ਬਰਨਾਲਾ (ਪੁਨੀਤ ਮਾਨ): 28 ਫ਼ਰਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਚ ਕਾਂਗਰਸ ਪਾਰਟੀ ਵੱਲੋਂ ਇਕ ਵਿਸ਼ਾਲ ਮਹਾ ਰੈਲੀ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਦੀ 'ਮਨਰੇਗਾ ਬਚਾਓ, ਕਿਸਾਨ ਬਚਾਓ' ਮੁਹਿੰਮ ਤਹਿਤ ਕਰਵਾਈ ਜਾ ਰਹੀ ਇਸ ਰੈਲੀ ਵਿਚ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਬਰਨਾਲਾ ਪਹੁੰਚਣਗੇ।
ਪਿਛਲੇ ਇਕ ਹਫ਼ਤੇ ਤੋਂ ਇਸ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਰਨਾਲਾ ਦੀ ਦਾਣਾ ਮੰਡੀ ਵਿਚ ਇਕ ਵੱਡਾ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਸਾਥੀਆਂ ਸਮੇਤ ਬਰਨਾਲਾ ਪਹੁੰਚੇ ਤੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਰਾਜਾ ਵੜਿੰਗ ਨੇ ਦੱਸਿਆ ਕਿ ਰਾਹੁਲ ਗਾਂਧੀ ਤਕਰੀਬਨ 11 ਵਜੇ ਬਰਨਾਲਾ ਪਹੁੰਚਣਗੇ। ਇਸ ਮੌਕੇ ਰਾਹੁਲ ਗਾਂਧੀ ਪੰਜਾਬ ਵਿਚ ਗੈਂਗਸਟਰਵਾਦ, ਕਾਨੂੰਨ ਵਿਵਸਥਾ ਤੇ ਕਿਸਾਨਾਂ-ਮਜ਼ਦੂਰਾਂ ਦੇ ਮੁੱਦਿਆਂ ਬਾਰੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਰੈਲੀ ਨਾਲ ਕਾਂਗਰਸਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾਉਣ ਜਾ ਰਹੀ ਹੈ।
ਦਿੱਲੀ ਵਿਧਾਨ ਸਭਾ ਕਮੇਟੀ ਅੱਗੇ ਪੇਸ਼ ਹੋਏ ਪੰਜਾਬ ਦੇ ਵੱਡੇ ਅਫ਼ਸਰ, ਸਪੀਕਰ ਨੇ ਕਿਹਾ- ਮਰਿਆਦਾ ਨਾਲ ਸਮਝੌਤਾ ਨਹੀਂ
NEXT STORY