ਲੁਧਿਆਣਾ (ਸਹਿਗਲ) : ਯੂ. ਕੇ. ਤੋਂ ਦਿੱਲੀ ਪੁੱਜੇ ਅਤੇ ਜਾਂਚ ’ਚ ਕੋਰੋਨਾ ਪਾਜ਼ੇਟਿਵ ਆਉਣ ’ਤੇ ਉਕਤ ਮਰੀਜ਼ ਇਹ ਕਹਿ ਕੇ ਆਈਸੋਲੇਸ਼ਨ ਸੈਂਟਰ ਤੋਂ ਫਰਾਰ ਹੋ ਗਿਆ ਕਿ ਉਹ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਜਾ ਰਿਹਾ ਹੈ। ਪਾਜ਼ੇਟਿਵ ਮਰੀਜ਼ ਦੇ ਫਰਾਰ ਹੋਣ ਦਾ ਪਤਾ ਲੱਗਦੇ ਹੀ ਹਰ ਪਾਸੇ ਹਫੜਾ-ਦਫੜੀ ਦੇ ਹਾਲਾਤ ਪੈਦਾ ਹੋ ਗਏ। ਦਿੱਲੀ ਤੋਂ ਚੰਡੀਗੜ੍ਹ ਸਿਹਤ ਮਹਿਕਮੇ ਦੇ ਮੁੱਖ ਦਫ਼ਤਰ 'ਚ ਫੋਨ ਕਰ ਕੇ ਉਸ ਸਮੇਂ ਮਰੀਜ਼ ਸਬੰਧੀ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਪ੍ਰਿਅੰਕਾ ਗਾਂਧੀ ਸਣੇ ਕਾਂਗਰਸੀਆਂ ਨੂੰ ਹਿਰਾਸਤ 'ਚ ਲੈਣ 'ਤੇ ਭੜਕੇ 'ਕੈਪਟਨ', ਕੀਤੀ ਸਖ਼ਤ ਨਿਖ਼ੇਧੀ
ਪੰਜਾਬ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਉਕਤ ਮਰੀਜ਼ ਪਰਸੋਂ ਫੋਰਟਿਸ ਹਸਪਤਾਲ ਲੁਧਿਆਣਾ ਪੁੱਜ ਗਿਆ ਸੀ। ਫੋਰਟਿਸ ਹਸਪਤਾਲ ਨੂੰ ਸੂਚਿਤ ਕਰਨ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ। ਜਿਉਂ ਹੀ ਮਰੀਜ਼ ਲੁਧਿਆਣਾ ਪੁੱਜਾ ਤਾਂ ਉਸ ਨੂੰ ਫੋਰਟਿਸ ਹਸਪਤਾਲ ’ਚ ਆਈਸੋਲੇਟ ਕਰ ਦਿੱਤਾ ਗਿਆ। ਫੋਰਟਿਸ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਮਹਿਕਮੇ ਨਾਲ ਤਾਲ-ਮੇਲ ਕਰਨ ਤੋਂ ਬਾਅਦ ਉਕਤ ਮਰੀਜ਼ ਨੂੰ ਵਾਪਸ ਦਿੱਲੀ ਭੇਜਣ ਲਈ ਕਿਹਾ ਗਿਆ, ਜਿਸ ’ਤੇ ਬੀਤੇ ਉਨ੍ਹਾਂ ਨੇ ਆਪਣੀ ਐਂਬੂਲੈਂਸ 'ਚ ਉਕਤ ਮਰੀਜ਼ ਨੂੰ ਦਿੱਲੀ ਰਵਾਨਾ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੰਡਮ ਬੱਸਾਂ ਦੀ ਈ-ਆਕਸ਼ਨ ਰਾਹੀਂ ਰਾਖਵੀਂ ਕੀਮਤ ਤੋਂ 26 ਲੱਖ ਵੱਧ ਕਮਾਏ
ਸਿਹਤ ਮਹਿਕਮੇ ਦੇ ਅਧਿਕਾਰੀ ਉਕਤ ਮਰੀਜ਼ ਸਬੰਧੀ ਬੀਤੀ ਸ਼ਾਮ ਤੱਕ ਕੁਝ ਵੀ ਦੱਸਣ ਤੋਂ ਇਨਕਾਰ ਕਰਦੇ ਰਹੇ ਅਤੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੁਝ ਨਹੀਂ ਪਤਾ, ਜਦੋਂ ਕਿ ਹਸਪਤਾਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਰੀਜ਼ ਆਉਣ ’ਤੇ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ। ਉਥੇ ਯੂ. ਕੇ. ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇ ਮੁਸਾਫ਼ਰਾਂ ’ਚੋਂ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਉਸ ਨੂੰ ਫੋਰਟਿਸ ਹਸਪਤਾਲ ਅੰਮ੍ਰਿਤਸਰ 'ਚ ਦਾਖ਼ਲ ਕਰ ਦਿੱਤਾ ਗਿਆ, ਜਦੋਂ ਕਿ ਉਸ ਦੇ ਸੰਪਰਕ 'ਚ ਆਉਣ ਵਾਲੇ 13 ਵਿਅਕਤੀਆਂ ਸਮੇਤ 25 ਸ਼ੱਕੀ ਮਰੀਜ਼ ਲੁਧਿਆਣਾ ਪੁੱਜ ਗਏ। ਜ਼ਿਲ੍ਹਾ ਐਪੀਡੇਮਿਓਲੋਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜ਼ਿਲ੍ਹੇ 'ਚ ਪੁੱਜੇ ਸਾਰੇ 25 ਵਿਅਕਤੀਆਂ ਦੀ ਸਕਰੀਨਿੰਗ ਕਰਕੇ ਉਨ੍ਹਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ। ਟੈਸਟ ਦੇ ਨਤੀਜੇ ਆਉਣ ’ਤੇ ਪਤਾ ਲੱਗੇਗਾ ਕਿ ਇਨ੍ਹਾਂ 'ਚੋਂ ਕੋਈ ਪਾਜ਼ੇਟਿਵ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਸਾਰੇ ਸ਼ੱਕੀ ਮਰੀਜ਼ਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਿਹਤ ਮਹਿਕਮੇ ਦੀ ਟੀਮ ਵੱਲੋਂ ਘਰ 'ਚੋਂ ਭਰੂਣ ਲਿੰਗ ਜਾਂਚ ਕਰਨ ਵਾਲੀ ਅਲਟਰਾਸਾਊਂਡ ਮਸ਼ੀਨ ਬਰਾਮਦ
ਇੰਗਲੈਂਡ ਤੋਂ ਹੁਣ ਤੱਕ 1822 ਮੁਸਾਫ਼ਰ ਪੰਜਾਬ ਪੁੱਜੇ
ਸੂਬੇ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ 24 ਨਵੰਬਰ ਤੋਂ ਬੀਤੇ ਦਿਨ ਤੱਕ ਇੰਗਲੈਂਡ ਤੋਂ 1822 ਅੰਤਰਰਾਸ਼ਟਰੀ ਮੁਸਾਫ਼ਰ ਪੰਜਾਬ ਪੁੱਜੇ ਹਨ। ਸਾਰਿਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚੋਂ ਕਿੰਨੇ ਪਾਜ਼ੇਟਿਵ ਹਨ, ਇਸ ਦੀ ਰਿਪੋਰਟ ਸ਼ੁੱਕਰਵਾਰ ਤੱਕ ਪ੍ਰਾਪਤ ਹੋ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ
ਪਟਿਆਲਾ ਜ਼ਿਲ੍ਹੇ ’ਚ 36 ਕੋਵਿਡ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
NEXT STORY