ਰੂਪਨਗਰ (ਸੱਜਣ ਸੈਣੀ) - ਜ਼ਿਲਾ ਰੂਪਨਗਰ ਵਿਚ ਕੋਰੋਨਾ ਵਾਇਰਸ ਦੇ ਦੋ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੁਣ 1 ਹੋਰ ਮਰੀਜ਼ ਕੋਰੋਨਾ ਪਾਜ਼ੇਟਿਵ ਦਾ ਸਾਹਮਣੇ ਆ ਗਿਆ ਹੈ, ਜਿਸ ਕਾਰਨ ਮਰੀਜ਼ਾਂ ਦੀ ਗਿਣਤੀ 3 ਹੋ ਚੁੱਕੀ ਹੈ। ਪਾਜ਼ੇਟਿਵ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਚਿਤਾਮਲੀ ਦੇ ਨਾਲ ਲੱਗਦੇ ਕਰੀਬ 7 ਪਿੰਡਾਂ ’ਚ ਲੋਕਾਂ ਦੀ ਸਿਹਤ ਦੀ ਮੈਡੀਕਲ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਸ ਵਲੋਂ 3 ਕਿਲੋਮੀਟਰ ਦੇ ਏਰੀਏ ਨੂੰ ਵੀ ਸੀਲ ਕੀਤਾ ਗਿਆ ਹੈ ।
ਜ਼ਿਕਰਯੋਗ ਹੈ ਕਿ 13 ਮਾਰਚ ਨੂੰ ਕ੍ਰਿਸਚੀਅਨ ਸੰਸਥਾ ਵਲੋਂ ਪਿੰਡ ਚਤਾਮਲੀ ਸਮੇਤ ਨਾਲ ਲੱਗਦੇ ਕਈ ਪਿੰਡਾਂ ਵਿਚ ਮੈਡੀਕਲ ਕੈਂਪ ਲਗਾਇਆ ਸੀ, ਜਿਸ ਵਿਚ ਵਿਦੇਸ਼ੀ ਚੌਬੀ ਐੱਨ.ਆਰ.ਆਈ. ਗੋਰੇ ਵੀ ਸ਼ਾਮਲ ਹੋਏ ਸਨ। ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਕਿ ਇਹ ਮੈਡੀਕਲ ਕੈਂਪ ਸਰਕਾਰ ਦੀ ਬਿਨਾਂ ਮਨਜ਼ੂਰੀ ਤੋਂ ਲਗਾਇਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਜੋ ਚਿਤਾਮਲੀ ਦੇ ਪਚਵੰਜਾ ਸਾਲਾ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਬੀਮਾਰੀ ਹੋਈ ਹੈ, ਉਹ ਬਾਹਰੋਂ ਆਏ 24 ਵਿਦੇਸ਼ੀਆਂ ਵਿਚੋਂ ਕਿਸੇ ਕੋਲੋਂ ਹੋਈ ਹੈ। ਇਸ ਨੂੰ ਲੈ ਕੇ ਸਿਵਲ ਸਰਜਨ ਰੂਪਨਗਰ ਵਲੋਂ ਸਬੰਧਤ ਐੱਨ.ਜੀ.ਓ. ਦੇ ਖਿਲਾਫ ਸਰਕਾਰ ਨੂੰ ਕਾਰਵਾਈ ਕਰਨ ਲਈ ਲਿਖਤੀ ਪੱਤਰ ਭੇਜਿਆ ਗਿਆ ਹੈ ।
ਦੂਜੇ ਪਾਸੇ ਰੂਪਨਗਰ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਬਹੁਤ ਸਾਰਿਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਸਬੰਧ ’ਚ ਬੋਲਦੇ ਹੋਏ ਰੂਪਨਗਰ ਦੇ ਸਿਵਲ ਸਰਜਨ ਡਾਕਟਰ ਐੱਚ.ਐੱਨ ਸ਼ਰਮਾ ਨੇ ਕਿਹਾ ਕਿ ਰੂਪਨਗਰ ’ਚ ਹੁਣ ਤੱਕ ਕੋਰੋਨਾ ਦੇ 3 ਮਰੀਜ਼ ਪਾਏ ਗਏ ਹਨ। ਆਸੋਲੇਸ਼ਨ ਵਾਰਡ ’ਚ 56 ਬੈਂਡਾਂ ਦਾ ਇਤੰਜ਼ਾਮ ਕੀਤਾ ਗਿਆ ਹੈ। ਇਸ ’ਚ ਇਕ ਬੈਂਡ ਅਜਿਹਾ ਹੈ, ਜਿਸ ਨੂੰ ਵੈਟੀਲੇਟਰ ਦੇ ਨਾਲ ਜੋੜਿਆ ਹੋਇਆ ਹੈ, ਜਿਸ ਨੂੰ ਅਸੀਂ ਐਮਰਜੈਂਸੀ ਦੇ ਸਮੇਂ ਵਰਤ ਕਰਦੇ ਹਾਂ। ਇਸ ’ਚ ਇਲਾਜ ਦੌਰਾਨ ਵਰਤੋਂ ’ਚ ਆਉਣ ਵਾਲੀਆਂ ਸਾਰਿਆਂ ਸਹੂਲਤਾਵਾਂ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ।
ਮੋਗਾ 'ਚ ਕੋਰੋਨਾ ਵਾਇਰਸ ਦੀ ਦਸਤਕ, 22 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
NEXT STORY