ਫ਼ਿਰੋਜ਼ਪੁਰ, (ਸੰਨੀ ਚੋਪੜਾ)- 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲੋਂਗੇਵਾਲਾ ਦੀ ਇਤਿਹਾਸਕ ਲੜਾਈ 'ਤੇ ਆਧਾਰਿਤ 1997 ਦੀ ਮਸ਼ਹੂਰ ਫ਼ਿਲਮ 'ਬਾਰਡਰ' ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਵਾਰ ਵਿਵਾਦ ਦਾ ਕਾਰਨ ਫ਼ਿਲਮ ਵਿੱਚ ਦਿਖਾਏ ਗਏ ਤੱਥ ਹਨ, ਜਿਨ੍ਹਾਂ ਨੂੰ ਜੰਗ ਲੜ ਚੁੱਕੇ ਸਾਬਕਾ ਸੈਨਿਕਾਂ ਨੇ ਗਲਤ ਦੱਸਿਆ ਹੈ।
ਲੋਂਗੇਵਾਲਾ ਦੀ ਲੜਾਈ ਲੜਨ ਵਾਲੇ ਦੋ ਸਾਬਕਾ ਸੈਨਿਕ ਸਾਹਮਣੇ ਆਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ 'ਬਾਰਡਰ' ਵਿੱਚ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਸ਼ਹੀਦ ਦਿਖਾ ਦਿੱਤਾ ਗਿਆ ਹੈ, ਜਦੋਂ ਕਿ ਹਕੀਕਤ ਵਿੱਚ ਉਹ ਜਿਊਂਦੇ ਹਨ। ਇਨ੍ਹਾਂ ਵਿੱਚੋਂ ਇੱਕ ਫ਼ਿਰੋਜ਼ਪੁਰ (ਪੰਜਾਬ) ਦੇ ਰਹਿਣ ਵਾਲੇ ਨਾਇਕ ਜਗਦੇਵ ਸਿੰਘ ਹਨ। ਉਨ੍ਹਾਂ ਇਤਰਾਜ਼ ਜਤਾਇਆ ਕਿ ਗਣਤੰਤਰ ਦਿਵਸ ਵਰਗੇ ਮੌਕਿਆਂ 'ਤੇ ਵੀਰਤਾ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਤਾਂ ਕੀਤਾ ਜਾਂਦਾ ਹੈ ਪਰ ਫ਼ਿਲਮ ਵਿੱਚ ਸ਼ਹੀਦ ਦਿਖਾਏ ਗਏ ਸੈਨਿਕਾਂ ਦੀ ਅਸਲ ਸਥਿਤੀ ਜਾਣਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ- ਹਾਈ ਕੋਰਟ ਨੇ MS ਧੋਨੀ ਨੂੰ 10 ਲੱਖ ਰੁਪਏ ਅਦਾਲਤ 'ਚ ਜਮ੍ਹਾ ਕਰਵਾਉਣ ਦਾ ਦਿੱਤਾ ਹੁਕਮ, ਜਾਣੋ ਪੂਰਾ ਮਾਮਲਾ
ਨਾਇਕ ਜਗਦੇਵ ਸਿੰਘ ਸਾਲ 1971 ਵਿੱਚ ਮਹਿਜ਼ 19 ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਸਿਰਫ਼ ਚਾਰ-ਸਾਢੇ ਚਾਰ ਮਹੀਨਿਆਂ ਦੀ ਬੇਸਿਕ ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ 23 ਪੰਜਾਬ ਰੈਜੀਮੈਂਟ ਨਾਲ ਜੰਗ ਵਿੱਚ ਭੇਜ ਦਿੱਤਾ ਗਿਆ ਸੀ। ਹੁਣ 74 ਸਾਲ ਦੇ ਹੋ ਚੁੱਕੇ ਜਗਦੇਵ ਸਿੰਘ ਨੇ 17 ਸਾਲ ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਸੇਵਾਮੁਕਤੀ ਲਈ ਅਤੇ ਬਾਅਦ ਵਿੱਚ ਬੈਂਕ ਵਿੱਚ ਨੌਕਰੀ ਕੀਤੀ।
ਸਾਬਕਾ ਸੈਨਿਕਾਂ ਨੇ ਫ਼ਿਲਮ ਵਿੱਚ "ਤੱਥਾਂ ਦੀ ਗਲਤ ਪੇਸ਼ਕਾਰੀ" ਦਾ ਮੁੱਦਾ ਚੁੱਕਦਿਆਂ ਉੱਚ ਸਰਕਾਰੀ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ ਅਤੇ ਆਪਣੀ ਬਹਾਦਰੀ ਨੂੰ ਬਣਦੀ ਮਾਨਤਾ ਦੇਣ ਦੀ ਮੰਗ ਕੀਤੀ ਹੈ। ਜਗਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਲੋਂਗੇਵਾਲਾ ਦੀ ਲੜਾਈ ਦੀ ਸੱਚੀ ਕਹਾਣੀ ਦੁਨੀਆ ਸਾਹਮਣੇ ਉਸੇ ਤਰ੍ਹਾਂ ਆਵੇ ਜਿਵੇਂ ਉਹ ਅਸਲ ਵਿੱਚ ਵਾਪਰੀ ਸੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸੈਨਿਕਾਂ ਦੀ ਅਸਲ ਬਹਾਦਰੀ ਤੋਂ ਪ੍ਰੇਰਿਤ ਹੋ ਸਕਣ।
ਇਹ ਵੀ ਪੜ੍ਹੋ- ਮੈਚ ਖੇਡਣ ਪੁੱਜੀ ਪਾਕਿ ਟੀਮ ਨਾਲ ਹੋਈ ਮਾੜੀ! ਹੋਟਲ 'ਚ ਨਹੀਂ ਮਿਲੇ ਕਮਰੇ, ਸੜਕ 'ਤੇ ਖੱਜਲ ਹੋਏ ਖਿਡਾਰੀ
75 ਕਿਲੋਮੀਟਰ ਦੂਰੋਂ ਕੱਟਿਆ ਗਿਆ ਖੜ੍ਹੀ ਕਾਰ ਦਾ ਟੋਲ ! ਹੱਕਾ-ਬੱਕਾ ਰਹਿ ਗਿਆ ਮਾਲਕ
NEXT STORY