ਤਪਾ ਮੰਡੀ (ਸ਼ਾਮ,ਗਰਗ) : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਜਿੱਥੇ ਵੱਡੇ-ਵੱਡੇ ਨੁਕਸਾਨ ਹੋਏ ਹਨ ਅਤੇ ਲੋਕਾਂ ਨੂੰ ਕਾਰੋਬਾਰਾਂ ਵਿਚ ਘਾਟਾ ਪੈ ਰਿਹਾ ਹੈ, ਉੱਥੇ ਹੀ ਇਸ ਦੇ ਕੁਝ ਚੰਗੇ ਪੱਖ ਵੀ ਦੇਖਣ ਨੂੰ ਮਿਲ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਸਥਾਨਕ ਮੰਡੀ ਵਿਖੇ ਵੇਖਣ ਨੂੰ ਮਿਲੀ ਜਦੋਂ ਸ਼ਹਿਰ ਜੀ ਨਾਮਵਰ ਫ਼ਰਮ ਭੈਣੀ ਬੋਰਿੰਗ ਕੰਪਨੀ ਦੇ ਪਰਿਵਾਰ ਵਿਚ ਹੋਏ ਵਿਆਹ 'ਤੇ ਸਿਰਫ ਦਸ ਬਾਰਾਤੀਆਂ ਦਾ ਹੀ ਇਕੱਠ ਦੇਖਣ ਨੂੰ ਮਿਲਿਆ। ਗੱਲਬਾਤ ਦੌਰਾਨ ਪਰਿਵਾਰਕ ਮੈਂਬਰ ਲਵਲੀ ਗੋਇਲ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਹੀ ਮਹਿੰਗਾਈ ਅਤੇ ਮੰਦੀ ਦੇ ਇਸ ਦੌਰ 'ਚ ਇਹ ਸਬਕ ਲੈ ਕੇ ਚੱਲਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਵਿਆਹ ਬਿਲਕੁਲ ਸਾਦੇ ਕਰੀਏ ਤਾਂ ਜੋ ਵਾਧੂ ਖਰਚੇ ਵਿਚ ਵਰਤੀ ਜਾਣ ਵਾਲੀ ਰਕਮ ਨੂੰ ਕਿਸੇ ਕਾਰੋਬਾਰ ਵਿਚ ਲਾਇਆ ਜਾਵੇ।
ਇਨ੍ਹਾਂ ਦੋਵਾਂ ਪੱਖਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਾਲ-ਨਾਲ ਮਾਸਕ ਦੀ ਵਰਤੋਂ ਵੀ ਪੂਰੀ ਤਰ੍ਹਾਂ ਕੀਤੀ। ਸ਼ਾਸਤਰੀ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ 7 ਫੇਰੇ ਕਰਵਾ ਕੇ ਵਿਆਹ ਸਪੰਨ ਕਰਵਾਇਆ।
ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ
NEXT STORY