ਜਲੰਧਰ: ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਸਿਵਲ ਹਸਪਤਾਲ ’ਚ ਆਕਸੀਜਨ ਸਿਲੰਡਰਾਂ ਦੀ ਖ਼ਪਤ ਅਤੇ ਉਨ੍ਹਾਂ ਦੇ ਬਿੱਲਾਂ ਦੀ ਅਦਾਇਗੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਡਿਟ ਕੀਤਾ ਹੈ। ਜਾਂਚ ਏ.ਡੀ.ਸੀ. (ਡੀ) ਦੇ ਅਧੀਨ ਕੀਤੀ ਗਈ। ਰਿਪੋਰਟ ’ਚ ਸਿਵਲ ਹਸਪਤਾਲ ’ਚ ਆਕਸੀਜਨ ਸਿਲੰਡਰਾਂ ਦੀ ਖ਼ਪਤ ਅਤੇ ਉਨ੍ਹਾਂ ਦੀ ਡਿਮਾਂਡ ’ਚ ਫਰਕ ਮਿਲਿਆ ਹੈ। ਕੋਰੋਨਾ ਦੇ ਇਲਾਜ ਲਈ ਹੁਣ ਸਿਲੰਡਰ ਹੀ ਨਹੀਂ, ਹੋਰ ਸਿਲੰਡਰਾਂ ਦੇ ਲਈ ਵੀ ਹਸਪਤਾਲ ਦੇ ਯੂਜ਼ਰ ਚਾਰਜਰ ’ਚੋਂ ਖਰਚ ਕੀਤਾ।
ਇਹ ਵੀ ਪੜ੍ਹੋ : ਭਵਾਨੀਗੜ੍ਹ ’ਚ ਦੂਜੇ ਦਿਨ ਵੀ ਸਿੱਖਿਆ ਮੰਤਰੀ ਦਾ ਜ਼ਬਰਦਸਤ ਵਿਰੋਧ, ਪੁਲਸ ਨੇ ਹਿਰਾਸਤ ’ਚ ਲਏ 6 ਅਧਿਆਪਕ
ਕੋਰੋਨਾ ਮਰੀਜ਼ਾਂ ਦੇ ਲਈ ਇਸਤੇਮਾਲ ਆਕਸੀਜਨ ਦਾ ਪੈਸਾ ਜ਼ਿਲ੍ਹਾ ਪ੍ਰਸ਼ਾਸਨ ਅਦਾ ਕਰ ਰਿਹਾ ਹੈ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਆਕਸੀਜਨ ਸਿਲੰਡਰਾਂ ’ਚ ਹੇਰਾ-ਫੇਰੀ ਨਹੀਂ ਹੋਈ,ਜਦਕਿ ਹਸਪਤਾਲ ’ਚ ਬਾਹਰ ਤੋਂ ਆਉਣ ਵਾਲੇ ਆਕਸੀਜਨ ਸਿਲੰਡਰਾਂ ਨੂੰ ਕੋਵਿਡ ਦੇ ਨਾਲ ਹੋਰ ਮਰੀਜ਼ਾਂ ਦੇ ਇਲਾਜ ’ਚ ਇਸਤੇਮਾਲ ਕੀਤਾ ਗਿਆ ਹੈ।ਡਾਕਟਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਫ਼ਿਜ਼ੀਕਲ ਇੰਸਪੈਕਸ਼ਨ ਨਹੀਂ ਕੀਤੀ, ਟ੍ਰੈਨਿੰਗ ’ਤੇ ਆਏ ਯੂਨੀਅਰ ਡਾਕਟਰਾਂ ਦੇ ਹੱਥਾਂ ’ਚ ਰਿਪੋਰਟ ਦੇ ਦਿੱਤੀ ਸੀ। ਜਦਕਿ ਕਲਰਕ ਵਿਭਾਗ ਨੇ ਸਿਲੰਡਰ ਆਪਣੀ ਮਰਜ਼ੀ ਨਾਲ ਵਾਰਡਾਂ ’ਚ ਦੇ ਦਿੱਤੇ ਸਨ ਅਤੇ ਉਹ ਖ਼ੁਦ ਸਿਲੰਡਰ ਆਪਣੇ ਤੌਰ ’ਤੇ ਫੈਕਟਰੀ ਤੋਂ ਮੰਗਵਾਉਂਦੇ ਰਹੇ। ਏ.ਡੀ.ਸੀ. ਦੀ ਰਿਪੋਰਟ ਦੇ ਮੁਤਾਬਕ ਜਦੋਂ ਹਸਪਤਾਲ ਤੋਂ ਨਾਨ ਕੋਵਿਡ ਮਰੀਜ਼ਾਂ ’ਤੇ ਖਪਤ ਕੀਤੀ ਗਈ ਆਕਸੀਜਨ ਦਾ ਬਿਓਰਾ ਮੰਗਿਆ ਤਾਂ ਕੋਈ ਦਸਤਾਵੇਜ ਨਹੀਂ ਨਜ਼ਰ ਆਇਆ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਟਿਕਰੀ ਬਾਰਡਰ ਤੋਂ ਪਰਤਦੇ ਕਿਸਾਨ ਦੀ ਰੇਲ ਹਾਦਸੇ ’ਚ ਮੌਤ
11 ਭਾਗਾਂ ’ਚ ਸਿਵਲ ਹਸਤਪਤਾਲ ’ਚ ਕੋਵਿਡ-19 ਦੌਰਾਨ ਆਕਸੀਜਨ ਸਿਲੰਡਰਾਂ ਦੀ ਖ਼ਪਤ ਅਤੇ ਉਨ੍ਹਾਂ ਦੀ ਬਿਲਡਿੰਗ ਨੂੰ ਲੈ ਕੇ ਸਬਮਿਟ ਹੋਈ ਰਿਪੋਰਟ
ਸਿਵਲ ਹਸਪਤਾਲ ’ਚ ਕੋਵਿਡ-19 ਦੌਰਾਨ ਖ਼ਪਤ ਹੋਏ ਆਕਸੀਜਨ ਸਿਲੰਡਰਾਂ ਦੇ ਬਿੱਲਾਂ ਦਾ ਆਡਿਟ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੇ ਨਿਰਦੇਸ਼ ’ਤੇ ਕੀਤਾ ਗਿਆ ਹੈ। ਇਸ ਦੇ ਬਾਅਦ ਏ.ਡੀ.ਸੀ. (ਡੀ) ਜਸਪ੍ਰੀਤ ਸਿੰਘ ਦੀ ਅਗਵਾਈ ’ਚ 5 ਅਗਸਤ ਤੱਕ ਦੀ ਰਿਪੋਰਟ ਸਬਮਿਟ ਕੀਤੀ ਗਈ ਹੈ।
ਹਸਪਤਾਲ ’ਚ ਨਿਰਧਾਰਿਤ ਕੀਤੇ ਗਏ ਰੇਟ ’ਤੇ ਆਈ ਆਕਸੀਜਨ
ਸਿਵਲ ਹਸਪਤਾਲ ’ਚ ਕੋਵਿਡ ਦੇ ਮਰੀਜ਼ਾਂ ਵਲੋਂ ਆਕਸੀਜਨ ਸਿਲੰਡਰ ਭੇਜੇ ਗਏ ਸਨ।ਬਿੱਲਾਂ ਦੀ ਆਡਿਟ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫਰਮ ਵਲੋਂ ਜੋ ਵੀ ਬਿੱਲ ਭੇਜੇ ਗਏ ਹਨ, ਉਨ੍ਹਾਂ ਨੇ ਆਡਿਟ ਟੀਮ ਦੇ ਸਾਹਮਣੇ ਹਸਪਤਾਲ ਪੇਸ਼ ਨਹੀਂ ਕਰ ਸਕਿਆ, ਜਦਕਿ ਬਿੱਲ ਨਿਰਧਾਰਿਤ ਰੇਟ ਦੇ ਨਾਲ ਮਿਲਦੇ ਹਨ।
ਕੰਡਿਆਲੀ ਤਾਰਾਂ ਦੇ ਨਜ਼ਦੀਕ ਘੁੰਮਦਾ ਸ਼ੱਕੀ ਬੀ.ਐੱਸ.ਐੱਫ. ਨੇ ਕੀਤਾ ਕਾਬੂ
NEXT STORY