ਖੰਨਾ, (ਸੁਖਵਿੰਦਰ ਕੌਰ)- ਅਮਲੋਹ ਰੋਡ ਸਥਿਤ ਸਸਤੇ ਸਰਕਾਰੀ ਅਨਾਜ ਦੇ ਡਿਪੂ 'ਤੇ ਸਰਕਾਰ ਵਲੋਂ ਆਈ 30 ਕਿਲੋ ਦੀ ਬੰਦ ਪੈਕਿੰਗ ਡਿਪੂ ਹੋਲਡਰ ਵੱਲੋਂ ਖਪਤਕਾਰਾਂ ਨੂੰ ਖੋਲ੍ਹ ਕੇ ਦੇਣ 'ਤੇ ਲੋਕਾਂ ਨੇ ਭਾਰੀ ਰੋਸ ਪ੍ਰਗਟ ਕੀਤਾ ਅਤੇ ਉਨ੍ਹਾਂ ਡਿਪੂ ਹੋਲਡਰ 'ਤੇ ਕÎਣਕ ਘੱਟ ਤੋਲਣ ਦਾ ਦੋਸ਼ ਲਾਉਂਦਿਆਂ ਵਿਭਾਗ ਤੋਂ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ। ਡਿਪੂ ਹੋਲਡਰ ਵੱਲੋਂ ਕੌਂਸਲਰ ਜਾਂ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਦੀ ਗ਼ੈਰ ਹਾਜ਼ਰੀ ਤੋਂ ਬਿਨਾਂ ਕਣਕ ਵੰਡਣ ਮੌਕੇ ਇਹ ਹੰਗਾਮਾ ਹੋਇਆ।
ਖਪਤਕਾਰਾਂ ਨੇ ਦੋਸ਼ ਲਾਇਆ ਕਿ ਡਿੱਪੂ ਹੋਲਡਰ ਵੱਲੋਂ ਕਣਕ ਵੰਡਣ ਮੌਕੇ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਆਟਾ-ਦਾਲ ਸਕੀਮ ਤਹਿਤ ਘੱਟ ਤੋਲ ਦਿੱਤਾ ਜਾ ਰਿਹਾ ਹੈ, ਜਦੋਂ ਸਰਕਾਰ ਕਣਕ 30 ਕਿਲੋ ਦੀ ਭਰਤੀ ਦੇ ਥੈਲਿਆਂ ਨੂੰ ਖੋਲ੍ਹ ਕੇ ਦਿੱਤੀ ਜਾਂਦੀ ਹੈ, ਭਾਵੇਂ ਕਿ ਡਿਪੂ ਹੋਲਡਰ ਵੱਲੋਂ ਆਪਣਾ ਕੰਡਾ ਠੀਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਜਦੋਂ ਖਪਤਕਾਰ ਹੋਰ ਥਾਂ 'ਤੇ ਜਾ ਕੇ ਉਹ ਹੀ ਕਣਕ ਤੋਲਦੇ ਹਨ ਤਾਂ ਕਣਕ ਦਾ ਭਾਰ ਘੱਟ ਨਿਕਲਦਾ ਹੈ ਅਤੇ ਇੰਨਾ ਹੀ ਨਹੀਂ ਡਿਪੂ ਹੋਲਡਰ ਵੱਲੋਂ ਕਥਿਤ ਗੁੰਡਾਗਰਦੀ ਕਰਦਿਆਂ ਖਪਤਕਾਰਾਂ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਤੁਹਾਡੀ ਆਮਦਨ ਦੱਸੋ ਕੀ ਹੈ। ਕਈਆਂ ਨੇ ਰੋਹ 'ਚ ਆਉਂਦਿਆਂ ਕਿਹਾ ਕਿ ਉਕਤ ਡਿਪੂ ਹੋਲਡਰ ਦਾ ਖਪਤਕਾਰਾਂ ਨਾਲ ਵਤੀਰਾ ਬਹੁਤ ਹੀ ਮਾੜਾ ਹੈ ਅਤੇ ਉਸ ਨੇ ਉਨ੍ਹਾਂ ਨਾਲ ਦੁਰ-ਵਿਵਹਾਰ ਕੀਤਾ ਹੈ।
ਕੀ ਕਹਿਣਾ ਹੈ ਡਿਪੂ ਹੋਲਡਰ ਦਾ
ਇਸ ਸਬੰਧੀ ਜਦੋਂ ਡਿਪੂ ਹੋਲਡਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਵਿਭਾਗ ਵੱਲੋਂ ਤੋਲ ਕੇ ਜੋ ਪ੍ਰਤੀ ਖਪਤਕਾਰ ਕਣਕ ਭੇਜੀ ਗਈ ਹੈ, ਉਸ ਮੁਤਾਬਕ ਹੀ ਅੱਗੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ। ਏ. ਐੱਫ. ਐੱਸ. ਓ. ਮਨੀਸ਼ ਕੁਮਾਰ ਨੇ ਕਿਹਾ ਕਿ ਕਣਕ ਦੀ ਵੰਡ ਠੀਕ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਡਿਪੂ ਹੋਲਡਰਾਂ ਨਾਲ ਅਧਿਕਾਰੀਆਂ ਦੀ ਮਿਲੀ-ਭੁਗਤ ਦੇ ਵੀ ਲਾਏ ਦੋਸ਼
ਇਸ ਮੌਕੇ ਖਪਤਕਾਰਾਂ ਨੇ ਕਿਹਾ ਕਿ ਡਿਪੂ ਹੋਲਡਰ ਵਿਭਾਗ ਦੇ ਅਧਿਕਾਰੀਆਂ ਦੀ ਸ਼ੈਅ 'ਤੇ ਹੀ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਖੰਨਾ ਵਿਖੇ ਇਸ ਵਿਭਾਗ 'ਚ ਭ੍ਰਿਸ਼ਟਾਚਾਰ ਪੂਰੇ ਸਿਖਰਾਂ 'ਤੇ ਪੁੱਜ ਚੁੱਕਿਆ ਹੈ। ਡਿਪੂ ਹੋਲਡਰ ਇਕ ਤਾਂ ਗਰੀਬਾਂ ਨੂੰ ਸਾਮਾਨ ਘੱਟ ਦੇ ਰਹੇ ਹਨ, ਉਲਟਾ ਉਨ੍ਹਾਂ ਨਾਲ ਮਾੜਾ ਵਤੀਰਾ ਕਰ ਰਹੇ ਹਨ।
ਐੱਸ. ਸੀ./ਐੱਸ. ਟੀ. ਐਕਟ ਨਾਲ ਛੇੜ-ਛਾੜ ਦਾ ਡੀ. ਪੀ. ਆਈ. ਵੱਲੋਂ ਵਿਰੋਧ
NEXT STORY