ਫਾਜ਼ਿਲਕਾ (ਸੁਖਵਿੰਦਰ ਥਿੰਦ) : ਪਿਛਲੇ ਸਮੇਂ ਕੋਰੋਨਾ ਕਾਲ ਦੌਰਾਨ ਜਿੱਥੇ ਭਾਰਤ ਦੇ ਅੰਦਰ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ, ਉਥੇ ਹੀ ਮੁੜ ਤੋਂ ਕੋਰੋਨਾ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਲਗਾਤਾਰ ਵਿਵਾਦਾਂ ਵਿਚ ਰਹਿੰਦਾ ਫਾਜ਼ਿਲਕਾ ਦਾ ਹਸਪਤਾਲ ਇਕ ਵਾਰ ਫਿਰ ਵੱਡੀ ਲਾਪਰਵਾਹੀ ਵੇਖਣ ਵਿਚ ਆਈ ਹੈ। ਇਸ ਸਬੰਧੀ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਜਦੋਂ ਇਕ ਬਿਮਾਰ ਵਿਅਕਤੀ ਨੂੰ ਸ਼ੱਕ ਹੋਇਆ ਕਿ ਉਸ ਦੇ ਅੰਦਰ ਕੋਰੋਨਾ ਦੇ ਲੱਛਣ ਹਨ ਤਾਂ ਉਹ ਸਰਕਾਰੀ ਹਸਪਤਾਲ ਵਿਖੇ ਸੈਂਪਲ ਕਰਵਾਉਣ ਗਿਆ ਤਾਂ ਡਾਕਟਰਾਂ ਨੇ ਕਿਹਾ ਕਿ ਇੱਥੇ ਕੋਈ ਕੋਰੋਨਾ ਦਾ ਚੈੱਕਅਪ ਨਹੀਂ ਕੀਤਾ ਜਾਂਦਾ। ਉਥੇ ਹੀ ਦੂਜੇ ਪਾਸੇ ਵੇਖਣ ਵਿਚ ਆਇਆ ਹੈ ਕਿ ਭਾਰਤ ਵਿਚ ਮੁੜ ਤੋਂ ਕੋਰੋਨਾ ਦੇ ਕੇਸ ਆਉਣੇ ਸ਼ੁਰੂ ਹੋ ਗਏ ਹਨ ਅਤੇ ਹਾਲੇ ਤੱਕ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਤਿਆਰੀ ਨਹੀਂ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਵੀ ਉਹ ਕੋਰੋਨਾ ਪਾਜ਼ੇਟਿਵ ਆਇਆ ਸੀ ਅਤੇ ਉਹ ਲੱਛਣ ਮੁੜ ਤੋਂ ਉਸਦੇ ਸਰੀਰ ਵਿਚ ਦਿਖਾਈ ਦਿੱਤੇ ਤਾਂ ਉਹ ਸੈਂਪਲ ਦੇਣ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਗਿਆ ਤਾਂ ਡਾਕਟਰ ਨੇ ਕਿਹਾ ਕਿ ਅਜੇ ਤੱਕ ਇੱਥੇ ਕੋਈ ਵੀ ਕੋਰੋਨਾ ਕਿੱਟ ਮੌਜੂਦ ਨਹੀਂ ਹੈ ਅਤੇ ਨਾ ਹੀ ਇੱਥੇ ਸੈਂਪਲ ਲਏ ਜਾਂਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਜੇ ਉਕਤ ਮਰੀਜ਼ ਕੋਰੋਨਾ ਪਾਜ਼ੇਟਿਵ ਹੁੰਦਾ ਹੈ ਤਾਂ ਉਸਦਾ ਸੈਂਪਲ ਵੀ ਨਹੀਂ ਲਿਆ ਜਾ ਰਿਹਾ ਅਤੇ ਉਹ ਕਿੰਨੇ ਲੋਕਾਂ ਦੇ ਸੰਪਰਕ ਵਿਚ ਆਇਆ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਬਿਮਾਰੀ ਵਧਣ ਦਾ ਖਤਰਾ ਵੀ ਬਣ ਸਕਦਾ ਹੈ। ਇਸ ਸਬੰਧੀ ਜਦੋਂ ਸੀਨੀਅਰ ਡਾਕਟਰ ਰੋਹਿਤ ਗੋਇਲ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਮੇਰੇ ਕੋਲ ਪੁਖਤਾ ਜਾਣਕਾਰੀ ਨਹੀਂ ਹੈ।
ਪੰਜਾਬ 'ਚ ਮੁੜ ਆਵੇਗਾ ਤੂਫ਼ਾਨ ਤੇ ਭਾਰੀ ਮੀਂਹ! 1 ਜੂਨ ਤੱਕ ਇਹ ਜ਼ਿਲ੍ਹੇ ਰਹਿਣ Alert
NEXT STORY