ਚੰਡੀਗੜ੍ਹ (ਸੁਸ਼ੀਲ) : ਫੌਜ ਵਿਚ ਹੌਲਦਾਰ ਦੀ ਪਤਨੀ ਨੇ ਘਰੇਲੂ ਕਲੇਸ਼ ਕਾਰਨ ਮੰਗਲਵਾਰ ਸ਼ਾਮ ਬੇਟੇ ਨੂੰ ‘ਗੁੱਡ ਬਾਏ’ ਕਹਿ ਕੇ ਇੰਦਰਾ ਕਾਲੋਨੀ ਸਥਿਤ ਘਰ ਵਿਚ ਫਾਹਾ ਲੈ ਲਿਆ। ਪਰਿਵਾਰ ਵਾਲੇ ਉਸ ਨੂੰ ਪੰਚਕੂਲਾ ਦੇ ਕਮਾਂਡ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸਦੀ ਪਛਾਣ 29 ਸਾਲਾ ਜਯੋਤੀ ਵਜੋਂ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਆਈ. ਟੀ. ਪਾਰਕ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੂੰ ਮੰਗਲਵਾਰ ਸ਼ਾਮ 6 ਵਜੇ ਸੂਚਨਾ ਮਿਲੀ ਕਿ ਨਿਊ ਇੰਦਰਾ ਕਾਲੋਨੀ ਦੇ ਮਕਾਨ ਨੰਬਰ 1800 ਵਿਚ ਔਰਤ ਨੇ ਫਾਹਾ ਲੈ ਲਿਆ। ਪੁਲਸ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਪਰਿਵਾਰ ਉਸ ਨੂੰ ਕਮਾਂਡ ਹਸਪਤਾਲ ਲੈ ਕੇ ਗਿਆ ਹੈ। ਪੁਲਸ ਕਮਾਂਡ ਹਸਪਤਾਲ ਵਿਚ ਪਹੁੰਚੀ ਤਾਂ ਮ੍ਰਿਤਕਾ ਦੇ ਭਰਾ ਅਮਿਤ ਚੌਹਾਨ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਜਯੋਤੀ ਦਾ ਵਿਆਹ ਥਲ ਸੈਨਾ ਵਿਚ ਹੌਲਦਾਰ ਜੈਪਾਲ ਨੇਗੀ ਨਾਲ ਹੋਇਆ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਪਹਿਲੀ ਵਾਰ ਜਬਰ-ਜ਼ਨਾਹ ਦੇ ਮਾਮਲੇ ’ਚ ਨਾਬਾਲਗ ਨੂੰ 25 ਸਾਲ ਦੀ ਕੈਦ
ਦੋਵਾਂ ਦਾ 7 ਸਾਲਾਂ ਦਾ ਪੁੱਤਰ ਹੈ। ਕਾਫ਼ੀ ਸਮੇਂ ਤੋਂ ਜੈਪਾਲ ਉਸਦੀ ਭੈਣ ਨਾਲ ਕੁੱਟਮਾਰ ਕਰਦਾ ਸੀ। ਮੰਗਲਵਾਰ ਸ਼ਾਮ 6 ਵਜੇ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆਇਆ ਤਾਂ ਉਸ ਦਾ ਭਾਣਜਾ ਰੋਂਦਾ ਹੋਇਆ ਮਿਲਿਆ। ਉਸ ਨੇ ਦੱਸਿਆ ਕਿ ਮੇਰੀ ਮਾਂ ਨੇ ਮੈਨੂੰ ‘ਗੁੱਡ ਬਾਏ’ ਕਿਹਾ ਅਤੇ ਪੱਖੇ ਨਾਲ ਫਾਹਾ ਲੈ ਲਿਆ। ਅਮਿਤ ਭੱਜ ਕੇ ਉਸ ਦੇ ਘਰ ਪਹੁੰਚਿਆ ਅਤੇ ਆਪਣੀ ਭੈਣ ਨੂੰ ਫਾਹੇ ਤੋਂ ਉਤਾਰ ਕੇ ਕਮਾਂਡ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ : ਗੁਰਦੁਆਰਾ ਚੋਣਾਂ ਦੌਰਾਨ ਫੜੀ ਗਈ ਨਕਦੀ ਸਮੱਗਲਿੰਗ ਮਾਮਲੇ ’ਚ ਗੁਰਦੁਆਰਾ ਚੋਣ ਬੋਰਡ ਹੋਇਆ ਸਖ਼ਤ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਚੱਕਰਵਾਤ ’ਚ ਕਾਂਗਰਸ-ਭਾਜਪਾ, ਅੰਦਰੂਨੀ ਵਿਵਾਦਾਂ ਕਾਰਨ ਕਈ ਸੂਬਿਆਂ 'ਚ ਮਚਿਆ ਤਹਿਲਕਾ
NEXT STORY