ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (BJP) ਵੱਲੋਂ ਚੰਡੀਗੜ੍ਹ ਵਿਚ ਅਰਵਿੰਦ ਕੇਜਰੀਵਾਲ ਲਈ 'ਸ਼ੀਸ਼ ਮਹਿਲ' ਬਣਾਉਣ ਦੇ ਪ੍ਰਚਾਰ 'ਤੇ ਤਿੱਖਾ ਜਵਾਬ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਇੱਕ ਵੀਡੀਓ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਸੈਕਟਰ 2 ਵਿਚ ਸਥਿਤ ਕੋਠੀ ਨੰਬਰ 50, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ, ਉਹ ਮੁੱਖ ਮੰਤਰੀ ਦਾ ਕੈਂਪ ਦਫ਼ਤਰ ਅਤੇ ਗੈਸਟ ਹਾਊਸ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਨਤਾ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹੇ ਭਰਮ ਫ਼ੈਲਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦਾ ਇਕ ਹੋਰ ਪੰਜਾਬ ਵਿਰੋਧੀ ਫ਼ੈਸਲਾ! Notification ਦੀ ਕਾਪੀ ਦਿਖਾ ਕੈਬਨਿਟ ਮੰਤਰੀ ਨੇ ਆਖ਼'ਤੀਆਂ ਵੱਡੀਆਂ ਗੱਲਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ BJP ਵੱਲੋਂ ਪਿਛਲੇ ਕੁਝ ਦਿਨਾਂ ਤੋਂ ਭਰਮ ਪੈਦਾ ਕਰਨ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿਚ ਇਕ 'ਸ਼ੀਸ਼ ਮਹਿਲ' ਬਣਾਇਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਅਰਵਿੰਦ ਕੇਜਰੀਵਾਲ ਆ ਕੇ ਰਹਿੰਦੇ ਹਨ। ਮਾਨ ਨੇ ਸਪੱਸ਼ਟ ਕੀਤਾ ਕਿ ਸੈਕਟਰ 2 ਵਿਚ ਕੋਠੀ ਨੰਬਰ 45 ਮੁੱਖ ਮੰਤਰੀ ਦੀ ਰਿਹਾਇਸ਼ ਹੈ ਤੇ ਕੋਠੀ ਨੰਬਰ 50 ਮੁੱਖ ਮੰਤਰੀ ਦਾ ਕੈਂਪ ਦਫ਼ਤਰ ਅਤੇ ਗੈਸਟ ਹਾਊਸ ਹੈ, ਅਤੇ ਇਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਹੀ ਹਿੱਸਾ ਹੈ। ਉਨ੍ਹਾਂ ਨੇ ਪੱਤਰ ਦਿਖਾਉਂਦੇ ਹੋਏ ਕਿਹਾ ਕਿ ਇਹ ਕੋਠੀ 16 ਮਾਰਚ 2022, ਜਿਸ ਦਿਨ ਉਨ੍ਹਾਂ ਨੇ ਸਹੁੰ ਚੁੱਕੀ ਸੀ, ਉਸ ਸਮੇਂ ਤੋਂ ਅਲਾਟ ਹੈ। ਕੈਂਪ ਦਫ਼ਤਰ ਉਹ ਜਗ੍ਹਾ ਹੈ ਜਿੱਥੇ ਉਨ੍ਹਾਂ ਦੇ ਮਹਿਮਾਨ ਅਤੇ ਹੋਰ ਲੋਕ ਆ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਕੰਮ ਸਿਰਫ ਭਰਮ ਫੈਲਾਉਣਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਖ਼ਾਸਮਖ਼ਾਸ ਬਣ ਕੇ ਮਾਰੀ 1,00,00,000₹ ਦੀ ਠੱਗੀ! ਹੈਰਾਨ ਕਰੇਗਾ ਪੂਰਾ ਮਾਮਲਾ
ਮੁੱਖ ਮੰਤਰੀ ਮਾਨ ਨੇ ਇਹ ਵੀ ਦੱਸਿਆ ਕਿ ਜਿਸ ਕੈਂਪ ਆਫ਼ਿਸ ਦੀ ਗੱਲ ਹੋ ਰਹੀ ਹੈ, ਉਸ ਨੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਏ.ਜੀ. ਅਤੁਲ ਨੰਦਾ ਵੀ ਇਸਤੇਮਾਲ ਕਰਦੇ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇਸ ਘਰ ਵਿੱਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਗਰਲਫਰੈਂਡ ਅਰੂਸਾ ਰਹਿੰਦੀ ਸੀ, ਜੋ ਕਿ ਇਕ ਵਿਦੇਸ਼ੀ ਮਹਿਮਾਨ ਸੀ ਅਤੇ ਉਸ ਦੇਸ਼ ਦੀ ਰੱਖਿਆ ਪੱਤਰਕਾਰ ਸੀ ਜਿਸ ਨੇ ਸਾਡੇ ਦੇਸ਼ ਲਈ ਖ਼ਤਰੇ ਪੈਦਾ ਕੀਤੇ, ਤਾਂ BJP ਨੇ ਉਦੋਂ ਸਵਾਲ ਕਿਉਂ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਉੱਥੇ ਸਾਰੀਆਂ ਸਰਕਾਰੀ ਕੋਠੀਆਂ ਹਨ, ਜਿੱਥੇ ਭਾਜਪਾ ਦੇ ਮੰਤਰੀ ਵੀ ਰਹਿੰਦੇ ਹਨ ਤੇ ਸਾਰਿਆਂ ਦਾ ਨਕਸ਼ਾ ਇੱਕੋ ਜਿਹਾ ਹੈ। ਤਾਂ ਫ਼ਿਰ ਕੋਠੀ ਨੂੰਬਰ 50 ਨੂੰ ਹੀ ਸ਼ੀਸ਼ ਮਹਿਲ ਕਿਉਂ ਕਿਹਾ ਜਾ ਰਿਹਾ ਹੈ। ਉਨ੍ਹਾਂ ਭਾਜਪਾ ਨੂੰ ਕਿਹਾ ਕਿ ਜੇ ਉਹ ਅਸਲ ਵਿਚ ਸ਼ੀਸ਼ ਮਹਿਲ ਵੇਖਣਾ ਚਾਹੁੰਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਫ਼ਾਰਮ ਹਾਊਸ ਵੇਖ ਲੈਣ।
ਪਵਿੱਤਰ ਵੇਈਂ 'ਤੇ 2 ਕਰੋੜ ਦੀ ਲਾਗਤ ਨਾਲ ਪੱਕਾ ਹੋਵੇਗਾ ਰਸਤਾ ਤੇ ਲੱਗੇਗੀ ਗਰਿੱਲ, ਸੀਚੇਵਾਲ ਨੇ ਕੀਤੀ ਰਸਮੀ ਸ਼ੁਰੂਆਤ
NEXT STORY