ਗਿੱਦੜਬਾਹਾ (ਚਾਵਲਾ)- ''ਵੱਖ-ਵੱਖ ਚੈਨਲਾਂ ਵਲੋਂ ਕੀਤੇ ਜਾ ਰਹੇ ਚੋਣ ਸਰਵੇਖਣ ਝੂਠ ਦਾ ਪੁਲੰਦਾ ਹੈ, ਜਦਕਿ ਸੱਚਾਈ ਇਹ ਹੈ ਕਿ ਕੇਂਦਰ 'ਚ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ''। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗੀ ਅਤੇ ਬਠਿੰਡਾ ਸੀਟ ਉਹ ਸ਼ਾਨ ਨਾਲ ਜਿੱਤਣਗੇ।
ਸਿਮਰਜੀਤ ਸਿੰਘ ਬੈਂਸ ਵੱਲੋਂ ਕੈਪਟਨ ਅਤੇ ਬਾਦਲ ਪਰਿਵਾਰਾਂ ਦੀ ਰਿਸ਼ੇਤਦਾਰੀ 'ਤੇ ਦਿੱਤੇ ਬਿਆਨ ਉੱਪਰ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਬਾਦਲਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ, ਸਗੋਂ ਬਿਕਰਮ ਮਜੀਠੀਆ ਨਾਲ ਸਿਮਰਜੀਤ ਸਿੰਘ ਬੈਂਸ ਦੀ ਰਿਸ਼ਤੇਦਾਰੀ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਸਿਮਰਜੀਤ ਬੈਂਸ ਲੰਮਾ ਸਮਾਂ ਅਕਾਲੀ ਦਲ ਵਿਚ ਰਹੇ ਅਤੇ ਅਕਾਲੀ ਦਲ ਵਿਚ ਹੁੰਦਿਆਂ ਉਨ੍ਹਾਂ ਡਿਊਟੀ 'ਤੇ ਤਾਇਨਾਤ ਤਹਿਸੀਲਦਾਰ ਦੀ ਕੁੱਟ-ਮਾਰ ਕੀਤੀ ਸੀ ਤਾਂ ਅਕਾਲੀ ਦਲ ਨੇ ਸ਼ਰੇਆਮ ਸਿਮਰਜੀਤ ਬੈਂਸ ਦੀ ਮਦਦ ਕੀਤੀ ਸੀ।
ਅਕਾਲੀ ਦਲ ਨੂੰ ਹਿੰਦੂ ਵੋਟਰਾਂ ਦਾ ਆਸਰਾ, ਜਿੱਤ ਮਿਲੀ ਤਾਂ ਸਿਹਰਾ ਮਿਲੇਗਾ ਸਿਰਫ ਮੋਦੀ ਨੂੰ
NEXT STORY