ਜੈਤੋ (ਵੀਰਪਾਲ/ਗੁਰਮੀਤਪਾਲ) - ਸਥਾਨਕ ਸ਼ਹਿਰ ਵਿਖੇ ਅੱਜ ਕਾਂਗਰਸੀਆਂ ਨੇ ਆਪਣੀ ਹੀ ਸਰਕਾਰ ਦੇ ਐੱਸ.ਐੱਚ.ਓ. ਜੈਤੋ ਖ਼ਿਲਾਫ਼ ਧਰਨਾ ਲਗਾਉਂਦੇ ਹੋਏ ਉਸ ’ਤੇ ਮਾੜੇ ਵਿਵਹਾਰ ਦਾ ਲਾਇਆ ਦੋਸ਼। ਜਾਣਕਾਰੀ ਅਨੁਸਾਰ ਕਾਂਗਰਸ ਆਗੂ ਸਤਪਾਲ ਡੋਡ ਜਰਨਲ ਸਕੱਤਰ ਪੰਜਾਬ ਪ੍ਰੰਦੇਸ਼ ਕਾਂਗਰਸ ਜਦੋਂ ਰਾਮਲੀਲਾ ਗਰਾਂਊਡ ਦੇ ਮੰਦਰ ’ਚ ਆਇਆ ਤਾਂ ਉਸ ਸਮੇਂ ਐੱਸ.ਐੱਚ.ਓ. ਜੈਤੋ ਪੁਲਸ ਪਾਰਟੀ ਨਾਲ ਸ਼ਹਿਰ ’ਚ ਟ੍ਰੈਫਿਕ ਦੀ ਸਮੱਸਿਆਂ ਦੇ ਹੱਲ ਲਈ ਮੰਦਰ ਆ ਗਏ। ਉਨ੍ਹਾਂ ਨੇ ਰਾਮਲੀਲਾ ਗਰਾਂਊਡ ’ਚ ਖੜ੍ਹੀਆਂ ਸਬਜ਼ੀ ਦੀਆਂ ਰੇਡੀਆਂ ਦੇ ਮਾਲਕਾਂ ਨੂੰ ਰਸਤੇ ’ਚੋਂ ਹਟਾਉਣ ਲਈ ਕਿਹਾ। ਉਸ ਸਮੇਂ ਸਤਪਾਲ ਡੋਡ ਵੀ ਉਨ੍ਹਾਂ ਕੋਲ ਆ ਗਏ। ਰੇੜੀਆਂ ਕਾਰਨ ਆ ਰਹੀ ਸਮੱਸਿਆਂ ਦੇ ਸਬੰਧ ’ਚ ਕਾਂਗਰਸੀ ਆਗੂ ਅਤੇ ਐੱਸ.ਐੱਚ.ਓ. ’ਚ ਤਿੱਖੀ ਜੁਆਬ ਤਲਬੀ ਹੋਈ ਗਈ, ਜਿਸ ਕਾਰਨ ਮਾਹੌਲ ਗਰਮਾ ਗਿਆ। ਕਾਂਗਰਸੀ ਆਗੂ ਨੇ ਹੋਰ ਕਾਂਗਰਸੀ ਆਗੂਆਂ ਅਤੇ ਲੋਕਾਂ ਨਾਲ ਮਿਲ ਥਾਣਾ ਜੈਤੋ ਅੱਗੇ ਧਰਨਾ ਲੱਗਾ ਦਿੱਤਾ ਅਤੇ ਐੱਸ.ਐੱਚ.ਓ. ਜੈਤੋ ਵਿਰੁੱਧ ਨਆਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦੀਪ ਕੁਮਾਰ ਗਰਗ , ਸਤਪਾਲ ਸ਼ਰਮਾ ਸਾਬਕਾ ਐੱਮ.ਸੀ, ਪ੍ਰਭਜੀਤ ਸਿੰਘ ਬਾਜਾਖਾਨਾ, ਗੁਰਮੀਤ ਸਿੰਘ ਦਲ ਸਿੰਘ ਵਾਲਾ ਆਦਿ ਹਾਜ਼ਰ ਸਨ।
ਕਾਂਗਰਸੀਆਂ ਵਲੋਂ ਦਿੱਤੇ ਧਰਨੇ ਦੇ ਸਬੰਧ ’ਚ ਕੀ ਕਹਿੰਦੇ ਹਨ ਐੱਸ.ਐੱਚ.ਓ. ਜੈਤੋ
ਐੱਸ.ਐੱਚ.ਓ. ਜੈਤੋ ਸੰਜੀਵ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਸਮੱਸਿਆਂ ਨੂੰ ਧਿਆਨ ’ਚ ਰੱਖਦੇ ਹੋਏ ਉਹ ਰੋਜ਼ਾਨਾ ਸ਼ਹਿਰ ’ਚ ਸਵੇਰ ਅਤੇ ਦੁਪਹਿਰ ਦੇ ਸਮੇਂ ਬੱਚਿਆਂ ਦੇ ਸਕੂਲ ਟਾਇਮ ਪੁਲਸ ਪਾਰਟੀ ਸਣੇ ਰਾਊਂਡ ਲਾਉਂਦੇ ਹਨ। ਟ੍ਰੈਫਿਕ ਸਮੱਸਿਆਂ ਵੱਲ ਧਿਆਨ ਦਿੰਦੇ ਹੋਏ ਸ਼ਹਿਰ ਜ਼ਿੰਮੇਵਾਰ ਆਗੂ ਨੂੰ ਮੈਂ ਇਹ ਕਿਹਾ ਕਿ ਪੁਲਸ ਵਲੋਂ ਟ੍ਰੈਫਿਕ ਸਮੱਸਿਆਂ ਦੇ ਹੱਲ ਲਈ ਰੇੜੀਆਂ ਨੂੰ ਪਾਸੇ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪੁਲਸ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ ਅਤੇ ਆਮ ਲੋਕਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ।
ਦੂਜੇ ਪਾਸੇ ਕਾਂਗਰਸੀ ਆਗੂ ਨੇ ਕਿਹਾ ਕਿ ਐੱਸ.ਐੱਚ.ਓ. ਜੈਤੋ ਦੇ ਮਾੜੇ ਵਿਵਹਾਰ ਕਾਰਣ ਸ਼ਹਿਰ ਲੋਕਾਂ ਨੂੰ ਧਰਨਾ ਦੇਣਾ ਪਿਆ ਹੈ। ਰੇੜੀਆਂ ਵਾਲੀਆਂ ਨੂੰ ਪ੍ਰੇਸ਼ਾਨ ਕਰਨ ’ਤੇ ਜਦੋ ਮੈਂ ਐੱਸ.ਐੱਚ.ਓ. ਜੈਤੋ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੰਦਰ ਆਏ ਹੋ ਅਤੇ ਆਪਣਾ ਕੰਮ ਕਰਕੇ ਘਰ ਚਲੇ ਜਾਓ। ਪੁਲਸ ਦੇ ਕੰਮ ’ਚ ਦਾਖ਼ਲ ਨਾ ਦਿਓ। ਜਸਪਿੰਦਰ ਸਿੰਘ ਡੀ.ਐੱਸ.ਪੀ.ਫਰੀਦਕੋਟ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਵਲੋਂ ਐੱਸ.ਐੱਚ.ਓ. ਜੈਤੋ ਖ਼ਿਲਾਫ਼ ਮਾੜੇ ਵਿਵਹਾਰ ਕਾਰਣ ਦਿੱਤੇ ਧਰਨੇ ਦੀ ਗੱਲ ਧਿਆਨ ਨਾਲ ਸੁਣੀ ਗਈ ਹੈ। ਉਸ ਦੀ ਰਿਪੋਰਟ ਤਿਆਰ ਕਰਕੇ ਉਹ ਮਹਿਮਕੇ ਨੂੰ ਭੇਜ ਦੇਣਗੇ, ਜਿਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇਗੀ।
ਮੋਗਾ ਪੁਲਸ ਹੱਥ ਲੱਗੀ ਵੱਡੀ ਸਫਲਤਾ, ਨਾਜਾਇਜ਼ ਹਥਿਆਰਾਂ ਦਾ ਜ਼ਖੀਰਾ ਬਰਾਮਦ
NEXT STORY