ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਪ੍ਰਚਾਰ ਦੌਰਾਨ 12 ਅਪ੍ਰੈਲ 2021 ਨੂੰ ਪੰਜਾਬੀ ਬਾਗ਼ ਵਿਖੇ ਇਕ ਕਾਰ ਤੋਂ ਫੜੀ ਗਈ 2 ਕਰੋੜ ਰੁਪਏ ਦੀ ਨਕਦੀ ਸਮੱਗਲਿੰਗ ਦੇ ਮਾਮਲੇ ਵਿਚ ਹੁਣ ਦਿੱਲੀ ਪੁਲਸ ਵੱਲੋਂ ਅੱਗੇ ਜਾਂਚ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ। ਜਾਗੋ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਸ਼ਿਕਾਇਤ ਉੱਤੇ ਦਿੱਲੀ ਗੁਰਦੁਆਰਾ ਚੋਣ ਬੋਰਡ ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਅੱਗੇ ਇਸ ਮਾਮਲੇ ਵਿਚ ਜਾਂਚ ਕਰਨ ਸਬੰਧੀ ਬੇਨਤੀ ਪੱਤਰ ਭੇਜਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਉਮੀਦ ਪ੍ਰਗਟਾਈ ਕਿ ਪੁਲਸ ਦੀ ਜਾਂਚ ਨਾਲ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਇਸ ਪੈਸੇ ਨਾਲ ਵੋਟਰਾਂ ਨੂੰ ਲਾਲਚ ਦੇਣ ਦੀ ਇੱਛਾ ਦਾ ਖ਼ੁਲਾਸਾ ਹੋ ਸਕੇਗਾ। 21 ਅਪ੍ਰੈਲ ਨੂੰ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਆਪਣੇ ਪੱਤਰ ਵਿਚ ਜੀ. ਕੇ. ਨੇ ਪੁਲਸ ਵੱਲੋਂ ਜ਼ਬਤ ਕੀਤੀ ਗਈ ਰਾਸ਼ੀ ਦੇ ਡਰੱਗ ਮਨੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਜਾਣਕਾਰੀ ਅਨੁਸਾਰ ਪੁਲਸ ਨੇ 2 ਕਰੋੜ ਰੁਪਏ ਜ਼ਬਤ ਕਰ ਕੇ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪ ਕੇ ਜਾਂਚ ਬੰਦ ਕਰ ਦਿੱਤੀ ਸੀ। ਜੀ. ਕੇ. ਨੇ ਪ੍ਰਧਾਨ ਮੰਤਰੀ ਨੂੰ ਭੇਜੇ ਆਪਣੇ ਇਸ ਸ਼ਿਕਾਇਤੀ ਪੱਤਰ ਦਾ ਉਤਾਰਾ ਕੇਂਦਰੀ ਗ੍ਰਹਿ ਮੰਤਰੀ, ਦਿੱਲੀ ਦੇ ਉਪਰਾਜਪਾਲ, ਮੁੱਖ ਮੰਤਰੀ, ਪੁਲਸ ਕਮਿਸ਼ਨਰ ਅਤੇ ਦਿੱਲੀ ਗੁਰਦੁਆਰਾ ਚੋਣ ਬੋਰਡ ਨੂੰ ਵੀ ਭੇਜਿਆ ਸੀ। ਜਿਸ ’ਤੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਕੀਤੀ ਗਈ ਕਾਰਵਾਈ ਹੁਣੇ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਦੇ ‘ਆਪ’ ’ਚ ਸ਼ਾਮਲ ਹੋਣ ’ਤੇ ਅਕਾਲੀ ਦਲ ਲੋਹਾ-ਲਾਖਾ, ਕੀਤੀ ਨਾਰਕੋ ਟੈਸਟ ਦੀ ਮੰਗ
ਪ੍ਰਧਾਨ ਮੰਤਰੀ ਨੂੰ ਭੇਜੀ ਆਪਣੀ ਸ਼ਿਕਾਇਤ ਵਿਚ ਜੀ. ਕੇ. ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਡਰੱਗ ਮਾਫ਼ੀਆ ਨਾਲ ਦੋਸਤੀ ਜਗਜ਼ਾਹਿਰ ਹੈ। ਇਸ ਲਈ ਹੁਣ ਇਹ ਇਸ ਧਾਰਮਿਕ ਚੋਣ ਨੂੰ ਨਸ਼ੀਲੇ ਪਦਾਰਥਾਂ ਅਤੇ ਪੈਸੇ ਨਾਲ ਗੰਦਲਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਵੱਖਰੇ ਸਰੋਤਾਂ ਦੇ ਮਾਧਿਅਮ ਤੋਂ ਮੇਰੀ ਜਾਣਕਾਰੀ ਵਿਚ ਜੋ ਦੋਸ਼ ਆਏ ਹਨ, ਉਹ ਬਹੁਤ ਗੰਭੀਰ ਕਿਸਮ ਦੇ ਹਨ, ਇਸ ਲਈ ਤੁਹਾਨੂੰ ਬੇਨਤੀ ਹੈ ਕਿ ਅਕਾਲੀ ਦਲ ਬਾਦਲ ਵੱਲੋਂ ਕਥਿਤ ਤੌਰ ’ਤੇ 2 ਕਰੋੜ ਰੁਪਏ ਦੀ ਨਕਦੀ ਸਮੱਗਲਿੰਗ ਦੀ ਜਾਂਚ ਲਈ ਇਕ ਆਜ਼ਾਦ ਜਾਂਚ ਟੀਮ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਨਿਰਪੱਖ ਜਾਂਚ ਨਾਲ ਡਰੱਗਜ਼ ਅਤੇ ਗ਼ੈਰ ਕਾਨੂੰਨੀ ਪੈਸੇ ਦੀ ਦੁਰਵਰਤੋਂ ਨਾਲ ਚੋਣ ਅਤੇ ਸਮਾਜ ਨੂੰ ਬਚਾਉਣ ਦੀ ਰਾਹ ਖੁੱਲ੍ਹ ਸਕਦੀ ਹੈ ਅਤੇ ਬਾਦਲ ਦਲ ਅਤੇ ਡਰੱਗ ਮਾਫ਼ੀਆ ਦੇ ਵਿਚਾਲੇ ਦੇ ਕਥਿਤ ਗੱਠਜੋੜ ਦਾ ਖ਼ੁਲਾਸਾ ਵੀ ਹੋ ਸਕਦਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਕਤ ਪੈਸੇ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਸਥਿਤ ਅਕਾਲੀ ਦਲ ਬਾਦਲ ਦੇ ਦਫ਼ਤਰ ਤੋਂ ਉਕਤ ਗੱਡੀ ਲੈ ਕੇ ਚੱਲੀ ਸੀ ਅਤੇ ਪੰਜਾਬੀ ਬਾਗ ਲਾਲ ਬੱਤੀ ’ਤੇ ਜਾਂਚ ਦੌਰਾਨ 3 ਲੋਕਾਂ ਦੇ ਨਾਲ ਫੜੀ ਗਈ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਪਹਿਲੀ ਵਾਰ ਜਬਰ-ਜ਼ਨਾਹ ਦੇ ਮਾਮਲੇ ’ਚ ਨਾਬਾਲਗ ਨੂੰ 25 ਸਾਲ ਦੀ ਕੈਦ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸ਼੍ਰੋਮਣੀ ਅਕਾਲੀ ਦਲ (ਅ) ਨੇ ਸੌਂਪਿਆ ਰਾਜਪਾਲ ਨੂੰ ਮੀਮੋ, SGPC ਚੋਣਾਂ ਕਰਵਾਉਣ ਦੀ ਮੰਗ
NEXT STORY