ਲੁਧਿਆਣਾ (ਨਰਿੰਦਰ) : ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਵਲੋਂ ਠੇਕਾ ਮੁਲਾਜ਼ਮ ਸੰਘਰਸ਼ ਦੀ ਅਗਵਾਈ 'ਚ ਇਕ ਰੋਸ ਰੈਲੀ ਕੱਢੀ ਗਈ। ਵੱਡੀ ਗਿਣਤੀ 'ਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਠੇਕਾ ਮੁਲਾਜ਼ਮਾਂ ਦਾ ਦੋਸ਼ ਸੀ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਦੇ ਚੱਲਦਿਆਂ ਅਕਾਲੀ-ਭਾਜਪਾ ਸਰਕਾਰ ਨੇ ਸਾਲ 2016 'ਚ ਇਕ ਕਾਨੂੰਨ ਬਣਾਇਆ ਸੀ ਪਰ ਮੌਜੂਦਾ ਸਰਕਾਰ ਨੇ ਉਸ ਐਕਟ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਹੈ ਅਤੇ ਨਾ ਹੀ ਐਕਟ ਤੋਂ ਬਾਅਰ ਰਹਿੰਦੀਆਂ ਸ਼੍ਰੇਣੀਆਂ ਨੂੰ ਉਸ 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ 2016 ਤੋਂ ਐਕਟ ਦੇ ਬਾਹਰ ਰਹਿੰਦੀਆਂ ਸ਼੍ਰੇਣੀਆਂ ਨੂੰ ਇਸ 'ਚ ਸ਼ਾਮਲ ਕੀਤਾ ਜਾਵੇ।
ਹੁਣ ਢੀਂਡਸਾ ਨੇ ਵੀ ਮੰਨਿਆ ਡੇਰਾ ਮੁਖੀ ਨੂੰ ਮੁਆਫੀ ਅਕਾਲੀ ਦਲ ਦੀ ਵੱਡੀ ਗਲਤੀ
NEXT STORY