ਸਮਾਲਸਰ, (ਸੁਰਿੰਦਰ)- ਸਥਾਨਕ ਕਸਬਾ ਸਮਾਲਸਰ ਅਤੇ ਆਸਪਾਸ ਦੇ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾਡ਼ ਦੀ ਅਗਵਾਈ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਅਤੇ ਮਹਿੰਗਾਈ ਦੇ ਵਿਰੋਧ ਵਜੋਂ ਮੇਨ ਬਾਜ਼ਾਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸੀ ਵਰਕਰਾਂ ਨੇ ਰੋਸ ਪ੍ਰਦਰਸ਼ਨ ਦੌਰਾਨ ਰੋਹ ਭਰਪੂਰ ਨਾਅਰੇ ਲਾਏ। ਇਸ ਮੌਕੇ ਸੰਬੋਧਨ ਕਰਦੇ ਹੋਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਮੋਦੀ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਝੂਠ ਬੋਲ ਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਖਾਤਿਆਂ ਵਿਚ 15-15 ਲੱਖ ਪਾਉਣ ਦਾ ਜੁਮਲਾ, ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਦਰਕਿਨਾਰ ਕਰ ਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਲੋਨ ਮੁਆਫ ਕਰਨਾ ਅਤੇ ਲੰਗਰ ਤੋਂ ਟੈਕਸ ਮੁਆਫੀ ਦੇ ਝੂਠੇ ਬਿਆਨ ਮੋਦੀ ਦੀ ਅਸਲੀਅਤ ਬਿਆਨ ਕਰਦੇ ਹਨ। ਇੰਜੀ. ਤਰਸੇਮ ਲਾਲ ਸ਼ਰਮਾ ਨੇ ਅੰਕਡ਼ਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜਦੋਂ ਕਾਂਗਰਸ ਦੀ ਮਨਮੋਹਨ ਸਰਕਾਰ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਸਨ ਤਾਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਹੱਦ ਵਿਚ ਸਨ ਅਤੇ ਹੁਣ ਕੱਚੇ ਤੇਲ ਦੀਆਂ ਕੀਮਤਾਂ ਪਹਿਲਾਂ ਦੇ ਮੁਕਾਬਲੇ ਅੱਧ ਵਿਚ ਹਨ ਤਾਂ ਦੇਸ਼ ਦੇ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਪੈ ਰਿਹਾ ਹੈ।
ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਦੱਸਿਆ ਕਿ ਸਰਕਾਰ ਦੀ ਕੰਮ ਕਰਨ ਦੀ ਨੀਅਤ ਨਾਲ ਲੋਕਾਂ ਦਾ ਭਲਾ ਹੁੰਦਾ ਹੈ। ਪੰਜਾਬ ਦੀ ਪਿਛਲੀ ਬਾਦਲ ਸਰਕਾਰ ਜਾਣ ਸਮੇਂ ਲੋਕਾਂ ਸਿਰ 31 ਹਜ਼ਾਰ ਕਰੋਡ਼ ਦਾ ਨਵਾਂ ਕਰਜ਼ਾ ਪਾ ਕੇ ਗਈ ਸੀ ਜਦਕਿ ਇਨ੍ਹਾਂ ਦੇ ਰਾਜ ਵਿਚ ਪੰਜਾਬ ਸਿਰ ਦੋ ਲੱਖ ਕਰੋਡ਼ ਦਾ ਕੁੱਲ ਕਰਜ਼ਾ ਚਡ਼੍ਹਿਆ। ਇਸ ਮੌਕੇ ਡਾ. ਦਵਿੰਦਰ ਸਿੰਘ ਗੋਗੀ, ਜੀਵਨ ਗਰੇਵਾਲ, ਮੁਖੀ ਬਰਾਡ਼, ਅਮਰਜੀਤ ਸਿੰਘ ਯਮਲਾ, ਮਾਸਟਰ ਮੇਜਰ ਸਿੰਘ, ਤਰਸੇਮ ਲਾਲ ਸ਼ਰਮਾ, ਜਗਦੇਵ ਸਿੰਘ ਸਰਪੰਚ ਸੇਖਾ ਖੁਰਦ, ਸੁਖਦੇਵ ਸਿੰਘ ਸਰਪੰਚ ਮੱਲਕੇ, ਮੇਜਰ ਸਿੰਘ ਰਾਜੇਆਣਾ, ਜਗਜੀਤ ਸਿੰਘ ਮੱਲਕੇ, ਰਣਜੋਧ ਸਿੰਘ ਨੀਟੂ ਬਰਾਡ਼, ਬਲਵੰਤ ਸਿੰਘ ਸੂਬੇਦਾਰ ਰੋਡੇ, ਗੁਰਜੰਟ ਸਿੰਘ ਨੰਬਰਦਾਰ, ਬੋਹਡ਼ ਸਿੰਘ ਸਰਪੰਚ ਗੁਰੂਪੁਰਾ ਰੋਡੇ, ਮਾਸਟਰ ਸੁਰਿੰਦਰ ਸਿੰਘ, ਗੁਰਦੇਵ ਸਿੰਘ ਬਰਾਡ਼, ਹਰਬੰਸ ਸਿੰਘ ਮੈਂਬਰ, ਜਗਤਾਰ ਸਿੰਘ ਅੌਲਖ ਵੈਰੋਕੇ ਆਦਿ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।
ਭਰੂਣ ਹੱਤਿਆ ਦੇ ਮਾਮਲੇ 'ਚ ਡਾਕਟਰ ਤੇ ਉਸ ਦੇ ਪਤੀ ਖਿਲਾਫ ਐੱਫ. ਆਈ. ਆਰ. ਦਰਜ
NEXT STORY