ਭਵਾਨੀਗੜ੍ਹ (ਵਿਕਾਸ, ਸੰਜੀਵ): ਸਥਾਨਕ ਸ਼ਹਿਰ 'ਚ ਨਵੀਂ ਅਨਾਜ ਮੰਡੀ ਨੇੜੇ ਸਥਿਤ ਪ੍ਰਾਈਵੇਟ ਐੱਚ.ਡੀ.ਐੱਫ.ਸੀ. ਬੈਂਕ 'ਚ ਕੰਮ ਕਰਦੀ ਬੀਬੀਮੁਲਾਜ਼ਮ ਲਵਦੀਪ ਕੌਰ ਵਾਸੀ ਗਹਿਲਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬੈਂਕ ਪ੍ਰਬੰਧਕਾਂ 'ਚ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਬੁੱਧਵਾਰ ਤੋਂ ਬੈਂਕ ਬ੍ਰਾਂਚ ਨੂੰ ਅਗਲੇ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਉੱਥੇ ਹੀ ਅੱਜ ਸਿਹਤ ਵਿਭਾਗ ਵੱਲੋਂ ਉਕਤ ਬੈਂਕ ਬ੍ਰਾਂਚ ਦੇ ਮੈਨੇਜਰ ਸਮੇਤ ਸਮੂਹ ਮੁਲਾਜ਼ਮਾਂ ਦੀ ਸਿਹਤ ਦੀ ਜਾਂਚ ਕਰਕੇ ਸੈਪਲਿੰਗ ਕੀਤੀ ਗਈ। ਇਸ ਤੋਂ ਪਹਿਲਾਂ ਬ੍ਰਾਂਚ ਮੈਨੇਜਰ ਰਾਜੀਵ ਜਿੰਦਲ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਨ੍ਹਾਂ ਦੀ ਬੈਂਕ 'ਚ ਕੰਮ ਕਰਦੀ ਬੀਬੀ ਦੇ ਕੋਰੋਨਾ ਪਾਜ਼ੇਟਿਵ ਆਉਣ ਦਾ ਪਤਾ ਚੱਲਦਿਆਂ ਹੀ ਉਨ੍ਹਾਂ ਵਲੋਂ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਾਵਧਾਨੀ ਦੇ ਤੌਰ 'ਤੇ ਬ੍ਰਾਂਚ ਨੂੰ ਅਗਲੇ ਤਿੰਨ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਕੀ 2022 'ਚ 'ਨਸ਼ਾ' ਮੁੜ ਬਣੇਗਾ ਸੱਤਾ 'ਤੇ ਕਾਬਜ਼ ਹੋਣ ਦਾ ਮੁੱਖ ਮੁੱਦਾ ਜਾਂ ਫਿਰ.....?
ਜਿੰਦਲ ਮੁਤਾਬਕ ਬੀਬੀ ਬੈਂਕ 'ਚ ਪਬਲਿਕ ਡੀਲਿੰਗ ਨਹੀਂ ਕਰਦੀ ਸੀ ਫਿਰ ਵੀ ਉਸ ਵਲੋਂ ਆਪਣਾ ਕੋਰੋਨਾ ਟੈਸਟ ਹੋਣ ਅਤੇ ਰਿਪੋਰਟ ਪਾਜ਼ੇਟਿਵ ਆਉਣ ਸਬੰਧੀ ਜਾਣਕਾਰੀ ਬੈਂਕ ਸਟਾਫ ਤੋਂ ਛੁਪਾਈ, ਸਮਝ ਤੋਂ ਪਰੇ ਹੈ। ਅਧਿਕਾਰੀ ਨੇ ਦੱਸਿਆ ਕਿ ਵੈਸੇ ਬੈਂਕ ਦੇ ਸਾਰੇ ਮੁਲਾਜ਼ਮ ਸਿਹਤ ਪੱਖੋਂ ਤੰਦਰੁਸਤ ਹਨ ਪਰ ਫਿਰ ਵੀ ਬੁੱਧਵਾਰ ਨੂੰ ਸਿਹਤ ਵਿਭਾਗ ਵਲੋਂ ਉਨ੍ਹਾਂ ਸਮੇਤ ਬੈਂਕ ਦੇ ਕਰੀਬ 15 ਕਰਮਚਾਰੀਆਂ ਨੂੰ ਸੈਪਲਿੰਗ ਲਈ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਂਕ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕਰਨ ਤੋਂ ਬਾਅਦ ਪਬਲਿਕ ਡੀਲਿੰਗ ਲਈ ਖੋਲ੍ਹਿਆ ਜਾਵੇਗਾ ਤੇ ਪਹਿਲਾਂ ਦੀ ਤਰ੍ਹਾਂ ਕੋਰੋਨਾ ਤੋਂ ਬਚਣ ਲਈ ਬੁਨਿਆਦੀ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਹੁਣ ਕੋਰੋਨਾ ਮਰੀਜ਼ਾਂ ਨੂੰ ਘਰ 'ਚ ਇਲਾਜ ਕਰਾਉਣ ਦੀ ਹੋਵੇਗੀ ਇਜਾਜ਼ਤ: ਸਿਵਲ ਸਰਜਨ
ਜੇ. ਈ. ਨੇ ਬਿਜਲੀ ਬੋਰਡ ਦੇ ਦਫ਼ਤਰ ‘ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY