ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਬਲਾਸਟ ਹੋਇਆ। ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ 23 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿੰਨਾਂ 'ਚੋਂ 20 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਦੋ ਕੇਸ ਗਿੱਦੜਬਾਹਾ ਨਾਲ ਜਦਕਿ ਇਕ ਕੇਸ ਪਿੰਡ ਰੁਪਾਣਾ ਨਾਲ ਸਬੰਧਿਤ ਹੈ। ਵਰਨਣਯੋਗ ਹੈ ਕਿ 8 ਕੇਸ ਸਥਾਨਕ ਖਜੂਰ ਵਾਲੀ ਗਲੀ ਨਾਲ ਸਬੰਧਿਤ ਹਨ। ਦਸ ਦੇਈਏ ਕਿ ਬੀਤੇ ਦਿਨੀਂ ਇਸੇ ਗਲੀ ਦੀ ਇਕ ਬਜ਼ੁਰਗ ਬੀਬੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਅਤੇ ਉਸਦੇ ਅੰਤਿਮ ਸੰਸਕਾਰ ਤੋਂ ਬਾਅਦ ਆਈ ਰਿਪੋਰਟ 'ਚ ਇਹ ਖੁਲਾਸਾ ਹੋਇਆ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਸੀ। ਜਿਸ ਉਪਰੰਤ ਇਸ ਗਲੀ 'ਚ ਸੈਂਪਲਿੰਗ ਕੀਤੀ ਗਈ ਸੀ ਅਤੇ 8 ਕੇਸ ਪਾਜ਼ੇਟਿਵ ਆਏ ਹਨ।ਇਸ ਤੋਂ ਇਲਾਵਾ ਇਕ ਕੇਸ ਸਥਾਨ ਮਿਠਨ ਲਾਲ ਵਾਲੀ ਗਲੀ ਅਤੇ ਇਕ ਕੇਸ ਡਿਪਟੀ ਦਲੀਪ ਸਿੰਘ ਮਾਰਗ ਨਾਲ ਸਬੰਧਤ ਹੈ। ਸ੍ਰੀ ਮੁਕਤਸਰ ਸਾਹਿਬ ਦੇ ਡੀ.ਐੱਸ.ਪੀ.ਐਚ. ਵੀ ਕੋਰੋਨਾ ਪਾਜ਼ੇਟਿਵ ਆਏ ਹਨ।
ਇਹ ਵੀ ਪੜ੍ਹੋ: ਕੈਪਟਨ ਤੇ ਬਾਜਵਾ-ਦੂਲੋ ਗੁੱਟਾਂ 'ਚ ਚਲ ਰਹੀ ਸਿਆਸੀ ਜੰਗ ਹੁਣ ਫੈਸਲਾਕੁੰਨ ਦੌਰ 'ਚ
ਦੱਸਣਯੋਗ ਹੈ ਕਿ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਕੁੱਲ ਕੋਰੋਨਾ ਕੇਸ 263 ਹਨ, ਜਦਕਿ ਐਕਟਿਵ ਕੇਸ 42 ਹਨ। ਅੱਜ ਕੁੱਲ 120 ਸੈਂਪਲ ਪ੍ਰਾਪਤ ਹੋਏ ਹਨ, ਜਿਨ੍ਹਾਂ 'ਚੋਂ 23 ਸੈਂਪਲ ਪਾਜ਼ੇਟਿਵ ਅਤੇ 45 ਸੈਂਪਲ ਨੈਗੇਟਿਵ ਹਨ।ਅੱਜ ਕੋਵਿਡ -19 ਸੈਂਟਰ ਥੇਹੜੀ ਸਮੇਤ 7 ਵਿਅਕਤੀਆਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ
ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕੀ ਕੈਪਟਨ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਸੱਤਾ ਤੋਂ ਕਰੇਗਾ ਲਾਂਭੇ ਜਾਂ ਫਿਰ...?
ਜ਼ਹਿਰੀਲੀ ਸ਼ਰਾਬ ਮਾਮਲੇ 'ਤੇ ਧਰਮਸੋਤ ਦੀ ਚਿਤਾਵਨੀ, 'ਲੋਕਾਂ ਦੀ ਜਾਨ ਨਾਲ ਖੇਡਣ ਵਾਲੇ ਬਾਜ਼ ਆਉਣ ਨਹੀਂ ਤਾਂ...'
NEXT STORY