਼ਿਲਾ ਰੋਪੜ ਤੇ ਮੋਹਾਲੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ ਤੇ ਹੁਣ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਇੰਚਾਰਜ ਵੀ ਹਨ।
ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਬਹੁਤ ਹੀ ਕਰੀਬ ਜਾਣਿਆ ਜਾਂਦਾ ਹੈ। ਇਸ ਮੌਕੇ ਅਮਰੀਕ ਸਿੰਘ ਹੈਪੀ ਮੀਤ ਚੇਅਰਮੈਨ ਯੂਥ ਐਂਡ ਸਪੋਰਟਸ ਸੈਲ ਕਾਂਗਰਸ, ਭੁਪਿੰਦਰ ਸਿੰਘ ਖਾਲਸਾ, ਜਗਜੀਤ ਸਿੰਘ, ਨਰਿੰਦਰ ਸਿੰਘ ਪਡਿਆਲਾ, ਭੁਪਿੰਦਰ ਸਿੰਘ ਮਾਨ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਿੰਘ ਸਰਪੰਚ ਫੈਜਗੜ ਨੱਗਲ, ਕੁਲਜੀਤ ਸਿੰਘ, ਪਰਮਿੰਦਰ ਸਿੰਘ, ਜਸਪਾਲ ਸਿੰਘ ਮੀਤ ਚੈਅਰਮੈਨ ਐੱਸ. ਸੀ. ਵਿੰਗ, ਅਮਨ ਹੀਰਾ, ਨਾਗਰ ਸਿੰਘ ਧੜਾਕ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਖਰੜ, ਵਿਸਾਲਦੀਪ ਸਿੰਘ ਅਤੇ ਅਮਰੀਕ ਸਿੰਘ ਵੀ ਹਾਜ਼ਰ ਸਨ।
ਲੋਕ ਸਭਾ ਚੋਣਾਂ 'ਚ ਨਿੱਤਰਿਆ ਬਰਗਾੜੀ ਮੋਰਚਾ, 4 ਉਮੀਦਵਾਰ ਐਲਾਨੇ
NEXT STORY