ਮਹਿਲ ਕਲਾਂ (ਹਮੀਦੀ): ਭਾਰਤ ਜੋੜੋ ਅਭਿਆਨ ਤੋਂ ਪ੍ਰੇਰਿਤ ਤੇ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਰਾਸ਼ਟਰੀ ਮੁਹਿੰਮ “ਵੋਟ ਚੋਰ ਗੱਦੀ ਛੋੜ” ਤਹਿਤ ਅੱਜ ਹਲਕਾ ਮਹਿਲ ਕਲਾਂ ਤੋਂ ਪ੍ਰਸਿੱਧ ਕਾਂਗਰਸ ਲੀਡਰ ਗੁਰਮੇਲ ਸਿੰਘ ਮੌੜ ਵੱਲੋਂ ਆਪਣੀ ਸਮੁੱਚੀ ਟੀਮ ਸਮੇਤ ਚੰਡੀਗੜ੍ਹ ਪਹੁੰਚ ਕੇ ਮੁਹਿੰਮ ਨਾਲ ਸੰਬੰਧਿਤ ਫਾਰਮ ਭਰੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਪ੍ਰਦੇਸ਼ ਕਾਂਗਰਸ ਦਫ਼ਤਰ ਚੰਡੀਗੜ੍ਹ ਵਿਖੇ ਜਮ੍ਹਾਂ ਕਰਵਾਏ।
ਇਹ ਖ਼ਬਰ ਵੀ ਪੜ੍ਹੋ - 'ਚੰਡੀਗੜ੍ਹ 'ਚ ਕੇਜਰੀਵਾਲ ਦਾ ਨਵਾਂ ਸ਼ੀਸ਼ ਮਹਿਲ' ਵਾਲੇ ਦਾਅਵੇ 'ਤੇ CM ਮਾਨ ਦਾ ਭਾਜਪਾ ਨੂੰ ਜਵਾਬ
ਇਸ ਮੌਕੇ ਮੌੜ ਨੇ ਕਿਹਾ ਕਿ ਦੇਸ਼ ਦੇ ਲੋਕਤੰਤਰ ’ਤੇ ਹੋ ਰਹੇ ਹਮਲਿਆਂ ਦਾ ਡuntਕੇ ਨਾਲ ਮੁਕਾਬਲਾ ਕਰਨਾ ਹਰ ਜਾਗਰੂਕ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਦੀ ਇਹ ਮੁਹਿੰਮ ਕੇਵਲ ਇੱਕ ਰਾਜਨੀਤਿਕ ਅਭਿਆਨ ਨਹੀਂ, ਸਗੋਂ ਸੱਚਾਈ, ਇਮਾਨਦਾਰੀ ਅਤੇ ਲੋਕਤੰਤਰ ਦੀ ਰੱਖਿਆ ਲਈ ਰਾਸ਼ਟਰੀ ਅੰਦੋਲਨ ਹੈ।ਉਨ੍ਹਾਂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਨੇ ਚੋਣ ਪ੍ਰਣਾਲੀ ਤੇ ਸੰਸਥਾਵਾਂ ਦੀ ਨਿਰਪੱਖਤਾ ’ਤੇ ਪ੍ਰਸ਼ਨ ਚਿੰਨ੍ਹ ਖੜ੍ਹੇ ਕੀਤੇ ਹਨ, ਉਥੇ ਕਾਂਗਰਸ ਪਾਰਟੀ ਲੋਕਾਂ ਦੀ ਅਵਾਜ਼ ਨੂੰ ਉਠਾਉਣ ਲਈ ਸੜਕਾਂ ਤੇ ਉਤਰੀ ਹੋਈ ਹੈ।“ਰਾਹੁਲ ਗਾਂਧੀ ਜੀ ਦੇ ਸੁਨੇਹੇ ਅਨੁਸਾਰ ਸਾਡਾ ਮੰਤਵ ਲੋਕਾਂ ਦੀ ਖੋਈ ਅਵਾਜ਼ ਨੂੰ ਵਾਪਸ ਮਜ਼ਬੂਤ ਕਰਨਾ ਹੈ,” ਮੌੜ ਨੇ ਕਿਹਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਹਲਕਾ ਮਹਿਲ ਕਲਾਂ ਤੋਂ ਦਰਜਨਾਂ ਵਰਕਰਾਂ ਨੇ ਇਸ ਮੁਹਿੰਮ ਨਾਲ ਜੁੜ ਕੇ ਆਪਣੀ ਸ਼ਮੂਲੀਅਤ ਦਰਜ ਕਰਵਾਈ ਹੈ, ਜੋ ਪਾਰਟੀ ਪ੍ਰਤੀ ਭਰੋਸੇ ਅਤੇ ਜਜ਼ਬੇ ਦੀ ਸਪਸ਼ਟ ਨਿਸ਼ਾਨੀ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦਾ ਇਕ ਹੋਰ ਪੰਜਾਬ ਵਿਰੋਧੀ ਫ਼ੈਸਲਾ! Notification ਦੀ ਕਾਪੀ ਦਿਖਾ ਕੈਬਨਿਟ ਮੰਤਰੀ ਨੇ ਆਖ਼'ਤੀਆਂ ਵੱਡੀਆਂ ਗੱਲਾਂ
ਮੌੜ ਨੇ ਕਿਹਾ ਕਿ ਕਾਂਗਰਸ ਵਰਕਰ ਰਾਹੁਲ ਗਾਂਧੀ ਜੀ ਦੇ ਸੰਘਰਸ਼ਕਾਰੀ ਸਫ਼ਰ ਤੋਂ ਪ੍ਰੇਰਿਤ ਹਨ ਅਤੇ ਹਰ ਪੱਧਰ ‘ਤੇ ਲੋਕਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਦ੍ਰਿੜ੍ਹ ਤੇ ਜੋਸ਼ੀਲੇ ਨੇਤ੍ਰਿਤਵ ਦੀ ਵੀ ਖ਼ਾਸ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਮੁੜ ਮਜ਼ਬੂਤ ਢੰਗ ਨਾਲ ਖੜ੍ਹੀ ਹੋ ਰਹੀ ਹੈ। ਆਖ਼ਰ ਵਿੱਚ ਗੁਰਮੇਲ ਸਿੰਘ ਮੌੜ ਨੇ ਆਪਣੇ ਸਮੁੱਚੇ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਇਕ ਦੇ ਦੁੱਖ ਸੁੱਖ ਦੇ ਸਾਥੀ ਬਣ ਕੇ ਲੋਕੀ ਮੁੱਦਿਆਂ ਨੂੰ ਉਜਾਗਰ ਕਰਨ ਲਈ ਸਦਾ ਤਤਪਰ ਰਹਿਣਗੇ।
ਕਹਿਰ ਓ ਰੱਬਾ: ਅੰਮ੍ਰਿਤਸਰ 'ਚ ਕੰਡਿਆਂ 'ਤੇ ਸੁੱਟਿਆ ਮਿਲਿਆ ਨਵਜੰਮਿਆ ਬੱਚਾ
NEXT STORY