ਲੁਧਿਆਣਾ ( ਹਿਤੇਸ਼ ) : ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਜਾ ਰਹੀ ਜ਼ਿਮਨੀ ਚੋਣ ਦੌਰਾਨ ਜਿਥੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਖੁਦ ਕਮਾਨ ਸੰਭਾਲੀ ਹੈ, ਉਥੇ ਹੀ ਇਸ ਦਾ ਦੂਜਾ ਪਹਿਲੂ ਇਹ ਹੈ ਕਿ ਕਾਂਗਰਸ ਤਿੰਨ ਵਿਧਾਨ ਸਭਾ ਸੀਟਾਂ 'ਤੇ ਬਿਨ੍ਹਾਂ ਕਿਸੇ ਹਲਕਾ ਇੰਚਾਰਜ ਤੋਂ ਚੋਣ ਲੜ ਰਹੀ ਹੈ। ਇਸ ਵਿਚ ਮੁੱਖ ਰੂਪ 'ਚ ਭਦੌੜ ਦੀ ਸੀਟ ਸ਼ਾਮਲ ਹੈ ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਚੁੱਕੇ ਹਨ ਪਰ ਉਹ ਹਾਰ ਤੋਂ ਬਾਅਦ ਇਕ ਵਾਰ ਵੀ ਉਥੇ ਨਹੀਂ ਗਏ। ਬੀਤੇ ਦਿਨੀਂ ਕਾਂਗਰਸ ਨੇ ਪਾਰਟੀ 'ਚ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਨੂੰ ਪਾਰਟੀ 'ਚ ਸ਼ਾਮਲ ਕੀਤਾ ਸੀ, ਉਹ ਵੀ ਸੰਗਰੂਰ ਜ਼ਿਮਨੀ ਚੋਣਾਂ 'ਚ ਸਰਗਰਮ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ- ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ 'ਚੋਣ ਗਾਣਾ'
ਇਸੇ ਤਰ੍ਹਾਂ ਦੀੜ੍ਹਬਾ ਅਤੇ ਮਹਿਲ ਕਲਾਂ ਸੀਟ ਤੋਂ ਪਿਛਲੀ ਵਾਰ ਚੋਣ ਲੜ ਵਾਲੇ ਅਜੈਬ ਸਿੰਘ ਰਟੌਲ ਅਤੇ ਹਰਚੰਦ ਕੌਰ ਵੱਲੋਂ ਕੀਤੀਆਂ ਜਾ ਰਹੀਆਂ ਪਾਰਟੀ ਵਿਰੋਧੀਆਂ ਗਤੀਵਿਧੀਆਂ ਕਾਰਨ ਪਾਰਟੀ 'ਚੋਂ ਕੱਢੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸੁਨਾਮ ਤੋਂ ਦਮਨ ਬਾਜਪਾ ਅਤੇ ਬਰਨਾਲਾ ਤੋਂ ਕਾਂਗਰਸ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਵੀ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਉਮੀਦਵਾਰ ਵੀ ਐਲਾਨ ਦਿੱਤਾ ਹੈ।
ਇਹ ਵੀ ਪੜ੍ਹੋ- ਜਾਣੋ 'ਸੰਗਰੂਰ' ਤੋਂ ਚੋਣ ਲੜ ਰਹੇ ਮੁੱਖ 5 ਉਮੀਦਵਾਰਾਂ ਦਾ ਸਿਆਸੀ ਇਤਿਹਾਸ
ਇਨ੍ਹਾ ਦੋਵਾਂ ਸੀਟਾਂ 'ਤੇ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਉਮੀਦਵਾਰ ਬਣਾਏ ਗਏ ਹਨ ਉਨ੍ਹਾਂ ਦਾ ਜ਼ਮੀਨੀ ਪੱਧਰ 'ਤੇ ਮਜ਼ਬੂਤ ਨਾ ਹੋਣਾ ਵੀ ਇਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਦੇ ਮੱਦੇਨਜ਼ਰ ਉਪਰੋਕਤ 5 ਸੀਟਾਂ 'ਤੇ ਕਈ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੀ ਡਿਊਟੀ ਲਾਈ ਗਈ ਹੈ। ਜਿਸ ਵਿਚ ਹਲਕਾ ਸੰਗਰੂਰ ਤੋਂ ਵਿਜੇਇੰਦਰ ਸਿੰਗਲਾ, ਲਹਿਰਾਗਾਗਾ ਹਲਕਾ ਤੋਂ ਸਾਬਕਾ ਵਿਧਾਇਕ ਰਾਜਿੰਦਰ ਕੌਰ ਭਠੱਲ ਅਤੇ ਮਲੋਰਕੋਟਲਾ ਤੋਂ ਰਜ਼ੀਆ ਸੁਲਤਾਨਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਧੁਰੀ ਹਲਕੇ ਤੋਂ ਦਲਬੀਰ ਗੋਲਡੀ ਅਤੇ ਸੁਨਾਮ ਤੋਂ ਜਸਵਿੰਦਰ ਧੀਮਾਨ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਹੀਂ ਰਹੇ ਏਸ਼ੀਆਈ ਖੇਡਾਂ ‘ਚ ਡਬਲ ਸੋਨ ਤਮਗਾ ਜੇਤੂ ਓਲੰਪੀਅਨ ਹਰੀ ਚੰਦ
NEXT STORY