ਪੱਟੀ - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਚੋਣਾਂ 'ਚ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ 'ਚ ਆਉਂਦੀ ਹੈ ਤਾਂ ਅਸੀਂ ਪੰਜਾਬ 'ਚ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਕਰਾਂਗੇ। ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਹੈ ਤੇ ਅਸੀਂ ਇਹ ਵਾਅਦਾ ਹਰ ਹਿੱਲੇ ਪੂਰਾ ਕਰਾਂਗੇ।
ਇਹ ਗੱਲ ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ ਨੇ ਵਾਰਡ ਨੰਬਰ-4 'ਚ ਬਧਵਾਰ ਨਿਵਾਸ ਵਿਖੇ ਸ਼ਹਿਰ ਦੇ ਪਤਵੰਤੇ ਸੱਜਣਾਂ ਤੇ ਥਾਣਾ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਕਹੀ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਸਾਫ ਸ਼ਬਦਾਂ ਵਿਚ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੋ ਅਤੇ ਉਨ੍ਹਾਂ ਨੂੰ ਫੜੋ। ਸਾਡਾ ਕੋਈ ਵੀ ਕਾਂਗਰਸੀ ਆਗੂ ਇਨ੍ਹਾਂ ਸਮੱਗਲਰਾਂ ਦੀ ਸਿਫਾਰਿਸ਼ ਨਹੀਂ ਕਰੇਗਾ। ਇਸ ਦੌਰਾਨ ਸੁਖਵਿੰਦਰ ਸਿੰਘ ਸਿੱਧੂ ਸਾਬਕਾ ਮੈਂਬਰ ਐੱਸ. ਜੀ. ਪੀ. ਸੀ., ਦਲਬੀਰ ਸਿੰਘ ਪ੍ਰਧਾਨ ਕਾਂਗਰਸ ਟਾਈ ਸ਼ਹਿਰੀ ਪੱਟੀ, ਸੰਜੀਵ ਬਧਵਾਰ, ਮੋਹਿਤ ਕੁਮਾਰ ਥਾਣਾ ਮੁਖੀ, ਰਾਜੇਸ਼ ਕੱਕੜ ਥਾਣਾ ਮੁਖੀ ਸਦਰ ਪੱਟੀ, ਕਾਲਾ ਮਹਿਤਾ ਪ੍ਰਧਾਨ ਸਬਜ਼ੀ ਆੜ੍ਹਤੀ ਯੂਨੀਅਨ, ਅਸ਼ੋਕ ਬਜਾਜ, ਭੁਪਿੰਦਰ ਸ਼ਰਮਾ, ਚੰਦਨ ਭਾਰਦਵਾਜ, ਬਿੰਦੂ ਕੁਮਾਰ, ਰਾਜੂ ਭੱਲਾ, ਆਸ਼ੂ ਬਧਵਾਰ, ਬਲਵੰਤ ਉੱਪਲ, ਜਗਦੀਸ਼ ਪ੍ਰਧਾਨ, ਕੰਤਵੀਰ ਸੂਦ, ਹਰਮਨ ਸ਼ੇਖੋਂ ਤੇ ਜਗਦੀਪ ਕੁਮਾਰ ਆਦਿ ਹਾਜ਼ਰ ਸਨ।
ਬੀ. ਐੱਮ. ਡਬਲਿਊ ਕਾਰ ਚਲਾ ਰਹੇ ਨੌਜਵਾਨ ਨੇ ਵਿਚਕਾਰ ਸੜਕ ਪੁਲਸ ਵਾਲੇ ਦੀ ਕੀਤੀ ਕੁੱਟਮਾਰ, ਦੇਖੋ ਵੀਡੀਓ
NEXT STORY