ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਉਪਰ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਨਣ ਲਈ ਸਿਆਸੀ ਸਰਗਰਮੀਆਂ ਸ਼ੁਰੂ ਕਰਦਿਆਂ ਇੱਕਲੇ ਇੱਕਲੇ ਕੌਸਲਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਮੌਜੂਦਾ ਸਮੇਂ 'ਚ ਕੌਂਸਲਰ ਪ੍ਰਧਾਨਗੀ ਦੀ ਕੁਰਸੀ ਤੇ ਆਜ਼ਾਦ ਕੌਸਲਰਾਂ ਦੇ ਸਹਿਯੋਗ ਸਦਕਾ ਅਕਾਲੀ ਦਲ ਦਾ ਕਬਜ਼ਾ ਹੈ।|ਜੋੜ-ਤੋੜ 'ਚ ਅੱਜ ਵੀ ਅਕਾਲੀ ਦਲ ਕੋਲ ਸਪਸ਼ੱਟ ਬਹੁਮਤ ਹੈ। ਸਥਾਨਕ ਪੱਧਰ ਤੇ ਕਾਂਗਰਸ ਦੀ ਧੜੇਬੰਦੀ ਕਾਰਨ ਹਰ ਵਾਰ ਪ੍ਰਧਾਨਗੀ ਦਾ ਮੁੱਦਾ ਲਟਕ ਜਾਂਦਾ ਹੈ ਕਿਉਂਕਿ ਇਸ ਖੇਤਰ ਅੰਦਰ ਵਿਧਾਨ ਸਭਾ ਚੋਣ ਲੜ੍ਹ ਚੁੱਕੇ ਸੱਤਪਾਲ ਸਿੰਘ ਮੂਲੇਵਾਲਾ ਨੂੰ ਹਲਕੇ ਦੀ ਚੌਧਰੀ ਲੀਡਰਸ਼ਿਪ ਵੱਲੋਂ ਨਜ਼ਰਅੰਦਾਜ ਕਰਨ ਕਾਰਨ ਪ੍ਰਧਾਨਗੀ ਦਾ ਮਾਮਲਾ ਖਟਾਈ 'ਚ ਪੈ ਜਾਂਦਾ ਹੈ।|ਆਜ਼ਾਦ ਕੌਂਸਲਰਾਂ ਦੇ ਇੱਕ ਵੱਡੇ ਗਰੁੱਪ ਨੇ ਕਾਂਗਰਸ ਦੀ ਚੌਧਰੀ ਲੀਡਰਸ਼ਿਪ ਨੂੰ ਹਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਸਪੱਸ਼ਟ ਹੈ ਕਿ ਕੌਂਸਲਰ ਦੀ ਪ੍ਰਧਾਨਗੀ ਤੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਹਟਾਉਣਾ ਸੰਭਵ ਨਹੀਂ|ਬੁਢਲਾਡਾ ਦੇ ੍ਹਹਿਰੀ ਵੋਟਰਾਂ 'ਚ ਕਾਂਗਰਸ ਪਾਰਟੀ ਦਾ ਕਾਫੀ ਪ੍ਰਭਾਵ ਰਿਹਾ ਹੈ। ਸਰਕਾਰ ਦੀ ਤਬਦੀਲੀ ਤੋਂ ਬਾਅਦ ਸ਼ਹਿਰੀ ਵੋਟਰਾਂ ਨੇ ਕਾਂਗਰਸ ਸਰਕਾਰ ਤੋਂ ਵਿਕਾਸ ਦੀ ਉਮੀਦ ਜਤਾਈ ਸੀ ਪਰ ਵਿਧਾਨ ਸਭਾ ਚੋਣਾ ਦੌਰਾਨ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਕਾਂਗਰਸ ਦੀ ਚੌਧਰੀ ਲੀਡਰਸ਼ਿਪ ਪੰਜਾਬ 'ਚ ਕਾਂਗਰਸ ਸਰਕਾਰ ਬਣਨ ਤਾਂ ਲਾਹਾ ਤੇ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਦੇ ਖੋਰੇ ਦਾ ਲਾਭ ਲੈਣ 'ਚ ਅਸਫਲ ਰਹੀ ਹੈ। ਇਸ ਸੰਬੰਧੀ ਚੌਧਰੀ ਲੀਡਰਸ਼ਿਪ ਦੇ ਖਿਲਾਫ ਹਲਕੇ ਦੇ ਕਾਂਗਰਸੀਆਂ ਦਾ ਇਕ ਵੱਡਾ ਵਫਦ ਕਾਂਗਰਸੀ ਵੋਟ ਬੈਂਕ ਨੂੰ ਲੱਗ ਰਹੇ ਖੋਰੇ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਪਾਰਟੀ ਪ੍ਰਧਾਨ ਨੂੰ ਮਿਲ ਕੇ ਹਲਕੇ ਦੇ ਜ਼ਮੀਨੀ ਪੱਧਰ ਦੇ ਹਾਲਾਤਾਂ ਤੋਂ ਜਾਣੂ ਕਰਵਾ ਚੁੱਕਾ ਹੈ। ਟਕਸਾਲੀ ਕਾਂਗਰਸੀਆਂ ਨੇ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਕਾਬਜ ਹੋਣ ਅਤੇ ਹਲਕੇ 'ਚ ਕਾਂਗਰਸ ਦੇ ਆਧਾਰ ਨੂੰ ਲੱਗ ਰਹੇ ਖੋਰੇ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾਵੇ।
ਰੇਤ ਮਾਫੀਆ ਦੀ ਗੁੰਡਾਗਰਦੀ 'ਤੇ ਖਹਿਰਾ ਦਾ ਕੈਪਟਨ 'ਤੇ ਵਾਰ (ਵੀਡੀਓ)
NEXT STORY