ਲੁਧਿਆਣਾ : ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੀ ਸੰਭਾਵਿਤ ਤੀਸਰੀ ਲਹਿਰ ਨਾਲ ਨਜਿੱਠਣ ਲਈ ਆਕਸੀਜਨ ਦਾ ਪੂਰਾ ਪ੍ਰਬੰਧ ਸਰਕਾਰੀ ਸੰਸਥਾਵਾਂ ਵਿਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਆਕਸੀਜਨ ਦੀ ਪੂਰਨ ਰੂਪ ਵਿਚ ਮੌਜੂਦਗੀ ਹੋਣ ਕਰਕੇ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀ ਹੋਵੇਗੀ।
ਡਾ.ਆਹਲੂਵਾਲੀਆ ਨੇ ਅੱਗੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿਚ 7 ਪੀ. ਐਸ. ਏ. ਪਲਾਂਟ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋ 700 ਐਲ. ਪੀ. ਐਮ. ਦਾ ਪੀ. ਐਸ. ਏ. ਪਲਾਂਟ ਸਿਵਲ ਹਸਪਤਾਲ ਵਿਚ ਅਪ੍ਰੈਲ-2020 ਤੋਂ ਚੱਲ ਰਿਹਾ ਹੈ ਅਤੇ 500 ਐਲ. ਪੀ. ਐਮ. ਦਾ ਪੀ. ਐਸ. ਏ. ਪਲਾਟ ਯੂ. ਸੀ. ਐਚ. ਸੀ. ਵਰਧਮਾਨ ਵਿਖੇ ਚਾਲੂ ਹੋ ਗਿਆ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ 1000 ਐਲ. ਪੀ. ਐਮ. ਦਾ ਪਲਾਂਟ ਵੀ ਜਲਦ ਚਾਲੂ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਾਕੀ ਦੇ 4 ਪੀ. ਐਸ. ਏ. ਪਲਾਟ ਜੋ ਕਿ ਯੂ. ਸੀ. ਐਚ. ਜਵੱਦੀ, ਐਸ. ਡੀ. ਐਚ. ਖੰਨਾ, ਐਸ. ਡੀ. ਐਚ. ਰਾਏਕੋਟ ਅਤੇ ਈ. ਐਸ. ਆਈ. ਮਾਡਲ ਹਸਪਤਾਲ ਲੁਧਿਆਣਾ ਵਿਖੇ ਬਣਾਏ ਜਾ ਰਹੇ ਹਨ, ਉਹ ਵੀ ਜਲਦੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਇਹ ਪੀ. ਐੱਸ. ਏ. ਪਲਾਂਟ ਵਾਤਾਵਰਣ 'ਚੋਂ ਆਕਸੀਜਨ ਜਨਰੇਟ ਕਰੇਗਾ ਅਤੇ ਪਾਈਪ ਰਾਹੀਂ ਆਕਸੀਜਨ ਮੈਨੀਫੋਲਡ ਵਿਚ ਜਾਵੇਗੀ। ਡਾ. ਆਹਲੂਵਾਲੀਆ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਦੱਸਿਆ ਕਿ ਬੀ ਟਾਈਪ 486 ਅਤੇ ਡੀ ਟਾਈਪ 806 ਆਕਸੀਜਨ ਸਿਲੰਡਰ ਵਰਤੋਂ ਲਈ ਉਪਲੱਬਧ ਹਨ।
ਪਤੀ ਦੀ ਬੀਮਾਰੀ ਨਾਲ ਮੌਤ, ਸਦਮੇ ’ਚ ਪਤਨੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY