ਮਾਨਸਾ (ਸੰਦੀਪ ਮਿੱਤਲ)— ਸ਼ਰਾਬ ਦੀ ਅਲਾਟਮੈਂਟ ਨੂੰ ਲੈ ਕੇ ਸੋਮਵਾਰ ਰਾਤ ਮਾਨਸਾ 'ਚ ਦੋ ਸ਼ਰਾਬ ਠੇਕੇਦਾਰਾਂ ਵਿਚਾਲੇ ਝਗੜਾ ਹੋ ਗਿਆ ਜਿਸ 'ਚ ਇਕ ਠੇਕੇਦਾਰ ਨੇ ਦੂਜੇ ਠੇਕੇਦਾਰ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੂਜੇ ਠੇਕੇਦਾਰ ਭੀਮ ਸੇਨ ਨੇ ਆਪਣੇ ਘਰ ਜਾ ਕੇ ਆਪਣੇ ਬੇਟੇ ਤੇ ਖੁਦ ਨੂੰ ਵੀ ਗੋਲੀ ਮਾਰ ਲਈ।
ਜਾਣਕਾਰੀ ਮੁਤਾਬਕ ਭੀਮ ਸੇਨ ਤੇ ਉਸ ਦਾ ਪੁੱਤਰ ਇਸ ਦੌਰਾਨ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਲੁਧਿਆਣਾ ਡੀ.ਐੱਮ.ਸੀ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸੰਬੰਧੀ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।
ਕਪੂਰਥਲਾ : ਨੌਜਵਾਨਾਂ ਵਲੋਂ ਪੁਲਸ 'ਤੇ ਫਾਇਰਿੰਗ, ਹਥਿਆਰਾਂ ਸਣੇ 2 ਕਾਬੂ
NEXT STORY