ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਮਹਿਲ ਕਲਾਂ ਦੀ ਔਰਤ, ਜਿਸਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ, ਉਸਦੇ 8 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੇਗੇਟਿਵ ਆਈ ਹੈ।ਇਸ ਮੌਕੇ ਇਕ ਡਾਕਟਰ ਸਮੇਤ ਦੋ ਹੈਲਥ ਵਿਭਾਗ ਦੇ ਕਰਮਚਾਰੀਆਂ ਦੀ ਰਿਪੋਰਟ ਸ਼ੱਕੀ ਆਈ ਹੈ, ਜਿਸ ਨੂੰ ਫਿਰ ਤੋਂ ਰੀਸੈਂਪਲਿੰਗ ਲਈ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੇ 8 ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਨੇਗੇਟਿਵ ਆ ਗਈ ਹੈ। ਤਬਲੀਗੀ ਜਮਾਤ ਨਾਲ ਜੁੜੇ ਇਕ ਨੌਜਵਾਨ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਕ ਡਾਕਟਰ ਅਤੇ ਇਕ ਸਿਹਤ ਵਿਭਾਗ ਦੇ ਕਰਮਚਾਰੀ ਦੀ ਰਿਪੋਰਟ ਸ਼ੱਕੀ ਆਈ ਹੈ, ਜਿਸ ਨੂੰ ਰੀਸੈਂਪਲਿੰਗ ਲਈ ਫਿਰ ਤੋਂ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ਵਿਚੋਂ 75 ਵਿਅਕਤੀਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ, ਜਿਸ ਵਿਚੋਂ ਦੋ ਦੀ ਰਿਪੋਰਟ ਪਾਜ਼ੇਟਿਵ ਆਈ ਹੈ। 60 ਵਿਅਕਤੀਆਂ ਦੀ ਰਿਪੋਰਟ ਨੇਗੇਟਿਵ ਆਈ ਹੈ। 11 ਵਿਅਕਤੀਆਂ ਦੀ ਰਿਪੋਰਟ ਪੈਂਡਿੰਗ ਹੈ, ਜਦੋਂਕਿ ਦੋ ਵਿਅਕਤੀਆਂ ਦੀ ਰਿਪੋਰਟ ਸ਼ੱਕੀ ਆਈ ਹੈ।
ਮੂੰਹ ਸਾਫ ਕਰਕੇ ਸੜਕਾਂ 'ਤੇ ਸੁੱਟੇ ਨੋਟ, ਵੀਡੀਓ ਵਾਇਰਲ ਹੋਣ ਕਾਰਨ ਲੋਕਾਂ 'ਚ ਬਣਿਆ ਦਹਿਸ਼ਤ ਦਾ ਮਾਹੌਲ
NEXT STORY