ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਨਾਲ ਮੰਗਲਵਾਰ 8 ਹੋਰ ਮੌਤਾਂ ਹੋ ਗਈਆਂ ਜਦਕਿ 183 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਹੁਣ ਤੱਕ ਹੋਏ ਬੀਮਾਰ ਮਰੀਜ਼ਾਂ ’ਚੋਂ 80 ਫੀਸਦੀ ਠੀਕ ਹੋ ਚੁੱਕੇ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 8 ਹੋਰ ਮੌਤਾਂ ਹੋਣ ਮਗਰੋਂ ਹੁਣ ਤੱਕ ਮੌਤਾਂ ਦੀ ਗਿਣਤੀ 209 ਹੋ ਗਈ ਹੈ, ਜਦਕਿ ਪਾਜ਼ੇਟਿਵ ਕੇਸਾਂ ਦੀ ਗਿਣਤੀ 7475 ਹੋ ਗਈ ਹੈ। ਹੁਣ ਤੱਕ ਠੀਕ ਹੋਣ ਵਾਲਿਆਂ ਦੀ ਗਿਣਤੀ 5965 ਹੈ, ਜਦੋਂ ਕਿ 1301 ਕੇਸ ਐਕਟਿਵ ਹਨ।
ਇਨ੍ਹਾਂ ਮਰੀਜ਼ਾਂ ਦੀ ਗਈ ਜਾਨ
– ਪਟਿਆਲਾ ਦੇ ਰਾਘੋਮਾਜਰਾ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਜੋ ਕਿ ਸ਼ੂਗਰ ਦਾ ਪੁਰਾਣਾ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਹਸਪਤਾਲ ’ਚ ਦਾਖਲ ਹੋਇਆ ਸੀ।
– ਆਰਿਆ ਸਮਾਜ ਦਾ ਰਹਿਣ ਵਾਲਾ 31 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਹਸਪਤਾਲ ’ਚ ਇਲਾਜ ਕਰਵਾ ਿਰਹਾ ਸੀ।
– ਅਨੰਦ ਨਗਰ-ਏ ਐਕਸਟੈਂਸ਼ਨ ਦਾ ਰਹਿਣ ਵਾਲਾ 56 ਸਾਲਾ ਪੁਰਸ਼ ਜੋ ਕਿ ਪੁਰਾਣਾ ਸ਼ੂਗਰ, ਹਾਈਪਰਟੈਂਸ਼ਨ ਅਤੇ ਕਿਡਨੀ ਦੀ ਬੀਮਾਰੀਆਂ ਦਾ ਮਰੀਜ਼ ਸੀ।
– ਕਡ਼ਾਹ ਵਾਲਾ ਚੌਕ, ਰਾਘੋਮਾਜਰਾ ਦਾ ਰਹਿਣ ਵਾਲਾ 39 ਸਾਲਾ ਨੌਜਵਾਨ ਜੋ ਕਿ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ।
– ਪਿੰਡ ਅਗੋਵਾਲ ਤਹਿਸੀਲ ਨਾਭਾ ਦਾ ਰਹਿਣ ਵਾਲਾ 82 ਸਾਲਾ ਬਜ਼ੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਹਸਪਤਾਲ ’ਚ ਦਾਖਲ ਸੀ।
– ਨਾਭਾ ਦੇ ਮੈਹਸ ਗੇਟ ਦੀ ਰਹਿਣ ਵਾਲੀ 86 ਸਾਲਾ ਬਜ਼ੁਰਗ ਅੌਰਤ ਜੋ ਕਿ ਪੁਰਾਣੀ ਸ਼ੂਗਰ, ਬੀ. ਪੀ. ਦੀ ਮਰੀਜ਼ ਸੀ।
– ਸਮਾਣਾ ਦੀ ਵਡ਼ੈਚ ਕਾਲੋਨੀ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਜੋ ਕਿ ਪੁਰਾਣਾ ਸ਼ੂਗਰ ਅਤੇ ਹਾਈਪਰਟੈਨਸ਼ਨ ਦਾ ਮਰੀਜ਼ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।
– ਪਿੰਡ ਲਹਿਲਾ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ 31 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਸੈਕਟਰ 32, ਚੰਡੀਗਡ਼੍ਹ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਸੀ।
ਜਿਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼ਾਂ
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਮਿਲੇ 183 ਮਰੀਜ਼ਾਂ ’ਚੋਂ 72 ਪਟਿਆਲਾ ਸ਼ਹਿਰ, 6 ਸਮਾਣਾ, 34 ਰਾਜਪੁਰਾ, 19 ਨਾਭਾ ਅਤੇ 52 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 17 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 159 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਅਤੇ 7 ਬਾਹਰੀ ਰਾਜਾਂ ਤੋਂ ਆਉਣ ਕਾਰਣ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।
ਡਾ. ਮਲਹੋਤਰਾ ਨੇ ਵਿਸਥਾਰ ’ਚ ਦੱਸਿਆ ਕਿ ਪਟਿਆਲਾ ਦੇ ਅਜੀਤ ਨਗਰ, ਸਰਹੰਦ ਰੋਡ, ਗੁਰੂ ਨਾਨਕ ਨਗਰ ਤੋਂ 3-3, ਅਰਬਨ ਅਸਟੇਟ ਫੇਸ-2, ਸਿਵਲ ਲਾਈਨ, ਘੇਰ ਸੋਢੀਆਂ, ਅਜ਼ਾਦ ਨਗਰ, ਬਹੇਡ਼ਾ ਰੋਡ, ਇੰਦਰਾ ਕਾਲੋਨੀ, ਪੁਰਾਣਾ ਪ੍ਰੈੱਸ ਰੋਡ, ਉਪਕਾਰ ਨਗਰ, ਮੋਤੀ ਬਾਗ, ਆਰਿਆ ਸਮਾਜ, ਡਵੀਜ਼ਨ ਨੰਬਰ-4 ਤੋਂ 2-2, ਓਮੈਕਸ ਸਿਟੀ, ਵਿੱਦਿਆ ਨਗਰ, ਡੀ. ਐੱਮ. ਡਬਲਯੂ, ਗੁਰੂ ਨਾਨਕ ਐਨਕਲੇਵ, ਪ੍ਰਤਾਪ ਨਗਰ, ਮਾਡਲ ਟਾਊਨ ਰਾਜਪੁਰਾ ਕਾਲੋਨੀ, ਅਾਹਲੂਵਾਲੀਆ ਸਟਰੀਟ, ਰਣਜੀਤ ਵਿਹਾਰ, ਬਾਜਵਾ ਕਾਲੋਨੀ, ਕਰਤਾਰ ਕਾਲੋਨੀ, ਬੈਂਕ ਕਾਲੋਨੀ, ਮਜੀਠੀਆ ਐਨਕਲੇਵ ਆਦਿ ਥਾਵਾਂ ਤੋਂ 1-1, ਰਾਜਪੁਰਾ ਤੋਂ ਪੁਰਾਣਾ ਰਾਜਪੁਰਾ, ਅਮਨਦੀਪ ਕਾਲੋਨੀ ਤੋਂ 3-3, ਨਿਊ ਦਸ਼ਮੇਸ਼ ਕਾਲੋਨੀ, ਫੋਕਲ ਪੁਆਇੰਟ, ਬਾਬਾ ਦੀਪ ਸਿੰਘ ਕਾਲੋਨੀ, ਗੱਜੂ ਖੇਡ਼ਾ, ਡਾਲੀਮਾ ਵਿਹਾਰ, ਸਟਾਰ ਐਨਕਲੇਵ ਆਦਿ ਥਾਵਾਂ ਤੋਂ 2-2, ਪੰਜੀਰੀ ਪਲਾਟ, ਸੁੰਦਰ ਵਿਹਾਰ, ਪ੍ਰਤਾਪ ਕਾਲੋਨੀ, ਨੇਡ਼ੇ ਸ਼ਿਵ ਮੰਦਿਰ, ਪੰਜਾਬ ਐਨਕਲੇਵ, ਦਸ਼ਮੇਸ਼ ਕਾਲੋਨੀ, ਅਸ਼ੋਕ ਵਿਹਾਰ ਆਦਿ ਥਾਵਾਂ ਤੋਂ 1-1, ਸਮਾਣਾ ਦੇ ਭਵਾਨੀਗਡ਼੍ਹ ਰੋਡ ਤੋਂ 4, ਕ੍ਰਿਸ਼ਨਾ ਬਸਤੀ ਅਤੇ ਗਰੀਨ ਕਾਲੋਨੀ ’ਚੋਂ 1-1, ਨਾਭਾ ਦੇ ਆਪੋ-ਆਪ ਸਟਰੀਟ ਤੋਂ 4, ਜੱਟਾ ਵਾਲਾ ਬਾਂਸ ਤੋਂ 3, ਪਟਿਆਲਾ ਗੇਟ, ਸਿਨੇਮਾ ਰੋਡ ਤੋਂ 2-2, ਵੀਰ ਸਿੰਘ ਕਾਲੋਨੀ, ਹੀਰਾ ਐਨਕਲੇਵ, ਰਾਮਨਗਰ, ਮਲੇਰੀਅਨ ਸਟਰੀਟ, ਦਸ਼ਮੇਸ਼ ਕਾਲੋਨੀ ਆਦਿ ਤੋਂ 1-1 ਅਤੇ 52 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਇਨ੍ਹਾਂ ’ਚ ਇਕ ਸਿਹਤ ਕਰਮੀ ਵੀ ਸ਼ਾਮਿਲ ਹੈ।
ਹੁਣ ਤੱਕ ਲਏ ਸੈਂਪਲ102933
ਨੈਗੇਟਿਵ92408
ਰਿਪੋਰਟ ਪੈਂਡਿੰਗ2800
ਪਾਜ਼ੇਟਿਵ7475
ਮੌਤਾਂ209
ਠੀਕ ਹੋਏ 5965
ਐਕਟਿਵ1301
ਪੰਜਾਬ ਪੁਲਸ ਨੇ ਕੋਵਿਡ-19 ਸਬੰਧੀ ਅਫਵਾਹਾਂ ਫੈਲਾਉਣ ਵਾਲੇ ਨੰਬਰਦਾਰ ਨੂੰ ਕੀਤਾ ਗ੍ਰਿਫਤਾਰ
NEXT STORY