ਨਾਭਾ (ਜੈਨ) : ਇਥੇ ਪੁਲਸ ਨੇ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਚਾਰ ਦੁਕਾਨਦਾਰਾਂ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ. ਐੱਸ. ਪੀ. ਰਾਜੇਸ਼ ਕੁਮਾਰ ਛਿੱਬੜ ਨੇ ਦੱਸਿਆ ਕਿ ਕਰਿਆਨਾ ਦੁਕਾਨਦਾਰ ਪ੍ਰਦੀਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਦੀਵਾਨਾ ਸਟਰੀਟ ਨੂੰ ਮਾਲੇਰਕੋਟਲਾ ਰੋਡ ਲਾਗੇ, ਮੁਸਤਾਖ ਖਾਨ ਪੁੱਤਰ ਬਿੰਦਰ ਖਾਨ ਵਾਸੀ ਹਰੀਗੜ੍ਹ ਨੂੰ ਬਾਰਬਰ (ਨਾਈ) ਦੁਕਾਨ, ਸਤਪਾਲ ਸਿੰਘ ਪੁੱਤਰ ਰਾਜ ਸਿੰਘ ਵਾਸੀ ਕਰਤਾਰ ਕਾਲੋਨੀ, ਜਗਤਾਰ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀ ਅਲੌਹਰਾਂ ਕਲਾਂ ਨੂੰ ਜਗਤਾਰ ਟੈਲੀਕਾਲ ਦੁਕਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ, ਜਿਸ ਕਾਰਨ ਧਾਰਾ 188 ਆਈ. ਪੀ. ਸੀ. ਅਤੇ ਸੈਕਸ਼ਨ 51 ਡਿਜਾਸਟਰ ਮੈਨੇਜਮੈਂਅ ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਹਨ।
ਅਕਸ਼ੇ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਪਾਂਡੂਸਰ ਮੁਹੱਲਾ, ਸ਼ਿਵਮ ਪੁੱਤਰ ਤਿਲਕ ਰਾਜ ਵਾਸੀ ਪਾਂਡੂਸਰ ਮੁਹੱਲਾ ਅਤ ਟੇਲਰ ਮਾਸਟਰ ਗੁਰਚਰਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬਿਰੜਵਾਲ ਖ਼ਿਲਾਫ਼ ਵੀ ਮਾਮਲੇ ਦਰਜ ਕੀਤੇ ਗਏ। ਹੁਣ ਪੁਲਸ ਨੇ ਰਿਹਾਇਸ਼ੀ ਖੇਤਰ ਤੇ ਕਾਲੋਨੀਆਂ ਵਿਚ ਵੀ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ, ਜਿਥੇ ਲੋਕੀ ਦੇਰ ਰਾਤ ਤੱਕ ਦੁਕਾਨਾਂ ਖੋਲ੍ਹ ਕੇ ਬੈਠਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪੀ. ਜੀ. ਆਈ. ’ਤੇ ਸਾਧਿਆ ਨਿਸ਼ਾਨਾ
NEXT STORY