ਲੁਧਿਆਣਾ : ਪੰਜਾਬ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਆਲਮ ਇਹ ਹੈ ਕਿ ਜਿੱਥੇ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਥੇ ਹੀ ਮੌਤਾਂ ਦੇ ਅੰਕੜੇ ਦਾ ਗਰਾਫ਼ ਵੀ ਆਏ ਦਿਨ ਵੱਧ ਰਿਹਾ ਹੈ। ਲੁਧਿਆਣਾ ਵਿਚ ਵਿਆਹ ਦੀਆਂ ਤਿਆਰੀਆਂ ਵਿਚ ਜੁਟੇ ਮਾਂ-ਪੁੱਤ ਦੀ ਸਿਰਫ ਪੰਜ ਦਿਨਾਂ ਦੇ ਫਰਕ ਨਾਲ ਕੋਰੋਨਾ ਕਾਰਣ ਮੌਤ ਹੋ ਗਈ। ਸਾਈਕਲ ਮਾਰਕਿਟ ਅਰੋੜਾ ਪੈਲੇਸ ਲੁਧਿਆਣਾ ਦੇ ਰਹਿਣ ਵਾਲੇ ਮੁਹੰਮਦ ਸੁਲੇਮਾਨ (19) ਅਤੇ ਉਸ ਦੀ ਮਾਂ ਕਮਰੂਨਿਮਾ (45) ਦੀ ਕੋਰੋਨਾ ਕਾਰਣ ਮੌਤ ਹੋ ਗਈ। ਮ੍ਰਿਤਕਾ ਦੇ ਛੋਟੇ ਪੁੱਤਰ ਮੁਹੰਮਦ ਜੁਗਨੂੰ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਮਾਂ ਅਤੇ ਭਰਾ ਦੋਵੇਂ ਬਾਜ਼ਾਰ ਗਏ ਸਨ।
ਇਹ ਵੀ ਪੜ੍ਹੋ : ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਨਵਜੋਤ ਸਿੱਧੂ ਨੂੰ ਫੂਲਕਾ ਨੇ ਵਿਖਾਇਆ ਸ਼ੀਸ਼ਾ
ਉਕਤ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਤੀਜੀ ਮੰਜ਼ਿਲ ’ਤੇ ਹੈ ਜਦੋਂ ਉਹ ਘਰ ਆਏ ਤਾਂ ਉਨ੍ਹਾਂ ਨੂੰ ਪੌੜੀਆਂ ਚੜ੍ਹਨ ਵਿਚ ਕਾਫੀ ਤਕਲੀਫ ਹੋਈ, ਜਿਸ ਤੋਂ ਬਾਅਦ ਦੋਵਾਂ ਦੀ ਸੀ. ਟੀ. ਸਕੈਨ, ਐਕਸਰੇ ਅਤੇ ਖੂਨ ਦੀ ਜਾਂਚ ਵੀ ਕਰਵਾਈ ਗਈ। ਉਨ੍ਹਾਂ ਨੇ ਆਪਣੀ ਤਸੱਲੀ ਲਈ ਲਗਭਗ 5-6 ਥਾਵਾਂ ਤੋਂ ਜਾਂਚ ਕਰਵਾਈ ਪਰ ਹਰ ਥਾਂ ’ਤੇ ਇਕੋ ਹੀ ਰਿਪੋਰਟ ਆਈ। ਹਾਰ ਕੇ ਦੋਵਾਂ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਭਰਤੀ ਕਰਵਾਇਆ ਗਿਆ ਪਰ ਸੋਮਵਾਰ (12 ਅਪ੍ਰੈਲ) ਰਾਤ ਨੂੰ ਮਾਂ ਦੀ ਮੌਤ ਹੋ ਗਈ ਅਤੇ 17 ਅਪ੍ਰੈਲ ਦੀ ਰਾਤ ਭਰਾ ਦੀ ਮੌਤ ਹੋ ਗਈ। ਤਿੰਨ ਮਹੀਨੇ ਬਾਅਦ ਉਸ ਦਾ ਵਿਆਹ ਸੀ।
ਇਹ ਵੀ ਪੜ੍ਹੋ : ਫਰੀਦਕੋਟ ’ਚ ਫੈਲੀ ਦਹਿਸ਼ਤ, ਦਰੱਖਤ ਨਾਲ ਲਟਕਦੀ ਮਿਲੀ ਪੁਲਸ ਮੁਲਾਜ਼ਮ ਦੀ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ: ਮਾਡਲਿੰਗ ਦੀ ਦੁਨੀਆ ’ਚ ਤਹਿਲਕਾ ਮਚਾਉਣ ਲਈ ਤਿਆਰ ਸਾਢੇ 3 ਸਾਲ ਦਾ ਪ੍ਰਤਯਕਸ਼, ਆ ਰਹੇ ਵੱਡੇ ਆਫ਼ਰ
NEXT STORY