ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਦੀ ਪੁਰਾਣੀ ਤਹਿਸ਼ੀਲ ਨਜ਼ਦੀਕ ਰਹਿੰਦੀ ਇਕ 65 ਸਾਲਾ ਬਜੁਰਗ ਬੀਬੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ। ਉਥੇ ਨਾਲ ਹੀ ਬੀਤੇ ਦਿਨੀਂ ਸਥਾਨਕ ਸ਼ਹਿਰ ਦੇ ਮੋਹਨ ਨਗਰ ਦੇ ਵਾਸੀ ਇਕੋਂ ਪਰਿਵਾਰ ਦੇ ਕੋਰੋਨਾ ਪਾਜ਼ੇਟਿਵ ਪਾਏ ਗਏ 6 ਮੈਂਬਰਾਂ ਦੇ ਅੱਜ ਤੰਦਰੁਸਤ ਹੋ ਕੇ ਘਰ ਪਰਤ ਆਉਣ 'ਤੇ ਸਮੂਚੇ ਸ਼ਹਿਰ ਅਤੇ ਮੋਹਨ ਨਗਰ ਨਿਵਾਸੀਆਂ 'ਚ ਖੁਸ਼ੀ ਦੀ ਲਹਿਰ ਪਾਈ ਗਈ।
ਇਹ ਵੀ ਪੜ੍ਹੋ: 15 ਸਾਲ ਪਹਿਲਾਂ ਹੋਈ ਸੀ ਨੂੰਹ-ਪੁੱਤਰ ਦੀ ਮੌਤ, ਹੁਣ ਅੰਨ੍ਹੀ ਦਾਦੀ ਦੇ ਆਖਰੀ ਸਹਾਰੇ ਪੋਤਰੇ ਨੇ ਵੀ ਤੋੜਿਆ ਦਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਸਪਤਾਲ ਦੇ ਐੱਸ.ਐੱਮ.ਓ. ਡਾਕਟਰ ਪਰਵੀਨ ਗਰਗ ਅਤੇ ਹੈਲਥ ਇੰਸਪੈਕਟਰ ਕਾਕਾ ਰਾਮ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੀ ਪੁਰਾਣੀ ਤਹਿਸ਼ੀਲ ਨਜ਼ਦੀਕ ਰਹਿੰਦੀ ਇਕ 65 ਸਾਲਾ ਔਰਤ ਕਾਂਤਾ ਦੇਵੀ ਜੋ ਕਿ ਬੀਮਾਰ ਸੀ ਅਤੇ ਇਸ ਦਾ ਸੰਗਰੂਰ ਤੋਂ ਇਲਾਜ ਚੱਲਦਾ ਸੀ, ਜਿਥੇ ਇਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਬੀਬੀ ਨੂੰ ਇਲਾਜ ਲਈ ਕੋਵਿਡ-19 ਕੇਅਰ ਸੈਂਟਰ ਵਿਖੇ ਭੇਜਿਆ ਜਾ ਰਿਹਾ ਹੈ ਅਤੇ ਇਸ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਵੀ ਜਾਂਚ ਲਈ ਨਮੂਨੇ ਲਏ ਜਾਣਗੇ।
ਇਹ ਵੀ ਪੜ੍ਹੋ: ਕਾਰਗਿਲ ਦੀਆਂ ਬਰਫੀਲੀਆਂ ਚੋਟੀਆਂ 'ਤੇ ਅੱਜ ਵੀ ਗੂੰਜਦੀ ਹੈ ਸੂਰਬੀਰਾਂ ਦੀ ਬਹਾਦਰੀ ਦੀ ਗੂੰਜ
ਐੱਸ.ਐੱਮ.ਓ. ਡਾ. ਪ੍ਰਵੀਨ ਗਰਗ ਅਤੇ ਹੈਲਥ ਇੰਸਪੈਕਟਰ ਕਾਕਾ ਰਾਮ ਸ਼ਰਮਾ ਨੇ ਦੱਸਿਆ ਕਿ ਮੋਹਨ ਨਗਰ ਦੇ ਇਕ ਪਰਿਵਾਰ ਦੇ 6 ਮੈਂਬਰਾਂ ਉਸ਼ਾ ਰਾਣੀ, ਕਾਂਤਾ ਦੇਵੀ, ਹਰਮੇਸ ਚੰਦਨ, ਸੀਮਾ ਰਾਣੀ ਜੋ ਕਿ ਭਵਾਨੀਗੜ੍ਹ ਵਿਖੇ ਮੁਥੂਟ ਫਾਇਨਾਂਸ ਬੈਂਕ ਵਿਚ ਕੰਮ ਕਰਦੀ ਹੈ, ਸੂਨੈਨਾ ਕੌਂਸਲ ਅਤੇ ਸਾਢੇ ਚਾਰ ਸਾਲ ਦੀ ਛੋਟੀ ਬੱਚੀ ਦ੍ਰਿਸ਼ਟੀ ਕੌਂਸਲ ਸਾਰੇ ਮਿਸ਼ਨ ਫਤਿਹ ਤਹਿਤ ਮਲੇਰਕੋਟਲਾ ਦੇ ਕੋਵਿਡ-19 ਕੇਅਰ ਸੈਂਟਰ 'ਚੋਂ ਕੋਰੋਨਾ ਦੀ ਜੰਗ ਜਿੱਤ ਦੇ ਘਰ ਵਾਪਸ ਆ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਹੁਣ ਇਕ ਹਫ਼ਤੇ ਲਈ ਘਰ 'ਚ ਇਕਾਂਤਵਾਸ ਕੀਤਾ ਗਿਆ ਹੈ ਅਤੇ ਇਹ ਸਾਰੇ ਪਰਿਵਾਰ ਮੈਂਬਰ ਪੂਰੀ ਤਰ੍ਹਾਂ ਤੰਦਰੁਸਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁਥੂਟ ਫਾਇਨਾਂਸ ਬੈਂਕ ਦੇ ਬਾਕੀ ਸਾਰੇ ਕਰਮਚਾਰੀਆਂ ਦੇ ਕੋਰੋਨਾ ਦੀ ਜਾਂਚ ਲਈ ਜੋ ਨਮੂਨੇ ਲਏ ਗਏ ਸਨ। ਉਨ੍ਹਾਂ ਸਾਰਿਆਂ ਦੀ ਰਿਪੋਰਟ ਵੀ ਨੈਗਟਿਵ ਆਈ ਹੈ।
ਪੁਲਸ ਨੇ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਕੀਤਾ ਚੈੱਕ
NEXT STORY