ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਸ੍ਰੀ ਮੁਕਤਸਰ ਸਾਹਿਬ 'ਚ ਭਾਵੇਂ ਅੱਜ ਸਵੇਰੇ ਇਕ ਕੋਰੋਨਾ ਦਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ ਪਰ ਸਿਹਤ ਵਿਭਾਗ ਵੱਲੋਂ ਲਗਾਤਾਰ ਕੋਰੋਨਾ ਮਰੀਜ਼ਾਂ ਦੇ ਕੀਤੇ ਜਾ ਰਹੇ ਇਲਾਜ ਸਦਕਾ ਅੱਜ ਕੋਵਿਡ-19 ਹਸਪਤਾਲ ਵਿਖੇ ਦਾਖ਼ਲ ਕੋਰੋਨਾ ਪਾਜ਼ੇਟਿਵ 4 ਕੇਸਾਂ ਵਿਚੋਂ 3 ਮਰੀਜ਼ਾਂ ਨੂੰ ਛੁੱਟੀ ਦੇ ਕੇ ਉਨ੍ਹਾਂ ਦੀ ਘਰ ਵਾਪਸੀ ਕਰਾ ਦਿੱਤੀ ਗਈ ਹੈ। ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਤੇ ਹਸਪਤਾਲ ਟੀਮ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਦਿਆਂ ਘਰਾਂ ਲਈ ਰਵਾਨਾ ਕੀਤਾ ਅਤੇ ਨਾਲ ਹੀ ਮਰੀਜ਼ਾਂ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ।
ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੁੱਲ 72 ਕੇਸ ਕੋਰੋਨਾ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿਚੋਂ 67 ਮਰੀਜ਼ਾਂ ਨੂੰ ਪਹਿਲਾਂ ਹੀ ਛੁੱਟੀ ਮਿਲ ਚੁੱਕੀ ਹੈ, ਜਦਕਿ ਬਾਕੀ 5 ਮਾਮਲਿਆਂ ਵਿਚੋਂ ਤਿੰਨ ਨੂੰ ਅੱਜ ਇਲਾਜ ਉਪਰੰਤ ਛੁੱਟੀ ਮਿਲੀ ਹੈ, ਜਦਕਿ ਬਾਕੀ ਰਹੇ ਦੋ ਮਾਮਲੇ ਜਿਨ੍ਹਾਂ ਵਿਚੋਂ ਇਕ ਦੀ ਅੱਜ ਪੁਸ਼ਟੀ ਹੋਈ ਹੈ, ਇਸ ਸਮੇਂ ਕੋਵਿਡ-19 ਹਸਪਤਾਲ ਵਿਖੇ ਇਲਾਜ ਅਧੀਨ ਹਨ।
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਇਆ ਹਰਚੋਵਾਲ ਦਾ ਗੁਰਚਰਨ ਸਿੰਘ
NEXT STORY