Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 22, 2026

    7:00:58 PM

  • railway station youth amritsar police

    ਵੱਡੀ ਵਾਰਦਾਤ ਨਾਲ ਕੰਬਿਆ ਅੰਮ੍ਰਿਤਸਰ, ਰੇਲਵੇ...

  • cp satinder singh s big statement firing at chawla mobile point

    ਚਾਵਲਾ ਮੋਬਾਇਲ ਪੁਆਇੰਟ 'ਤੇ ਗੋਲ਼ੀਆਂ ਚੱਲਣ ਦੇ...

  • sri darbar sahib sikh family railway station

    ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਪਰਿਵਾਰ ਨਾਲ...

  • pm modi expresses grief over coaching centre accident

    ਕੋਚਿੰਗ ਸੈਂਟਰ ਹਾਦਸੇ 'ਤੇ PM ਮੋਦੀ ਨੇ ਜਤਾਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਕਾਂਗਰਸ ’ਚ ਮੁੜ ਵੱਡਾ ਭੂਚਾਲ ਆਉਣ ਦੇ ਸੰਕੇਤ, ਜਵਾਬੀ ਹਮਲੇ ਦੀ ਤਿਆਰੀ ’ਚ ਸੁਨੀਲ ਜਾਖੜ

PUNJAB News Punjabi(ਪੰਜਾਬ)

ਕਾਂਗਰਸ ’ਚ ਮੁੜ ਵੱਡਾ ਭੂਚਾਲ ਆਉਣ ਦੇ ਸੰਕੇਤ, ਜਵਾਬੀ ਹਮਲੇ ਦੀ ਤਿਆਰੀ ’ਚ ਸੁਨੀਲ ਜਾਖੜ

  • Edited By Gurminder Singh,
  • Updated: 07 May, 2022 02:05 PM
Chandigarh
congress sunil jakhar high command
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਹਰੀਸ਼) : ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸਰਗਰਮ ਰਾਜਨੀਤੀ ਤੋਂ ਕਿਨਾਰਾ ਕਰ ਚੁੱਕੇ ਸੁਨੀਲ ਜਾਖੜ ਹੁਣ ਪਾਰਟੀ ’ਤੇ ਵੱਡਾ ਹਮਲਾ ਬੋਲਣ ਦੀ ਤਿਆਰੀ ਵਿਚ ਹਨ। ਇਸ ਲਈ ਉਹ ਹਰ ਦਸਤਾਵੇਜ਼ ਅਤੇ ਮਸੌਦਾ ਤਿਆਰ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਨੇਤਾਵਾਂ ਨੂੰ ਜਨਤਕ ਤੌਰ ’ਤੇ ਨੰਗਾ ਕਰ ਸਕਣ, ਜਿਨ੍ਹਾਂ ਕਾਰਣ ਉਨ੍ਹਾਂ ਨੂੰ ਪਾਰਟੀ ਵਿਚ ਹਾਸ਼ੀਏ ’ਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਜ਼ਾ ਘਟਨਾਕ੍ਰਮ ਤੋਂ ਜਾਖੜ ਬੇਹੱਦ ਨਿਰਾਸ਼ ਹਨ। ਉਨ੍ਹਾਂ ਦੀ ਦਲੀਲ ਹੈ ਕਿ ਚੋਣਾਂ ਸਮੇਂ ਪੰਜਾਬ ਵਿਚ ਹਿੰਦੂ ਮੁੱਖ ਮੰਤਰੀ ਦੇ ਉਨ੍ਹਾਂ ਦੇ ਬਿਆਨਾਂ ’ਤੇ ਹਾਈਕਮਾਨ ਨੇ ਉਨ੍ਹਾਂ ਨੂੰ ਕਦੇ ਕੁਝ ਨਹੀਂ ਕਿਹਾ ਸੀ ਪਰ ਹੁਣ ‘ਸੀਨੀਅਰ ਨੇਤਾਵਾਂ’ ਖ਼ਿਲਾਫ ਬਿਆਨਬਾਜ਼ੀ ਲਈ ਉਨ੍ਹਾਂ ਨੂੰ ਨੋਟਿਸ ਫੜ੍ਹਾ ਦਿੱਤਾ ਗਿਆ। ਉਨ੍ਹਾਂ ਦੀ ਯੋਜਨਾ 13 ਤੋਂ 15 ਮਈ ਦੌਰਾਨ ਮੀਡੀਆ ਜ਼ਰੀਏ ਪਾਰਟੀ ਵਲੋਂ ਜਵਾਬਤਲਬੀ ਕਰਨ ਦੀ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੇ ਜਾਣਬੁੱਝ ਕੇ ਇਹ ਸਮਾਂ ਚੁਣਿਆ ਹੈ ਜਦੋਂ ਕਾਂਗਰਸ ਉਦੈਪੁਰ ਵਿਚ ਸੰਕਲਪ ਕੈਂਪ ਆਯੋਜਿਤ ਕਰ ਰਹੀ ਹੋਵੇਗੀ ਜਿਸ ਵਿਚ ਦੇਸ਼ ਭਰ ਤੋਂ 400 ਦੇ ਕਰੀਬ ਸੀਨੀਅਰ ਪਾਰਟੀ ਨੇਤਾ ਹਿੱਸਾ ਲੈਣਗੇ।

ਇਹ ਵੀ ਪੜ੍ਹੋ : ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਪੁੱਤ ਨੂੰ ਸਕੂਲ ਛੱਡਣ ਜਾ ਰਿਹਾ ਸੀ ਪਿਓ, ਦੋਵਾਂ ਦੀ ਹੋਈ ਦਰਦਨਾਕ ਮੌਤ

ਭ੍ਰਿਸ਼ਟਾਚਾਰ ਦਾ ਕੱਚਾ ਚਿੱਠਾ ਖੋਲ੍ਹਣ ਦੀ ਤਿਆਰੀ
ਪੰਜਾਬ ਦੇ ਕੁਝ ਨੇਤਾਵਾਂ ਤੋਂ ਇਲਾਵਾ ਹਾਈਕਮਾਨ ਦੇ ਕੁਝ ਕਰੀਬੀ ਨੇਤਾਵਾਂ ਖ਼ਿਲਾਫ ਸੁਨੀਲ ਜਾਖੜ ਪੁਖਤਾ ਦਸਤਾਵੇਜ਼ ਇਕੱਠੇ ਕਰ ਰਹੇ ਹਨ। ਹਾਈਕਮਾਨ ਦੇ ਕਰੀਬੀ ਇਨ੍ਹਾਂ ਨੇਤਾਵਾਂ ਵਿਚ ਇੱਕ ਮਹਿਲਾ ਨੇਤਾ ਅਤੇ ਰਾਜਸਥਾਨ ਦਾ ਨੇਤਾ ਵੀ ਸ਼ਾਮਿਲ ਹੈ। ਉਨ੍ਹਾਂ ਦੀ ਪੂਰੀ ਤਿਆਰੀ ਇਸ ਗੱਲ ’ਤੇ ਚੱਲ ਰਹੀ ਹੈ ਕਿ ਤਿੰਨੇ ਦਿਨ ਮੀਡੀਆ ਨੂੰ ਅਜਿਹਾ ਮਸਾਲਾ ਦਿੱਤਾ ਜਾਵੇ ਜੋ ਕਾਂਗਰਸ ਦੇ ਸੰਕਲਪ ਕੈਂਪ ਦੇ ਏਜੰਡੇ ’ਤੇ ਭਾਰੀ ਪੈ ਸਕੇ। ਉਹ ਸਾਬਕਾ ਕਾਂਗਰਸ ਸਰਕਾਰ ਦੇ ਮੰਤਰੀਆਂ ਅਤੇ ਮੁੱਖ ਮੰਤਰੀ ਤੱਕ ਦੇ ਭ੍ਰਿਸ਼ਟਾਚਾਰ ਦਾ ਕੱਚਾ ਚਿੱਠਾ ਖੋਲ੍ਹਣ ਤੋਂ ਇਲਾਵਾ ਕੇਂਦਰੀ ਨੇਤਾਵਾਂ ਦੇ ਲੈਣ-ਦੇਣ ਨੂੰ ਉਜਾਗਰ ਕਰਨ ਦੇ ਮੂਡ ਵਿਚ ਹਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਏ ਹਾਈ ਪ੍ਰੋਫਾਈਲ ਦੋਹਰੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਯੂ. ਕੇ. ਤੋਂ ਆਏ ਕਾਤਲ ਨੇ ਇੰਝ ਖੇਡੀ ਖੂਨੀ ਖੇਡ

ਕਦੇ ਚੰਨੀ ਨਾਲ ਨਹੀਂ ਬਣੀ ਜਾਖੜ ਦੀ
ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਲੰਬੇ ਅਰਸੇ ਤੋਂ ਤਨਾਤਨੀ ਰਹੀ ਹੈ। ਸਾਲ 2015 ਵਿਚ ਜਦੋਂ ਜਾਖੜ ਨੂੰ ਅਚਾਨਕ ਪੰਜਾਬ ਵਿਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਹੁਦੇ ਤੋਂ ਹਟਾਇਆ ਗਿਆ ਸੀ ਤੱਦ ਉਨ੍ਹਾਂ ਦੀ ਜਗ੍ਹਾ ’ਤੇ ਚੰਨੀ ਨੂੰ ਹੀ ਲਿਆਂਦਾ ਗਿਆ ਸੀ। ਇਸ ਵਾਰ ਵੀ ਅਜਿਹਾ ਹੀ ਕੁਝ ਹੋਇਆ ਸੀ। ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਵਿਧਾਇਕਾਂ ਵਲੋਂ ਨਵੇਂ ਮੁੱਖ ਮੰਤਰੀ ਅਹੁਦੇ ਲਈ ਨਾਮ ਪੁੱਛੇ ਜਾਣ ’ਤੇ 79 ਵਿਚੋਂ 42 ਵਿਧਾਇਕਾਂ ਨੇ ਜਾਖੜ ਦਾ ਨਾਮ ਸੁਝਾਇਆ ਸੀ ਪਰ ਹਾਈਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ।

ਇਹ ਵੀ ਪੜ੍ਹੋ : ਘਰੋਂ ਹਜ਼ੂਰ ਸਾਹਿਬ ਮੱਥਾ ਟੇਕਣ ਨਿਕਲਿਆ ਸੀ ਭੁਪਿੰਦਰ, ਅੱਤਵਾਦੀ ਗਤੀਵਿਧੀਆਂ ’ਚ ਫੜਿਆ ਗਿਆ

ਦੋ ਵੱਡੀਆਂ ਪਾਰਟੀਆਂ ਵੱਲੋਂ ਮਿਲ ਚੁੱਕੀ ਹੈ ਆਫਰ
ਸੁਨੀਲ ਜਾਖੜ ਨੂੰ ਚੋਣਾਂ ਤੋਂ ਪਹਿਲਾਂ ਦੋ ਵੱਡੀਆਂ ਰਾਜਨੀਤਕ ਪਾਰਟੀਆਂ ਵਲੋਂ ਆਫਰ ਆਈ ਸੀ ਜਿਸਨੂੰ ਉਨ੍ਹਾਂ ਨੇ ਨਕਾਰ ਦਿੱਤਾ ਸੀ। ਉਨ੍ਹਾਂ ਦੇ ਕਰੀਬੀ ਸੂਤਰ ਦੱਸਦੇ ਹਨ ਕਿ ਇਨ੍ਹਾਂ ਵਿਚ ਭਾਜਪਾ ਨੇ ਤਾਂ ਉਨ੍ਹਾਂ ਨੂੰ ਕੇਂਦਰੀ ਰਾਜਨੀਤੀ ਵਿਚ ਆਉਣ ਤੱਕ ਦਾ ਪ੍ਰਸਤਾਵ ਦੇ ਦਿੱਤਾ ਸੀ ਜਦੋਂਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਅਕਸ ਨੂੰ ਭੁਨਾਉਣ ਲਈ ਪੰਜਾਬ ਵਿਚ ਹੀ ਪਾਰਟੀ ਵਿਚ ਅਹਿਮ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਹੁਣ ਜਾਖੜ ਇਸ ਗੱਲ ਦੇ ਇੰਤਜ਼ਾਰ ਵਿਚ ਹਨ ਕਿ ਪਾਰਟੀ ਉਨ੍ਹਾਂ ਖ਼ਿਲਾਫ ਕੋਈ ਐਕਸ਼ਨ ਲਵੇ ਤਾਂਕਿ ਉਹ ਆਪਣੀ ਨਵੀਂ ਰਾਜਨੀਤਕ ਮੰਜ਼ਿਲ ਲੱਭ ਸਕਣ ਪਰ ਚੋਣਾਂ ਤੋਂ ਪਹਿਲਾਂ ਅਤੇ ਹੁਣ ਤੱਕ ਕਾਫ਼ੀ ਮਾਹੌਲ ਬਦਲ ਚੁੱਕਿਆ ਹੈ। ਭਾਜਪਾ ਅਤੇ ‘ਆਪ’ ਹੁਣ ਵੀ ਉਨ੍ਹਾਂ ਵਿਚ ਓਨੀ ਹੀ ਦਿਲਚਸਪੀ ਦਿਖਾਉਣਗੇ, ਇਹ ਵੀ ਵੇਖਣਾ ਹੋਵੇਗਾ।

ਇਹ ਵੀ ਪੜ੍ਹੋ : ਹਾਈਕਮਾਨ ਨੂੰ ਕਾਰਵਾਈ ਲਈ ਲਿਖੇ ਪੱਤਰ ’ਤੇ ਨਵਜੋਤ ਸਿੱਧੂ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ

ਦੋ ਵੱਡੇ ਨੇਤਾ ਸਿਰਫ਼ 7 ਮਹੀਨਿਆਂ ’ਚ ਕਾਂਗਰਸ ਤੋਂ ਹੋਏ ਦੂਰ
ਜਾਖੜ ਨੇ ਜਿਸ ਤਰ੍ਹਾਂ ਕਾਂਗਰਸ ਵਲੋਂ ਉਨ੍ਹਾਂ ਨੂੰ ਦੁਰਵਿਵਹਾਰ ਕਰਨ ਨੂੰ ਆਪਣੇ ਆਤਮ-ਸਨਮਾਨ ਨਾਲ ਜੋੜ ਕੇ ਪਲਟਵਾਰ ਕਰਨ ਦਾ ਮਨ ਬਣਾਇਆ ਹੈ ਉਸ ਤੋਂ ਇਹ ਸਾਫ਼ ਹੈ ਕਿ ਉਹ ਕਿਸੇ ਵੀ ਸਮੇਂ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਹਨ। ਅਜਿਹਾ ਹੋਣ ’ਤੇ ਕਾਂਗਰਸ ਸਿਰਫ਼ 7 ਮਹੀਨਿਆਂ ਵਿਚ ਪੰਜਾਬ ਵਿਚ ਆਪਣੇ ਦੋ ਦਿੱਗਜਾਂ ਨੂੰ ਖੋਹ ਚੁੱਕੀ ਹੋਵੇਗੀ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਹੀ ਨੇਤਾ ਪੰਜਾਬ ਵਿਚ ਸਰਕਾਰ ਅਤੇ ਸੰਗਠਨ ਵਿਚ ਉੱਚ ਅਹੁਦਿਆਂ ’ਤੇ ਰਹੇ ਹਨ। ਇਸ ਤੋਂ ਪਹਿਲਾਂ ਨਵੰਬਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਆਪਣੀ ਨਵੀਂ ਪਾਰਟੀ ਗਠਿਤ ਕੀਤੀ ਸੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਕੇਜਰੀਵਾਲ ਨੂੰ ਤਿੱਖੇ ਸਵਾਲ, ਰੇਤ ਮਾਮਲੇ ਨੂੰ ਲੈ ਕੇ ਬੋਲਿਆ ਵੱਡਾ ਹਮਲਾ

ਪਰਨੀਤ ਕੌਰ ਨੇ ਵੀ ਨਹੀਂ ਦਿੱਤਾ ਸੀ ਨੋਟਿਸ ਦਾ ਜਵਾਬ
ਕਾਂਗਰਸ ਹਾਈਕਮਾਨ ਦੀ ਪਾਰਟੀ ’ਤੇ ਪਕੜ ਕਿੰਨੀ ਕਮਜ਼ੋਰ ਪੈ ਚੁੱਕੀ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸਦੇ ਇਸ਼ਾਰੇ ’ਤੇ ਜਾਰੀ ਹੁੰਦੇ ਕਾਰਣ ਦੱਸੋ ਨੋਟਿਸ ਨੂੰ ਕੋਈ ਵੀ ਹੁਣ ਗੰਭੀਰਤਾ ਨਾਲ ਨਹੀਂ ਲੈਂਦਾ। ਜਾਖੜ ਤੋਂ ਪਹਿਲਾਂ ਪਟਿਆਲਾ ਤੋਂ ਕਾਂਗਰਸ ਸੰਸਦ ਮੈਂਬਰ ਪਰਨੀਤ ਕੌਰ ਵੀ ਪੰਜਾਬ ਇੰਚਾਰਜ ਹਰੀਸ਼ ਚੌਧਰੀ ਦੇ ਨੋਟਿਸ ਨੂੰ ਨਜ਼ਰ-ਅੰਦਾਜ਼ ਕਰ ਚੁੱਕੇ ਹਨ। ਪਰਨੀਤ ਕੌਰ ’ਤੇ ਚੋਣਾਂ ਸਮੇਂ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ ਜੋ ਭਾਜਪਾ ਨਾਲ ਗੱਠ-ਜੋੜ ਵਿਚ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਸਨ ਪਰ ਪਰਨੀਤ ਕੌਰ ਨੇ ਨਾ ਕੋਈ ਜਵਾਬ ਦਿੱਤਾ ਅਤੇ ਨਾ ਹੀ ਦੁਬਾਰਾ ਉਨ੍ਹਾਂ ਨੂੰ ਪਾਰਟੀ ਨੇ ਕੋਈ ਨੋਟਿਸ ਭੇਜਿਆ।    

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਦਾ ਨਤੀਜਾ ਐਲਾਨਿਆ, ਮਾਨਸਾ ਦੀ ਸੁਖਮਨ ਕੌਰ ਰਹੀ ਪੰਜਾਬ ਭਰ ’ਚੋਂ ਅੱਵਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

  • Congress
  • Sunil Jakhar
  • High Command
  • ਕਾਂਗਰਸ
  • ਸੁਨੀਲ ਜਾਖੜ
  • ਹਾਈਕਮਾਨ

ਹਾਈਕੋਰਟ ਵੱਲੋਂ ਭਾਜਪਾ ਆਗੂ ਤਜਿੰਦਰ ਪਾਲ ਬੱਗਾ ਮਾਮਲੇ ਦੀ ਸੁਣਵਾਈ ਮੰਗਲਵਾਰ ਤੱਕ ਮੁਲਤਵੀ

NEXT STORY

Stories You May Like

  • signs of bullishness in the market led by banking stocks
    ਘਟਿਆ ਡਰ, ਵਧਿਆ ਭਰੋਸਾ : ਬੈਂਕਿੰਗ ਸ਼ੇਅਰਾਂ ਦੀ ਅਗਵਾਈ ’ਚ ਬਾਜ਼ਾਰ ਵਿਚ ਤੇਜ਼ੀ ਦੇ ਸੰਕੇਤ
  • bjp rally in abhohar sunil kumar jakhar
    ਪੰਜਾਬ ਦੇ ਹਿੱਤਾਂ ਨਾਲ ਖ਼ਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਸੁਨੀਲ ਜਾਖੜ
  • congress  meeting  state president  kc venugopal  mallikarjun kharge
    ਵੱਡਾ ਐਲਾਨ ਕਰਨ ਦੀ ਤਿਆਰੀ 'ਚ ਕਾਂਗਰਸ ਹਾਈਕਮਾਨ ! ਸਾਰੇ ਸੂਬਿਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਦੀ ਸੱਦੀ ਮੀਟਿੰਗ
  • big stir in punjab politics factional divisions in congress big changes
    ਪੰਜਾਬ ਦੀ ਸਿਆਸਤ 'ਚ ਹਲਚਲ! ਕਾਂਗਰਸ 'ਚ ਧੜੇਬੰਦੀ, ਹੋ ਸਕਦੇ ਨੇ ਵੱਡੇ ਬਦਲਾਅ
  • jalandhar boy aditya sharma dies in us attack
    ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • violent collision between car and motorcycle  one dead
    ਸਮਰਾਲਾ 'ਚ ਵੱਡਾ ਹਾਦਸਾ! ਗੱਡੀ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਇਕ ਦੀ ਮੌਤ
  • increase foreign investment with steps taken by the central government and rbi
    ਦੇਸ਼ ’ਚ ਵਿਦੇਸ਼ੀ ਨਿਵੇਸ਼ ਵਧਾਉਣ ਦੀ ਤਿਆਰੀ : ਕੇਂਦਰ ਸਰਕਾਰ ਅਤੇ RBI ਦੇ ਕਦਮਾਂ ਨਾਲ 70 ਅਰਬ ਡਾਲਰ ਆਉਣ ਦੀ ਉਮੀਦ
  • death toll from 7 8 magnitude quake in the philippines rises to 32
    ਫਿਲੀਪੀਨਜ਼ 'ਚ 7.8 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ ਵਧ ਕੇ ਹੋਈ 32
  • cp satinder singh s big statement firing at chawla mobile point
    ਚਾਵਲਾ ਮੋਬਾਇਲ ਪੁਆਇੰਟ 'ਤੇ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਪੁਲਸ ਕਮਿਸ਼ਨਰ ਸਤਿੰਦਰ...
  • surprising revelations about the owner of a foreign travel consultant
    ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਮਾਲਕ ਬਾਰੇ ਹੈਰਾਨੀਜਨਕ ਖ਼ੁਲਾਸੇ! ਜਲੰਧਰ ’ਚ...
  • firing at homeopathic clinic near verka milk plant in jalandhar
    ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ...
  • massive fire breaks out in factory located in surgical complex in jalandhar
    ਜਲੰਧਰ 'ਚ ਸਰਜੀਕਲ ਕੰਪਲੈਕਸ ਸਥਿਤ ਫੈਕਟਰੀ 'ਚ ਲੱਗੀ ਭਿਆਨਕ ਅੱਗ, ਦੂਰ ਤੱਕ...
  • big revelation in chawla mobile point firing case jalandhar
    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਫਾਇਰਿੰਗ ਕੇਸ 'ਚ ਖ਼ੁਲਾਸਾ! UK ਨਾਲ ਜੁੜੇ ਤਾਰ,...
  • gurdwara shaheed baba nihal singh ji  shaheedi jor mela
    75ਵੇਂ ਸ਼ਹੀਦੀ ਜੋੜ ਮੇਲੇ ’ਤੇ ਗੁਰਦੁਆਰਾ ਸ੍ਰੀ ਤੱਲ੍ਹਣ ਸਾਹਿਬ 'ਚ ਹਜ਼ਾਰਾਂ...
  • punjab business  appellate tribunal  pending cases
    ਪੰਜਾਬ : 31 ਦਸੰਬਰ ਤੱਕ ਨਾ ਕਰੋ ਉਡੀਕ, 30 ਜੂਨ ਤੋਂ ਪਹਿਲਾਂ ਕਰੋ ਇਹ ਕੰਮ
  • jalandhar blackout
    ਹਨ੍ਹੇਰੀ-ਤੂਫ਼ਾਨ ਨਾਲ ਜਲੰਧਰ 'ਚ 'ਬਲੈਕਆਊਟ', ਕਈ ਇਲਾਕਿਆਂ 'ਚ ਗੁਲ ਰਹੀ ਬਿਜਲੀ
Trending
Ek Nazar
scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

this famous actress used to play the role of a corpse in cid

CID 'ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ,...

attack on brother of famous bollywood actor

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ...

famous actress got married secretly

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਡੇਢ ਸਾਲ ਬਾਅਦ ਤਸਵੀਰਾਂ...

vance leaves for switzerland

ਈਰਾਨ ਨਾਲ ਗੱਲਬਾਤ ਲਈ ਵੈਨਸ ਸਵਿਟਜ਼ਰਲੈਂਡ ਰਵਾਨਾ

ppp announces candidate

ਪਾਕਿਸਤਾਨ: ਪੀਪੀਪੀ ਨੇ ਗਿਲਗਿਤ-ਬਾਲਟਿਸਤਾਨ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ...

great scheme of the post office

Post Office ਦੀ ਸ਼ਾਨਦਾਰ ਸਕੀਮ! ਇੱਕ ਵਾਰ ਪੈਸਾ ਲਾਓ ਤੇ ਹਰ ਮਹੀਨੇ ਪੱਕੀ ਕਮਾਈ...

sharif and munir left for switzerland

ਪਾਕਿਸਤਾਨ ਦੇ PM ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਈਰਾਨ-US ਗੱਲਬਾਤ ਲਈ...

gurnoor brar debut odi series ind vs afg

ਪੰਜਾਬ ਦੇ ਗੁਰਨੂਰ ਬਰਾੜ ਨੇ ਡੈਬਿਊ ਸੀਰੀਜ਼ 'ਚ ਰਚਿਆ ਇਤਿਹਾਸ, ਅਜਿਹਾ ਵਾਲਾ ਬਣਿਆ...

maharashtra yashwadi temple tragedy

ਮਹਾਰਾਸ਼ਟਰ 'ਚ ਵੱਡਾ ਹਾਦਸਾ : ਮੰਦਰ ਦੀ ਛੱਤ ਡਿੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ,...

you won t find an actor like modi even in hollywood

'ਹਾਲੀਵੁੱਡ 'ਚ ਵੀ ਨਹੀਂ ਮਿਲੇਗਾ ਮੋਦੀ ਵਰਗਾ ਐਕਟਰ..!' ਟਰੰਪ ਨੇ ਭਾਰਤੀ PM ਬਾਰੇ...

famous singer banned from leaving the country for 2 years

ਮਸ਼ਹੂਰ Singer 'ਤੇ ਲੱਗ ਗਿਆ 2 ਸਾਲ ਤੱਕ ਦੇਸ਼ ਛੱਡਣ 'ਤੇ Ban ! ਮਾਰੇ ਜਾਣਗੇ 74...

mother gets emotional on late singer rajveer jawanda  s birthday

'ਆਖਰੀ ਸਾਹ ਤੱਕ ਤੈਨੂੰ ਯਾਦ ਕਰਦੀ ਰਹਾਂਗੀ'; ਮਰਹੂਮ ਗਾਇਕ ਰਾਜਵੀਰ ਜਵੰਦਾ ਦੇ...

jcb tire burst wind helper fell 15 feet away

ਭਿਆਨਕ ਹਾਦਸਾ: ਹਵਾ ਭਰਦੇ ਸਮੇਂ ਫੱਟਿਆ JCB ਦਾ ਟਾਇਰ, 15 ਫੁੱਟ ਦੂਰ ਡਿੱਗਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • nitin nabin punjab
      ਪੰਜਾਬ ਵਿਚ ਬਦਲਾਅ ਲਈ ਨੌਜਵਾਨ ਮੋਹਰੀ ਭੂਮਿਕਾ ਨਿਭਾਉਣ: ਨਿਤਿਨ ਨਬੀਨ
    • nitin nabin punjab
      ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ ਭਾਜਪਾ: ਨਿਤਿਨ ਨਬੀਨ
    • tarun chugh statement
      ਨਿਤਿਨ ਨਬੀਨ ਦੀ ਪੰਜਾਬ ਫੇਰੀ ਨੇ ਭਾਜਪਾ ਵਰਕਰਾਂ 'ਚ ਨਵਾਂ ਉਤਸ਼ਾਹ ਭਰਿਆ : ਤਰੁਣ...
    • storm rages in punjab
      ਪੰਜਾਬ 'ਚ ਤੂਫ਼ਾਨ ਦਾ ਕਹਿਰ, ਰਾਹ ਜਾਂਦੇ ਬੰਦੇ ਦੀ ਪਲਾਂ 'ਚ ਮੌਤ, ਭਿਆਨਕ ਵੀਡੀਓ...
    • suicide case
      ਪੇਂਟ ਦਾ ਕੰਮ ਕਰਨ ਵਾਲੇ ਵਰਕਰ ਨੇ ਕੀਤੀ ਖ਼ੁਦਕੁਸ਼ੀ
    • team india news
      ਸੰਗਰੂਰ ਦੇ ਮੁੰਡੇ ਦੀ TEAM INDIA 'ਚ ਹੋਈ ਐਂਟਰੀ
    • jashanpreet deadbody recovered from sutlej river
      ਲੋਹੰਡ ਖੱਡ 'ਚ ਨਹਾਉਂਦੇ ਸਮੇਂ ਰੁੜ੍ਹੇ ਨੌਜਵਾਨ ਜਸ਼ਨਪ੍ਰੀਤ ਦੀ ਲਾਸ਼ ਸਤਲੁਜ ਦਰਿਆ...
    • boy drowns while bathing in nakkian river
      Punjab: ਦੋਸਤਾਂ ਨਾਲ ਦਰਿਆ ’ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਉੱਜੜਿਆ ਘਰ
    • from june 25  b  l  o s  will go door to door to fill in enumeration forms
      25 ਜੂਨ ਤੋਂ ਘਰ-ਘਰ ਜਾ ਕੇ ਬੀ. ਐੱਲ. ਓਜ਼. ਭਰਵਾਉਣਗੇ ਇਨੂਮਰੇਸ਼ਨ ਫਾਰਮ
    • nitin nabin exclusive
      ਪੰਜਾਬ 'ਚ ਭਗਵੰਤ ਮਾਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ: ਨਿਤਿਨ ਨਬੀਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +